24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪਰਮਿੰਦਰ ਸਿੰਘ ਬਰੜ੍ਹਵਾਲ ਨੇ ਗੁਰਪ੍ਰੀਤ ਸਿੰਘ ਮਿੰਟੂ ਨਾਲ ਮੁਲਾਕਾਤ ਕੀਤੀ • ਸੁਪਨਿਆਂ ਦੇ ਘਰ 'ਚ ਰਹਿੰਦੇ ਵਸਨੀਕਾਂ ਕੀਤੀ ਮੁਲਾਕਾਤ

ਅਜੀਤ ਡੈਸਕ 25-11-2025
ਧੂਰੀ, 24 ਨਵੰਬਰ (ਲਖਵੀਰ ਸਿੰਘ ਧਾਂਦਰਾ) - ਜਗਤ ਮਾਨਵ ਸੇਵਾ ਕੇਂਦਰ ਬਰੜ੍ਹਵਾਲ ਦੀ ਛਤਰ-ਛਾਇਆ ਹੇਠ ਸਮਾਜ-ਸੇਵਾ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਕੇ ਚੱਲ ਰਹੇ ਪਰਮਿੰਦਰ ਸਿੰਘ ਬਰੜ੍ਹਵਾਲ ਨੇ ਅੱਜ 'ਸੁਪਨਿਆਂ ਦੇ ਘਰ' ਦੇ ਸੰਚਾਲਕ ਗੁਰਪ੍ਰੀਤ ਸਿੰਘ ਮਿੰਟੂ ਨਾਲ ਖ਼ਾਸ ਮੁਲਾਕਾਤ ਕੀਤੀ | ਪਰਮਿੰਦਰ ਸਿੰਘ ਬਰੜ੍ਹਵਾਲ, ਜੋ ਹਲਕੇ ਵਿਚ ਬੇਸਹਾਰਾ ਪਸ਼ੂਆਂ ਨੂੰ ਹਰਾ-ਚਾਰਾ ਮੁਹੱਈਆ ਕਰਵਾਉਣ, ਸਰਕਾਰੀ ਅਤੇ ਗੈਰ-ਸਰਕਾਰੀ ਥਾਵਾਂ 'ਤੇ ਵਾਟਰ ਕੂਲਰ ਲਗਾਉਣ ਤੇ ਵਾਤਾਵਰਣ ਦੀ ਪਵਿੱਤਰਤਾ ਲਈ ਨਿਰੰਤਰ ਰੁੱਖਾਂ ਦੀ ਸੰਭਾਲ-ਸੇਵਾ ਕਰਦੇ ਆ ਰਹੇ ਹਨ, ਨੇ ਮਿੰਟੂ ਦੇ ਅਨਾਥ ਬੱਚਿਆਂ ਅਤੇ ਬੇਸਹਾਰਾ ਵਸਨੀਕਾਂ ਦੀ ਸੰਭਾਲ ਵੱਲ ਸਮਰਪਿਤ ਜੀਵਨ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ | ਇਸ ਦੌਰਾਨ ਪਰਮਿੰਦਰ ਸਿੰਘ ਬਰੜ੍ਹਵਾਲ ਨੇ ਸੁਪਨਿਆਂ ਦੇ ਘਰ ਵਿਚ ਰਹਿੰਦੇ ਨਿਰਾਸ਼ਿ੍ਤ ਬਜ਼ੁਰਗਾਂ, ਮਾਨਸਿਕ ਤੌਰ 'ਤੇ ਪ੍ਰਭਾਵਿਤ ਵਿਅਕਤੀਆਂ ਅਤੇ ਬਿਨਾਂ ਸਹਾਰੇ ਛੱਡੇ ਗਏ ਨੌਜਵਾਨਾਂ ਨਾਲ ਵੱਖ-ਵੱਖ ਗੱਲਾਂ ਕੀਤੀਆਂ | ਉਨ੍ਹਾਂ ਨੇ ਹਰ ਵਸਨੀਕ ਦੀ ਸਿਹਤ ਅਤੇ ਸੁਖ-ਸੁਵਿਧਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਨੇ ਕਿਹਾ ਕਿ ਜਿਵੇਂ ਗੁਰਪ੍ਰੀਤ ਸਿੰਘ ਮਿੰਟੂ ਨੇ ਆਪਣਾ ਘਰ, ਸਮਾਂ ਅਤੇ ਸਰੋਤ ਸਮਾਜ ਦੀ ਭਲਾਈ ਲਈ ਸਮਰਪਿਤ ਕੀਤੇ ਹਨ, ਉਹ ਹੋਰਾਂ ਲਈ ਪ੍ਰੇਰਣਾਦਾਇਕ ਉਦਾਹਰਨ ਹੈ | ਪਰਮਿੰਦਰ ਸਿੰਘ ਬਰੜ੍ਹਵਾਲ ਨੇ ਇਸ ਮੌਕੇ ਸਭ ਦੀ ਚੰਗੀ ਸਿਹਤ, ਲੰਮੀ ਉਮਰ ਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੇਵਾਦਾਰੀ ਕੇਂਦਰ ਸਮਾਜ ਵਿਚ ਮਨੁੱਖਤਾ ਦੀ ਅਸਲ ਪਰਿਭਾਸ਼ਾ ਨੂੰ ਜਿਉਂਦਾ ਰੱਖਦੇ ਹਨ ਅਤੇ ਬੇਸਹਾਰਿਆਂ ਲਈ ਇੱਕ ਛੱਤਰ ਦੀ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਇਸ ਪ੍ਰਕਾਰ ਦੇ ਕੇਂਦਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਲਾਚਾਰ, ਬੇਵੱਸ ਜਾਂ ਅਨਾਥ ਨੂੰ ਜੀਵਨ ਦੇ ਮੁੱਢਲੇ ਹੱਕਾਂ ਤੋਂ ਵਾਂਝਾ ਨਾ ਰਹਿਣਾ ਪਵੇ | ਅੰਤ ਵਿਚ, ਗੁਰਪ੍ਰੀਤ ਸਿੰਘ ਮਿੰਟੂ ਨੇ ਵੀ ਪਰਮਿੰਦਰ ਸਿੰਘ ਬਰੜ੍ਹਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵਾ ਇਕੱਲੇ ਨਹੀਂ, ਸਾਂਝੇ ਯਤਨਾਂ ਨਾਲ ਹੀ ਅੱਗੇ ਵਧਦੀ ਹੈ | ਉਨ੍ਹਾਂ ਦੀ ਮੁਲਾਕਾਤ ਨੇ ਵਸਨੀਕਾਂ ਵਿਚ ਨਵੀਂ ਉਮੀਦ ਤੇ ਖ਼ੁਸ਼ੀ ਦੀ ਲਹਿਰ ਪੈਦਾ ਕੀਤੀ |
ਪਿਛਲੀ ਖ਼ਬਰ ਸੰਗਰੂਰ ਦੀ ਮੰਡੀ 'ਚ ਬਾਸਮਤੀ ਦੀ ਆਮਦ ਇਸ ਸਾਲ ਪਿਛਲੇ ਸਾਲ ਨਾਲੋਂ ਘੱਟ • ਬਾਸਮਤੀ ਦਾ ਭਾਅ 377... ਅਗਲੀ ਖ਼ਬਰ ਸ਼ਹਿਰ ਧੂਰੀ 'ਚ ਟਰੈਫ਼ਿਕ ਪ੍ਰਬੰਧਨ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।