28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਿਸਾਨ ਯੂਨੀਅਨ ਵਲੋਂ 23 ਅਕਤੂਬਰ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਭੇਜਿਆ ਜਾਵੇਗਾ ਟਰੈਕਟਰਾਂ ਦਾ ਵੱਡਾ ਕਾਫ਼ਲਾ

ਅਜੀਤ ਡੈਸਕ 22-10-2025
ਮੂਨਕ, 21 ਅਕਤੂਬਰ (ਵਰਿੰਦਰ ਭਾਰਦਵਾਜ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਦੀ ਅਗਵਾਈ ਹੇਠ ਪਿੰਡ ਮਕੋਰੜ ਸਾਹਿਬ ਵਿਖੇ ਹੋਈ, ਜਿਸ ਵਿਚ ਸਾਰੀਆਂ ਪਿੰਡ ਇਕਾਈਆਂ ਦੇ ਕਿਸਾਨ ਆਗੂ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਨੇ ਕਿਹਾ ਕਿ ਜਿਵੇਂ ਪਹਿਲਾਂ ਬਲਾਕ ਮੂਨਕ ਦੇ ਕਿਸਾਨ ਆਗੂਆਂ ਨੇ ਆਪੋ ਆਪਣੇ ਪਿੰਡਾਂ ਤੋਂ ਕਣਕ ਆਟਾ ਦਾਲਾਂ ਕੱਪੜੇ ਪਸੂਆਂ ਲਈ ਹਰਾ ਚਾਰਾ ਤੂੜੀ ਅਤੇ ਕਣਕ ਦਾ ਬੀਜ ਇਕੱਠਾ ਕਰ ਕੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਭੇਜਿਆ ਹੈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਕਿਰਤੀ ਲੋਕਾਂ ਦੀ ਮਦਦ ਕਿਰਤੀ ਲੋਕ ਹੀ ਕਰਦੇ ਹੁੰਦੇ ਹਨ | ਸਰਕਾਰਾਂ ਕੋਲ ਤਾਂ ਪਹਿਲਾਂ ਵੀ ਸਿਰਫ਼ ਬਿਆਨਬਾਜ਼ੀਆਂ ਹੁੰਦੀਆਂ ਸੀ ਹੁਣ ਵੀ ਸਿਰਫ਼ ਬਿਆਨਬਾਜ਼ੀਆਂ ਤੱਕ ਹੀ ਸੀਮਿਤ ਹਨ ਕੁੱਝ ਨਹੀਂ ਬਦਲਿਆ, ਜੇਕਰ ਬਦਲਿਆ ਹੈ ਤਾਂ ਸਿਰਫ਼ ਰਾਜ ਕਰਨ ਵਾਲੇ ਲੋਕਾਂ ਦੇ ਚਿਹਰੇ ਤੇ ਪੱਗਾ ਦੇ ਰੰਗ ਹੀ ਬਦਲੇ ਹਨ | ਉਨ੍ਹਾਂ ਦੱਸਿਆ ਕਿ ਜਿਵੇਂ ਪਹਿਲਾਂ ਜਥੇਬੰਦੀ ਨੇ ਲੋਕਾਂ ਦੀ ਸਹਾਇਤਾ ਨਾਲ ਹੜ੍ਹ ਪੀੜਤਾਂ ਦੀ ਮਦਦ ਨਾਲ ਹੜ੍ਹਾਂ ਦੋਰਾਨ ਖ਼ਰਾਬ ਹੋਈਆਂ ਜ਼ਮੀਨਾਂ ਨੂੰ ਪੱਧਰ ਕਰ ਕੇ ਕਣਕ ਦੀ ਫ਼ਸਲ ਬੀਜਣ ਲਈ 23 ਅਕਤੂਬਰ ਨੂੰ ਜ਼ਿਲ੍ਹਾ ਸੰਗਰੂਰ ਤੋਂ 1500 ਟਰੈਕਟਰਾਂ ਦਾ ਕਾਫ਼ਲਾ ਭੇਜਿਆ ਜਾਵੇਗਾ | ਇਸੇ ਤਰ੍ਹਾਂ ਬਲਾਕ ਮੂਨਕ ਤੋਂ ਟਰੈਕਟਰਾਂ ਦਾ ਕਾਫ਼ਲਾ ਇਸ ਵਿਚ ਸ਼ਾਮਲ ਹੋਵੇਗਾ ਸਾਰੇ ਪਿੰਡਾਂ ਕਿਸਾਨ ਆਗੂਆਂ ਨੂੰ ਆਪੋ ਆਪਣੇ ਪਿੰਡਾਂ ਤੋਂ ਵੱਧ ਤੋਂ ਵੱਧ ਟਰੈਕਟਰ ਭੇਜਣ ਦੀ ਅਪੀਲ ਕੀਤੀ ਗਈ | ਇਸ ਮੌਕੇ ਬਲਾਕ ਆਗੂ ਰੋਸਨ ਮੂਨਕ, ਬੰਟੀ ਢੀਂਡਸਾ, ਕੁਲਦੀਪ ਗੁਲਾੜੀ, ਬੱਬੂ ਚੱਠਾ, ਰਮੇਸ ਅਨਦਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਵ ਕੌਰ (ਨਵਦੀਪ ਕੌਰ) ਸਿਟੀ ਆਫ਼ ਸਵਾਨ ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣੀ ਅਗਲੀ ਖ਼ਬਰ ਸਾਹਿਤ ਦੀ ਸਮਕਾਲੀਨ ਪ੍ਰਸੰਗਿਕਤਾ ਉੱਤੇ ਵਿਸ਼ੇਸ਼ ਭਾਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।