28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਾਹਿਤ ਦੀ ਸਮਕਾਲੀਨ ਪ੍ਰਸੰਗਿਕਤਾ ਉੱਤੇ ਵਿਸ਼ੇਸ਼ ਭਾਸ਼ਨ

ਅਜੀਤ ਡੈਸਕ 22-10-2025
ਧੂਰੀ, 21 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਪਿ੍ੰਸੀਪਲ ਪਦਮ ਪ੍ਰੀਤ ਕੌਰ ਦੀ ਅਗਵਾਈ ਵਿਚ ਚੱਲ ਰਹੇ ਗੁਰੂ ਤੇਗ਼ ਬਹਾਦਰ ਕਾਲਜ ਵਿਚ ਦੇਸ਼ ਭਗਤ ਕਾਲਜ ਬਰੜਵਾਲ ਦੇ ਪ੍ਰੋਫੈਸਰ ਡਾ. ਜਸਪਾਲ ਸਿੰਘ ਅੰਗਰੇਜ਼ੀ ਵਿਭਾਗ ਨੇ ਅੰਗਰੇਜ਼ੀ ਦੇ ਨਾਮਵਰ ਲੇਖਕਾਂ ਅਤੇ ਕਿਤਾਬਾਂ ਦੇ ਹਵਾਲੇ ਨਾਲ ਸਾਹਿਤ ਦੀ ਸਮਕਾਲੀਨ ਪ੍ਰਸੰਗਿਕਤਾ ਉੱਤੇ ਵਿਸ਼ੇਸ਼ ਭਾਸ਼ਣ ਦਿੱਤਾ | ਮੰਚ ਸੰਚਾਲਨ ਡਾਕਟਰ ਗੁਰਪ੍ਰੀਤ ਸਿੰਘ ਪੰਜਾਬੀ ਵਿਭਾਗ ਨੇ ਕੀਤਾ | ਡਾ. ਜਸਪਾਲ ਸਿੰਘ ਨੇ ਪੋਸਟ ਹੂਮੈਨਿਜਮ, ਟਰੈਪ ਹੂਮੈਨਿਜਮ ਅਤੇ ਕਲਾਈਮੇਟ ਫਿਕਸ਼ਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ | ਇਸ ਸਮੇਂ ਵਿਦਿਆਰਥੀਆਂ ਨੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਉੱਤੇ ਸਾਹਿਤ ਦੀ ਸਮਕਾਲੀਨ ਪ੍ਰਸੰਗਤਾ ਬਾਰੇ ਸਵਾਲ ਕੀਤੇ | ਡਾ. ਜਸਪਾਲ ਸਿੰਘ ਨੇ ਸਾਹਿਤਕ ਰਚਨਾਵਾਂ ਦੇ ਹਵਾਲੇ ਨਾਲ ਵਿਦਿਆਰਥੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ | ਇਸ ਉਪਰੰਤ ਕਾਲਜ ਪਿ੍ੰਸੀਪਲ ਪਦਮਪ੍ਰੀਤ ਕੌਰ ਨੇ ਡਾ. ਜਸਪਾਲ ਸਿੰਘ ਦਾ ਸਨਮਾਨ ਕੀਤਾ | ਇਸ ਸਮੇਂ ਸਮੂਹ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਸਨ |
ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ 23 ਅਕਤੂਬਰ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਭੇਜਿਆ ਜਾਵੇਗਾ ਟਰੈਕਟਰਾਂ ਦਾ ਵੱਡਾ ਕਾਫ਼ਲ... ਅਗਲੀ ਖ਼ਬਰ ਹੁਕਮਰਾਨ ਧਿਰ ਦੀ ਲਾਪਰਵਾਹੀ ਕਾਰਨ ਸੰਗਰੂਰ ਗੰਦਗੀ ਦੇ ਢੇਰ ਵਿਚ ਤਬਦੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।