23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਫ਼ਾਈ ਨਾ ਹੋਣ ਕਾਰਨ ਲੌਂਗੋਵਾਲ ਵਿਚ ਸੈਂਕੜੇ ਲੋਕ ਬਿਮਾਰ, ਲਗਾਤਾਰ ਹੋ ਰਿਹਾ ਮੌਤਾਂ ਵਿਚ ਵਾਧਾ

ਲੌਂਗੋਵਾਲ ਵਿਚ ਸਫ਼ਾਈ ਨਾ ਹੋਣ ਦੇ ਕਾਰਨ ਫੈਲੀਆਂ ਬਿਮਾਰੀਆਂ ਦੇ ਨਾਲ ਹੋਈਆਂ ਮੌਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਧੀਮਾਨ ਅਤੇ ਪੱਤੀ ਦੁੱਲਟ ਸੜਕ 'ਤੇ ਲੱਗੇ ਗੰਦਗੀ ਦੇ ਢੇਰ | ਤਸਵੀਰ: ਖੰਨਾ <br/> 03-11-2025
ਲੌਂਗੋਵਾਲ, 2 ਨਵੰਬਰ (ਸ.ਸ.ਖੰਨਾ, ਵਿਨੋਦ)-ਅੱਜ ਲੌਂਗੋਵਾਲ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਧੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੌਂਗੋਵਾਲ ਦੇ ਵਿਚ ਸਫ਼ਾਈ ਦਾ ਬਹੁਤ ਹੀ ਮਾੜਾ ਹਾਲ ਹੋਣ ਦੇ ਕਾਰਨ ਇਲਾਕੇ ਵਿਚ ਚਿਕਨਗੁਣੀਆਂ, ਡੇਂਗੂ, ਸੈੱਲ ਘਟਣ ਆਦਿ ਬਿਮਾਰੀਆਂ ਨੇ ਪਿਛਲੇ ਇੱਕ ਮਹੀਨੇ ਤੋਂ ਦਸਤਕ ਦਿੱਤੀ ਹੋਈ ਹੈ | ਧੀਮਾਨ ਨੇ ਤਾਜ਼ਾ ਮਿਸਾਲ ਦਿੰਦਿਆਂ ਕਿਹਾ ਕਿ ਬੀਤੇ ਕੱਲ੍ਹ ਪੱਤੀ ਦੁੱਲਟ ਦੇ ਵਿਚ ਚਾਰ ਮੌਤਾਂ ਹੋ ਚੁੱਕੀਆਂ ਹਨ | ਉਨ੍ਹਾਂ ਵਲੋਂ ਆਮ ਆਦਮੀ ਦੀ ਸਰਕਾਰ ਅਤੇ ਨਗਰ ਕੌਂਸਲ ਅਧਿਕਾਰੀਆਂ ਤੇ ਸਿੱਧੇ ਤੌਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਹਲਕਾ ਸੁਨਾਮ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਇੱਥੋਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੀ ਹਨ ਅਤੇ ਨਗਰ ਕੌਂਸਲ ਦਾ ਪ੍ਰਧਾਨ ਵੀ ਨਰੋਲ ਆਮ ਆਦਮੀ ਪਾਰਟੀ ਦਾ ਹੈ ਫਿਰ ਵੀ ਸਫ਼ਾਈ ਦਾ ਬਹੁਤ ਹੀ ਬੁਰਾ ਹਾਲ ਹੈ | ਉਨ੍ਹਾਂ ਕਿਹਾ ਕਿ ਪੱਤੀ ਦੁੱਲਟ ਦੇ ਲੋਕਾਂ ਨਾਲ ਪਤਾ ਨਹੀਂ ਇਸ ਸਰਕਾਰ ਦੀ ਕੀ ਦੁਸ਼ਮਣੀ ਹੈ ਜੇਕਰ ਗੱਲ ਕਰੀਏ ਸਭ ਤੋਂ ਜ਼ਿਆਦਾ ਗੰਦਗੀ ਦੁੱਲਟ ਪੱਤੀ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਦੇ ਕਾਰਨ ਫੈਲੀ ਹੋਈ ਹੈ | ਇਸ ਗੰਦਗੀ ਦੇ ਕਾਰਨ ਹੀ ਇੱਥੋਂ ਇੱਕ ਅÏਰਤ ਦੀ ਮੌਤ ਹੋ ਚੁੱਕੀ ਹੈ, ਜਿਸ ਅੱਜ ਸਸਕਾਰ ਕੀਤਾ ਗਿਆ ਹੈ | ਕਿਉਂਕਿ ਵੱਡੀ ਸਮੱਸਿਆ ਇਹ ਹੈ ਕਿ ਇਸ ਪੱਤੀ ਦੇ ਗੰਦੇ ਪਾਣੀ ਦਾ ਨਿਕਾਸ ਹੱਲ ਕੋਈ ਵੀ ਸਰਕਾਰ ਅੱਜ ਤੱਕ ਨਹੀਂ ਕਰ ਸਕੀ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਟੋਬੇ ਦੇ ਪਾਣੀ ਦੀ ਨਿਕਾਸ ਲਈ ਪਹਿਲਾਂ ਵੀ 36 