29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਗੁਰੂ ਨਾਨਕ ਕੰਨਿਆ ਮਹਾ ਵਿਦਿਆਲਿਆ ਦੀਆਂ ਵਿਦਿਆਰਥਣਾਂ ਵਲੋਂ 69ਵੇਂ ਸਟੇਟ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ <br/>

69ਵੀਆਂ ਸਟੇਟ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਗੁਰੂ ਨਾਨਕ ਕੰਨਿਆ ਮਹਾਂਵਿਦਿਆਲਿਆ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਭੁਪਿੰਦਰ ਕੌਰ ਪੰਧੇਰ, ਸਟੇਟ ਐਵਾਰਡੀ ਪਿ੍ੰਸੀਪਲ ਕੋਮਲਪ੍ਰੀਤ ਕੌਰ ਮਾਵੀ, ਪ੍ਰਧਾਨ ਪਰਵਿੰਦਰ ਸਿੰਘ ਗਿੱਲ, ਕੁਲਵੰਤ ਸਿੰਘ ਛਪਾਰ, ਡਾਚਰਨਜੀਤ ਸਿੰਘ ਪੰਧੇਰ, ਗੁਰਮੀਤ ਸਿੰਘ ਛਪਾਰ ਅਤੇ ਮੈਂਬਰਾਨ | ਤਸਵੀਰ: ਰਣਧੀਰ ਸਿੰਘ ਮਹੋਲੀ <br/> 26-11-2025
ਅਹਿਮਦਗੜ੍ਹ, 25 ਨਵੰਬਰ (ਰਣਧੀਰ ਸਿੰਘ ਮਹੋਲੀ)-ਸੂਬਾ ਪੱਧਰ ਦੀਆਂ ਹੋਈਆਂ 69ਵੀਆਂ ਖੇਡਾਂ ਵਿਚ ਗੁਰੂ ਨਾਨਕ ਕੰਨਿਆ ਮਹਾਂ ਵਿਦਿਆਲਿਆ ਦੀਆਂ ਲੜਕੀਆਂ ਵਲੋਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਪ੍ਰਬੰਧਕ ਭੁਪਿੰਦਰ ਕੌਰ ਪੰਧੇਰ ਸਟੇਟ ਐਵਾਰਡੀ ਤੇ ਪਿ੍ੰਸੀਪਲ ਕੋਮਲਪ੍ਰੀਤ ਕੌਰ ਮਾਵੀ ਨੇ ਦੱਸਿਆ ਕਿ ਅੰਡਰ 17 ਲੜਕੀਆਂ ਬਾਕਸਿੰਗ ਵਿਚ ਖੁਸ਼ਪ੍ਰੀਤ ਕੌਰ, ਅਸ਼ਮਨਪ੍ਰੀਤ ਕੌਰ ਨੇ ਜ਼ਿਲ੍ਹਾ ਪੱਧਰ ਵਿਚ ਗੋਲਡ ਮੈਡਲ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸਟੇਟ ਪੱਧਰ 'ਤੇ ਖੇਡਾਂ ਵਿਚ ਭਾਗ ਲਿਆ | ਕਬੱਡੀ ਅੰਡਰ 19 ਲੜਕੀਆਂ ਜੋੱਨ ਪੱਧਰ ਅਤੇ ਜ਼ਿਲ੍ਹਾ ਪੱਧਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਸਟੇਟ ਪੱਧਰ ਖੇਡ ਵਿਚ ਭਾਗ ਲਿਆ ਕਿ੍ਕਟ ਵਿਚ ਅੰਡਰ 14 ਲੜਕੀ ਕਰਸੂਮ ਨੇ ਸਟੇਟ ਪੱਧਰ ਦੀ ਟੀਮ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਬੈਡਮਿੰਟਨ ਅੰਡਰ 17 ਲੜਕੀਆਂ ਜੋੱਨ ਪੱਧਰ ਵਿਚ ਦੂਜਾ ਜ਼ਿਲ੍ਹਾ ਪੱਧਰ ਖੇਡ ਵਿਚ ਅਸਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਖੋ ਖੋ ਅੰਡਰ 17 ਅਤੇ 