29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਐੱਸ.ਬੀ.ਆਈ. ਬੈਂਕ 'ਚ ਕਿਸਾਨਾਂ ਦੀ ਖੱਜਲ ਖੁਆਰੀ-ਕਿਸਾਨ ਜਥੇਬੰਦੀ ਨੇ ਲਗਾਏ ਦੋਸ਼, ਧਰਨੇ ਦੀ ਦਿੱਤੀ ਚਿਤਾਵਨੀ <br/>

ਬੈਂਕ ਤੋਂ ਨਕਦੀ ਨਾ ਮਿਲਣ ਕਾਰਨ ਪ੍ਰੇਸ਼ਾਨ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਸੰਤ ਰਾਮ ਸਿੰਘ ਛਾਜਲੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ (ਸੱਜੇ) ਸਟੇਟ ਬੈਂਕ ਆਫ਼ ਇੰਡੀਆ ਛਾਜਲੀ ਦੇ ਮੈਨੇਜਰ ਅਸ਼ੀਸ਼ ਵਰਮਾ ਗੱਲਬਾਤ ਕਰਦੇ ਹੋਏ | ਤਸਵੀਰ: ਅਜਾਇਬ ਸਿੰਘ ਨੀਲੋਵਾਲ <br/> 26-11-2025
ਛਾਜਲੀ, 25 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪ੍ਰਧਾਨ ਸੰਤ ਰਾਮ ਛਾਜਲੀ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ 'ਤੇ ਆਪਣੇ ਬੈਂਕ ਖਾਤਿਆਂ 'ਚੋਂ ਨਕਦੀ ਲੈਣ ਆਏ ਕਿਸਾਨਾਂ ਨੂੰ ਬੈਂਕ ਵਲੋਂ ਖੱਜਲ ਖੁਆਰ ਕਰਨ ਦੇ ਦੋਸ਼ ਲਗਾਏ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਬੈਂਕ ਅਮਲਾ ਆਪਣੇ ਜਾਣਕਾਰਾਂ ਨੂੰ ਤੁਰੰਤ ਨਕਦੀ ਜਾਰੀ ਕਰ ਰਿਹਾ ਹੈ, ਜਦੋਂ ਕਿ ਆਮ ਕਿਸਾਨ ਇਕ ਹਫ਼ਤੇ ਤੋਂ ਬੈਂਕ ਦੇ ਚੱਕਰ ਕੱਟ ਰਹੇ ਹਨ ਪਰ ਬਾਵਜੂਦ ਇਸ ਦੇ ਉਨ੍ਹਾਂ ਨੂੰ ਹਰ ਵਾਰ ਖਾਲੀ ਹੱਥ ਵਾਪਸ ਭੇਜ ਦਿੱਤਾ ਜਾਂਦਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਨਾ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬੈਂਕ ਦੇ ਸਾਹਮਣੇ ਰੋਸ ਧਰਨਾ ਦੇਣ ਲਈ ਮਜਬੂਰ ਹੋਵੇਗੀ |
ਬੈਂਕ ਅਧਿਕਾਰੀਆਂ ਦਾ ਕੀ ਕਹਿਣਾ ਹੈ?
ਜਦੋਂ ਇਸ ਸਬੰਧੀ ਬੈਂਕ ਮੈਨੇਜਰ ਅਸ਼ੀਸ਼ ਵਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੈਸ਼ ਘਾਟ ਨੂੰ ਮੰਨਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਨਕਦੀ ਦੀ ਸਪਲਾਈ ਡਿਮਾਂਡ ਮੁਤਾਬਕ ਨਹੀਂ ਆ ਰਹੀ, ਜਿਸ ਕਰ ਕੇ ਗਾਹਕਾਂ ਨੂੰ ਪਰੇਸ਼ਾਨੀ ਝਲਣੀ ਪੈ ਰਹੀ ਹੈ |
ਏ.ਟੀ.ਐੱਮ. ਦੀ ਸਥਿਤੀ ਬਾਰੇ ਮੈਨੇਜਰ ਨੇ ਕਹਿਣਾ ਸੀ ਕਿ-ਏ.ਟੀ.ਐੱਮ ਤਕਨੀਕੀ ਤੌਰ 'ਤੇ ਬੰਦ ਨਹੀਂ, ਪਰ ਕੈਸ਼ ਦੀ ਘਾਟ ਕਰ ਕੇ ਕਈ ਵਾਰੀ ਗੇਟ ਤਾਲਾਬੰਦ ਰੱਖਣਾ ਪੈਂਦਾ ਹੈ | ਮਸ਼ੀਨ ਚਾਲੂ ਹੈ, ਪਰ ਕੈਸ਼ ਨਾ ਹੋਣ ਕਾਰਨ ਗਾਹਕਾਂ ਨੂੰ ਦਿੱਕਤ ਆ ਰਹੀ ਹੈ | ਸਮੱਸਿਆ ਕੁਝ ਦਿਨਾਂ ਤੋਂ ਹੈ ਅਤੇ ਜਲਦੀ ਸੁਧਾਰ ਆਵੇਗਾ |

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ <br/> ਅਗਲੀ ਖ਼ਬਰ ਪੰਜਾਬ ਵਿਚ ਭਾਜਪਾ ਦੀ ਦਿਨੋਂ ਦਿਨ ਵਧ ਰਹੀ ਹਰਮਨਪਿਆਰਤਾ ਵਿਰੋਧੀ ਪਾਰਟੀਆਂ ਨੂੰ ਹਜ਼ਮ ਨਹੀਂ ਆ ਰਹੀ-ਕੈਪਟਨ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।