12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਧੂਰੀ ਦੀ ਜਨਤਕ ਲਾਇਬ੍ਰੇਰੀ ਨਾਲ ਹਲਕੇ 'ਚ ਲਾਇਬ੍ਰੇਰੀ ਸੱਭਿਆਚਾਰ ਮੁੜ ਸੁਰਜੀਤ ਹੋਇਆ <br/>

ਧੂਰੀ ਦੀ ਜਨਤਕ ਲਾਇਬ੍ਰੇਰੀ ਵਿਚ ਵਿਦਿਆਰਥੀ ਪੜ੍ਹਦੇ ਹੋਏ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 23-10-2025
ਧੂਰੀ, 22 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਨੌਜਵਾਨਾਂ ਨੂੰ ਪੜ੍ਹਨ ਲਈ ਮਾਹੌਲ ਪ੍ਰਦਾਨ ਕਰਨ ਦੇ ਮਕਸਦ ਨਾਲ ਮਿਸ਼ਨ ਗਿਆਨ ਤਹਿਤ ਸੂਬੇ ਭਰ ਵਿਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ | ਇਸੇ ਲੜੀ ਤਹਿਤ ਧੂਰੀ ਵਿਖੇ ਜੁਲਾਈ ਮਹੀਨੇ ਵਿਚ ਸ਼ਹਿਰ ਵਾਸੀਆਂ ਨੂੰ ਮੁੱਖ ਮੰਤਰੀ ਵਲੋਂ ਸਮਰਪਿਤ ਕੀਤੀ ਗਈ ਜਨਤਕ ਲਾਇਬ੍ਰੇਰੀ ਦਾ ਹੁਣ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਲਾਭ ਉਠਾ ਰਹੇ ਹਨ | ਲਾਇਬ੍ਰੇਰੀ ਵਿਚ ਪੜ੍ਹਨ ਆਏ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਉਹ ਸੀ.ਏ ਦੀ ਪੜ੍ਹਾਈ ਕਰ ਰਿਹਾ ਹੈ ਤੇ ਰੋਜ਼ਾਨਾ ਧੂਰੀ ਦੀ ਜਨਤਕ ਲਾਇਬ੍ਰੇਰੀ ਵਿਚ ਪੜ੍ਹਨ ਆ ਰਿਹਾ ਹੈ | ਉਸ ਨੇ ਦੱਸਿਆ ਕਿ ਘਰ ਬੈਠ ਕੇ ਪੜ੍ਹਨ ਸਮੇਂ ਉਹ ਇਕਾਗਰਤਾ ਨਹੀਂ ਬਣ ਪਾਉਂਦੀ ਜੋ ਲਾਇਬ੍ਰੇਰੀ ਵਿਚ ਪੜ੍ਹਨ ਸਮੇਂ ਬਣਦੀ ਹੈ ਤੇ ਇੱਥੇ ਬੈਠ ਕੇ ਪੜ੍ਹਨ ਨਾਲ ਸਿਲੇਬਸ ਵੀ ਸਮੇਂ ਸਿਰ ਪੂਰਾ ਹੋ ਰਿਹਾ ਹੈ ਤੇ ਆਤਮ ਵਿਸ਼ਵਾਸ ਵੀ ਵਧਿਆ ਹੈ ਜੋ ਇਸ ਲਾਇਬ੍ਰੇਰੀ ਵਿਚ ਪੜ੍ਹਨ ਕਰਕੇ ਹੀ ਸੰਭਵ ਹੋ ਸਕਿਆ ਹੈ | ਸਰਕਾਰੀ ਨੌਕਰੀ ਲਈ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਪੜ੍ਹਨ ਲਈ 20 ਕਿੱਲੋਮੀਟਰ ਦੂਰ ਖਰਚਾ ਕਰਕੇ ਮਲੇਰਕੋਟਲਾ ਲਾਇਬ੍ਰੇਰੀ ਜਾਣਾ ਪੈਂਦਾ ਸੀ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਧੂਰੀ ਵਿਖੇ ਇਹ ਜਨਤਕ ਲਾਇਬ੍ਰੇਰੀ ਬਣੀ ਹੈ, ਇਸ ਦਾ ਸਾਨੂੰ ਬਹੁਤ ਲਾਭ ਹੋ ਰਿਹਾ ਹੈ ਤੇ ਇਹ ਲਾਇਬ੍ਰੇਰੀ 12 ਘੰਟੇ ਖੁੱਲ੍ਹੀ ਰਹਿੰਦੀ ਹੈ | ਵਿਦਿਆਰਥੀ ਦੀਪਕ ਸਿੰਘ ਨੇ ਦੱਸਿਆ ਕਿ ਧੂਰੀ ਵਿਖੇ ਲਾਇਬ੍ਰੇਰੀ ਖੁੱਲ੍ਹਣ ਨਾਲ ਇਲਾਕੇ ਨੂੰ ਵੱਡਾ ਲਾਭ ਹੋਇਆ ਹੈ | ਉਨ੍ਹਾਂ ਕਿਹਾ ਕਿ ਇੱਥੇ ਵਿਦਿਆਰਥੀ ਇੱਕ ਦੂਸਰੇ ਦੀ ਪੜ੍ਹਾਈ ਵਿਚ ਸਹਾਇਤਾ ਵੀ ਕਰਦੇ ਹਨ, ਜਿਸ ਨਾਲ ਵਿਦਿਆਰਥੀਆਂ ਦੇ ਸਵਾਲਾਂ ਦੇ ਸ਼ੰਕੇ ਇੱਕ ਦੂਸਰੇ ਨਾਲ ਰਾਏ ਕਰਕੇ ਹੱਲ ਹੋ ਜਾਂਦੇ ਹਨ |

ਪਿਛਲੀ ਖ਼ਬਰ ਨੀਟ ਯੂ. ਜੀ. ਰਾਊਾਡ-3 ਸੀਟ ਅਲਾਟਮੈਂਟ ਨਤੀਜਾ 2025 ਜਾਰੀ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਦੀਵਾਲੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।