23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਛਾਜਲੀ ਵਿਚ ਪਰਾਲੀ ਸਾੜਨ ਦੇ ਦੋ ਮਾਮਲੇ ਦਰਜ

ਅਜੀਤ ਡੈਸਕ 03-11-2025
ਛਾਜਲੀ, 2 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਪਰਾਲੀ ਸਾੜਨ ਖ਼ਿਲਾਫ਼ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਛਾਜਲੀ ਹਲਕੇ ਵਿਚ ਦੋ ਵੱਖ-ਵੱਖ ਮਾਮਲਿਆਂ ਵਿਚ ਕਿਸਾਨਾਂ ਖ਼ਿਲਾਫ਼ ਧਾਰਾ 223 ਭਾਰਤੀ ਨਿਆਂ ਸੰਹਿਤਾ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ | ਪਹਿਲਾ ਮਾਮਲਾ ਪਿੰਡ ਛਾਜਲੀ 'ਚ 4 ਕਨਾਲ 17 ਮਰਲੇ ਰਕਬੇ ਵਿਚ ਪਰਾਲੀ ਸਾੜਨ ਦਾ ਹੈ | ਇਸ ਸਬੰਧੀ ਕਲੱਸਟਰ ਅਫ਼ਸਰ ਕਮ ਉਪ ਮੰਡਲ ਅਫ਼ਸਰ ਜਲ ਨਿਕਾਸ ਸੁਨਾਮ ਪ੍ਰੀਤਇੰਦਰ ਸਿੰਘ ਵੱਲੋਂ ਕਾਰਵਾਈ ਲਈ ਇਕ ਪੱਤਰ ਮੁੱਖ ਅਫ਼ਸਰ ਥਾਣਾ ਛਾਜਲੀ ਨੂੰ ਭੇਜਿਆ ਗਿਆ | ਜਾਂਚ ਦੌਰਾਨ ਸਬ ਇੰਸਪੈਕਟਰ ਜਤਿੰਦਰ ਮਿੱਤਲ ਨੇ ਲੀਲਾ ਸਿੰਘ ਪੁੱਤਰ ਚੂਹੜ ਰਾਮ ਪੁੱਤਰ ਮੋਤੀ ਰਾਮ ਵਾਸੀ ਛਾਜਲੀ ਵਿਰੁੱਧ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ | ਦੂਜਾ ਮਾਮਲਾ ਵੀ ਉਸੇ ਦਿਨ 4 ਕਨਾਲ 4 ਮਰਲੇ ਰਕਬੇ ਵਿਚ ਪਰਾਲੀ ਸਾੜਨ ਸਬੰਧੀ ਦਰਜ ਕੀਤਾ ਗਿਆ | ਇਸ ਸਬੰਧੀ ਪੱਤਰ ਨੰਬਰ ਸਹਾਇਕ ਥਾਣੇਦਾਰ ਦਰਸਨ ਸਿੰਘ ਵੱਲੋਂ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਛਾਜਲੀ ਖਿਲਾਫ਼ ਕੇਸ ਦਰਜ ਕੀਤਾ ਗਿਆ | ਦੋਹਾਂ ਮਾਮਲਿਆਂ ਵਿਚ ਨੋਡਲ ਅਫ਼ਸਰ ਅਤੇ ਪਟਵਾਰੀ ਦੀਆਂ ਰਿਪੋਰਟਾਂ, ਚਲਾਣਾਂ ਦੀਆਂ ਕਾਪੀਆਂ ਨਾਲ ਸਬੂਤ ਪੇਸ਼ ਕੀਤੇ ਗਏ ਹਨ | ਪੁਲਿਸ ਵੱਲੋਂ ਕੰਟਰੋਲ ਰੂਮ ਸੰਗਰੂਰ ਨੂੰ ਈਮੇਲ ਰਾਹੀਂ ਜਾਣਕਾਰੀ ਦਿੱਤੀ ਗਈ ਹੈ | ਥਾਣਾ ਮੁਖੀ ਗੁਰਮੀਤ ਸਿੰਘ ਨੇ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਪਰਾਲੀ ਸਾੜਨ ਦੀ ਕੋਈ ਵੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਬਿਨ੍ਹਾਂ ਕਿਸੇ ਛੋਟ ਦੇ ਕੀਤੀ ਜਾਵੇਗੀ |
ਪਿਛਲੀ ਖ਼ਬਰ ਛਾਜਲੀ ਵਿਚ ਪਰਾਲੀ ਸਾੜਨ ਨੂੰ ਲੈ ਕੇ ਤਣਾਅ, ਕਿਸਾਨਾਂ ਨੇ ਕੀਤਾ ਪ੍ਰਸ਼ਾਸਨ ਦਾ ਘਿਰਾਓ ਅਗਲੀ ਖ਼ਬਰ ਸੰਗਰੂਰ 'ਚ ਲੱਗੇ ਕੂੜੇ ਦੇ ਢੇਰਾਂ ਦੀ ਗੰਦਗੀ ਨਾਲ ਫੈਲ ਰਹੀਆਂ ਜਾਨਲੇਵਾ ਬਿਮਾਰੀਆਂ ਲਈ 'ਆਪ' ਤੇ ਕਾਂਗਰਸ ਦੀ ਸਿਆਸੀ ਸੈਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।