14 ਵਿਚ ਜੋੱਨ ਪੱਧਰ ਵਿਚੋਂ ਦੂਜਾ ਪ੍ਰਾਪਤ ਕਰ ਕੇ ਜ਼ਿਲ੍ਹਾ ਪੱਧਰ ਦੀ ਖੇਡ ਵਿਚ ਭਾਗ ਲਿਆ | ਅਥਲੈਟਿਕ ਅੰਡਰ 14 ਖ਼ੁਸ਼ਬੂ ਨੇ ਲੰਬੀ ਛਾਲ, ਗੋਲਾ ਸੁੱਟਣਾ 400 ਮੀਟਰ ਦੌੜ ਜੋੱਨ ਪੱਧਰ 'ਤੇ ਪਹਿਲਾ ਸਥਾਨ, ਲਵੋਨੀ ਨੇ ਜੋੱਨ ਪੱਧਰ 200 ਮੀਟਰ ਦੌੜ ਅਤੇ ਲੰਬੀ ਛਾਲ ਵਿਚ ਤੀਜਾ ਸਥਾਨ ਕਿਰਨਦੀਪ ਕੌਰ ਜੋੱਨ ਪੱਧਰ ਵਿਚ 400 ਮੀਟਰ ਦੌੜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ | ਅੰਡਰ 17 ਲੜਕੀਆਂ ਖ਼ੁਸ਼ੀ ਕੁਮਾਰੀ ਨੇ ਜੋੱਨ ਪੱਧਰ ਵਿਚ 400 ਮੀਟਰ ਦੌੜ ਲੰਬੀ ਛਾਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਅਰਚਣਾ 200 ਮੀਟਰ ਦੌੜ ਵਿਚ ਪਹਿਲਾ ਲੰਬੀ ਛਾਲ ਵਿਚ ਦੂਜਾ ਮਨੀਸ਼ਾ ਨੇ ਗੋਲਾ ਸੁੱਟਣ ਵਿਚ ਪਹਿਲਾ 200 ਮੀਟਰ ਵਿਚ ਦੂਜਾ ਸਥਾਨ ਪ੍ਰਾਪਤ ਕਰਦੇ ਹੋਏ ਸ਼ਾਨਦਾਰ ਇਨਾਮ ਜਿੱਤੇ | ਸਕੂਲ ਵਿਚ ਡਾਇਰੈਕਟਰ ਭੁਪਿੰਦਰ ਕੌਰ ਪੰਧੇਰ ਸਟੇਟ ਐਵਾਰਡੀ, ਪਿ੍ੰਸੀਪਲ ਕੋਮਲਪ੍ਰੀਤ ਕੌਰ ਮਾਵੀ ਦੀ ਅਗਵਾਈ ਵਿਚ ਸਮਾਗਮ ਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਪ੍ਰਧਾਨ ਪਰਵਿੰਦਰ ਸਿੰਘ ਗਿੱਲ, ਮੈਨੇਜਰ ਕੁਲਵੰਤ ਸਿੰਘ ਛਪਾਰ, ਮੀਤ ਪ੍ਰਧਾਨ ਡਾ. ਚਰਨਜੀਤ ਸਿੰਘ ਪੰਧੇਰ, ਖ਼ਜ਼ਾਨਚੀ ਐਡਵੋਕੇਟ ਅਰਵਿੰਦ ਸਿੰਘ ਮਾਵੀ, ਸਕੱਤਰ ਕਿ੍ਸ਼ਨ ਸਿੰਘ ਰਾਜੜ੍ਹ, ਗੁਰਮੀਤ ਸਿੰਘ ਛਪਾਰ, ਕਮਲਜੀਤ ਸਿੰਘ ਉੱਭੀ, ਹਰਦੀਪ ਸਿੰਘ ਬੋੜਹਾਈ, ਜਸ਼ਨਦੀਪ ਸਿੰਘ ਸੇਖੋਂ ਵਲੋ ਵਿਦਿਆਰਥਣਾ ਨੂੰ ਸਨਮਾਨਿਤ ਕੀਤਾ ਅਤੇ ਇਸ ਪ੍ਰਾਪਤੀ ਲਈ ਸਕੂਲ ਸਟਾਫ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਡੀ ਪੀ ਈ ਹਰਪ੍ਰੀਤ ਕੌਰ ਅਤੇ ਬਲਜਿੰਦਰ ਕੌਰ, ਅਮਿਤਾ ਸਿੰਗਲਾ, ਬਲਜਿੰਦਰ ਕੌਰ, ਰੀਤੂ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨਵੇਂ ਬੱਸ ਸਟੈਂਡ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਕੀਤੀ ਮੰਗ <br/> ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।