ਜਦੋਂ ਇਸ ਮਸਲੇ ਸਬੰਧੀ ਦਵਿੰਦਰ ਸਿੰਘ ਪਿਸ਼ੌਰ ਸੂਬਾ ਪ੍ਰਧਾਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਜੋ ਸਾਡੇ ਮੁਲਾਜ਼ਮਾਂ ਦੀਆਂ ਡਿਊਟੀਆਂ ਪਰਾਲੀ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਲਗਾਈਆਂ ਗਈਆਂ ਸਨ | ਉਨ੍ਹਾਂ ਦੇ ਤਹਿਤ ਸਟੇਟ ਦੀ ਸਾਰੀ ਲੀਡਰਸ਼ਿਪ ਮੁੱਖ ਮੰਤਰੀ ਪੰਜਾਬ ਨੂੰ ਮਿਲੀ ਸੀ ਅਤੇ ਦੱਸਿਆ ਸੀ ਕਿ ਸਾਡਾ ਜਿਹੜਾ ਮਹਿਕਮਾ ਹੈ, ਉਹ ਜ਼ਰੂਰੀ ਸੇਵਾਵਾਂ ਦੇ ਵਿਚ ਆਉਂਦਾ ਹੈ ਕਿਰਪਾ ਕਰ ਕੇ ਸਾਡੇ ਕਰਮਚਾਰੀ ਇੱਕੋ ਥਾਂ 'ਤੇ ਡਿਊਟੀ ਕਰ ਸਕਦੇ ਹਨ, ਦੋ ਥਾਂ 'ਤੇ ਡਿਊਟੀ ਨਹੀਂ ਕਰਨਗੇ | ਜਿਸ ਤੇ ਉਨ੍ਹਾਂ ਨੇ ਪਾਵਰ ਸੈਕਟਰੀ ਅਤੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਸੀ ਪ੍ਰੰਤੂ ਫਿਰ ਵੀ ਡੀ.ਸੀ ਸੰਗਰੂਰ ਨੇ ਸਾਡੇ ਦੋ ਕਰਮਚਾਰੀਆਂ ਨੂੰ ਸੰਮਣ ਜਾਰੀ ਕੀਤੇ ਅਤੇ ਉਸ ਤੋਂ ਬਾਅਦ ਉਨ੍ਹਾਂ 'ਤੇ ਪ੍ਰਸ਼ਾਸਨ ਦੇ ਹੁਕਮ ਨਾ ਮੰਨਣ ਦਾ ਪਰਚਾ ਦਰਜ ਕੀਤਾ, ਜਿਸ ਦੇ ਤਹਿਤ ਉਨ੍ਹਾਂ ਦੋਨੇਂ ਕਰਮਚਾਰੀਆਂ ਨੇ ਮਾਨਯੋਗ ਅਦਾਲਤ ਵਿਚੋਂ ਆਪਣੀ ਜ਼ਮਾਨਤ ਕਰਵਾਈ, ਪ੍ਰੰਤੂ ਹੁਣ ਦੁਬਾਰਾ ਫਿਰ ਸਾਡੇ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਜਿਸ ਦੇ ਵਿਰੋਧ ਵਿਚ ਅਸੀਂ 24 ਅਕਤੂਬਰ ਨੂੰ ਸਰਕਲ ਸੰਗਰੂਰ ਦੇ ਵਿਚ ਇੱਕ ਵਿਸ਼ਾਲ ਧਰਨਾ ਦੇ ਰਹੇ ਹਾਂ ਜਿਸ ਦਾ ਮੇਨ ਮਕਸਦ ਇਹ ਹੈ ਕਿ ਜੋ ਪੰਜਾਬ ਸਰਕਾਰ ਸਾਡੀਆਂ ਪ੍ਰੋਪਰਟੀਆ ਵੇਚਣ ਲੱਗੀ ਹੈ ਅਤੇ ਡੀ.ਸੀ ਸੰਗਰੂਰ ਵੱਲੋਂ ਸਾਨੂੰ ਵਾਧੂ ਡਿਊਟੀਆਂ ਲਈ ਪ੍ਰੈਸ਼ਰ ਕੀਤਾ ਜਾ ਰਿਹਾ | ਇਹ ਧਰਨਾ ਉਸ ਦੇ ਸੰਬੰਧ ਵਿਚ ਦਿੱਤਾ ਜਾ ਰਿਹਾ |