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਾਲਾ ਬਣਾਇਆ ਗਿਆ ਸੀ ਐਨੇ ਪੈਸੇ ਦੀ ਬਰਬਾਦੀ ਹੋਣ ਦੇ ਬਾਵਜੂਦ ਵੀ ਦੁੱਲਟ ਪੱਤੀ ਦੇ ਟੋਬੇ ਦਾ ਪਾਣੀ ਅੱਜ ਤੱਕ ਨਹੀਂ ਨਿਕਲ ਸਕਿਆ ਅਤੇ ਇਹ ਗੰਦਾ ਪਾਣੀ ਓਵਰਫ਼ਲੋ ਹੋ ਕੇ ਦੁੱਲਟ ਪੱਤੀ ਦੀਆਂ ਸੜਕਾਂ ਦੇ ਉੱਪਰ ਸ਼ਰੇਆਮ ਫਿਰਦਾ ਵੇਖਿਆ ਜਾ ਸਕਦਾ ਹੈ | ਜਿਸ ਦੇ ਨਾਲ ਮੱਖੀ, ਮੱਛਰ ਆਦਿ ਅਨੇਕਾਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਅਤੇ ਕਸਬੇ ਦੇ ਅੰਦਰ ਦਿਨ ਪ੍ਰਤੀ ਦਿਨ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ | ਦੂਜੇ ਪਾਸੇ ਗੱਲ ਕਰੀਏ ਤਾਂ ਉਨ੍ਹਾਂ ਕਿਹਾ ਲੌਂਗੋਵਾਲ ਦਾ ਸਰਕਾਰੀ ਹਸਪਤਾਲ ਇੱਕ ਰੈਫ਼ਰ ਸੈਂਟਰ ਬਣ ਕੇ ਰਹਿ ਗਿਆ ਹੈ | ਹਸਪਤਾਲ ਵਿਚ ਕੋਈ ਮੁੱਢਲੀ ਸਹਾਇਤਾ ਦੇਣ ਵਾਲਾ ਇੱਕ ਵੀ ਡਾਕਟਰ ਮੌਜੂਦ ਨਹੀਂ ਹੈ | ਇਹ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਚੁੱਕੀ ਜਿਹੜੀ ਬਿਲਡਿੰਗਾਂ ਬਣਾਉਣ ਤੇ ਜ਼ੋਰ ਲਗਾ ਰਹੀ ਹੈ ਪਰ ਹਸਪਤਾਲ ਵਿਚ ਜਿੱਥੇ ਡਾਕਟਰਾਂ ਦੀ ਲੋੜ ਹੈ ਉਨ੍ਹਾਂ ਕਿਹਾ ਸਥਾਨਕ ਹਸਪਤਾਲ ਦੇ ਵਿਚ ਕੋਈ ਮੁੱਢਲੀ ਸਹਾਇਤਾ ਦੇਣ ਦੇ ਲਈ ਇੱਕ ਵੀ ਡਾਕਟਰ ਨਹੀਂ ਹੈ ਭਾਵੇਂ ਕਿ ਇਸ ਹਲਕੇ ਤੋਂ ਅਮਨ ਅਰੋੜਾ ਕੈਬਨਿਟ ਮੰਤਰੀ ਹਨ ਅਤੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਹਨ | ਉਨ੍ਹਾਂ ਕਿਹਾ ਪੱਤੀ ਦੁੱਲਟ ਦੇ ਵਿਚ ਜਿੱਥੇ ਚਾਰ ਮੌਤਾਂ ਹੋਈਆਂ ਹਨ ਪਹਿਲਾ ਵੀ ਮਹਾਂਵਾਰੀ ਫੈਲਣ ਦੇ ਨਾਲ ਇਸ ਪੱਤੀ ਦੇ ਵਿਚ ਕਈ ਮੌਤਾਂ ਹੋਈਆਂ ਸਨ ਜਿਸ ਦਾ ਮੁੱਖ ਕਾਰਨ ਗੰਦੇ ਪਾਣੀ ਦਾ ਨਿਕਾਸ ਨਾ ਹੋਣਾ ਅਤੇ ਹਸਪਤਾਲ ਵਿਚ ਡਾਕਟਰਾਂ ਦਾ ਨਾਂ ਹੋਣਾ ਲੋਕਾਂ ਦੀ ਮੌਤ ਦਾ ਇਕ ਵੱਡਾ ਕਾਰਨ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਦੇਵ ਸਿੰਘ ਭੱਠਲ ,ਗੁਰਮੇਲ ਸਿੰਘ ਚੋਟੀਆਂ, ਆਤਮਾ ਸਿੰਘ ਫ਼ੌਜੀ, ਸਾਬਕਾ ਇੰਸਪੈਕਟਰ ਬਾਬੂ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ ਗੁਰਤੇਜ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਗਰੂਰ ਦੇ ਸਾਹਿਤਕਾਰਾਂ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੀ ਕੀਤੀ ਤਿੱਖੀ ਅਲੋਚਨਾ ਅਗਲੀ ਖ਼ਬਰ ਅਮਰਗੜ੍ਹ ਹਲਕੇ 'ਚ ਵਿਕਾਸ ਕਾਰਜਾਂ ਨੂੰ ਮਿਲੀ ਨਵੀਂ ਰਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।