05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਆੜ੍ਹਤੀਆ ਐਸੋਸੀਏਸ਼ਨ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਅੰਦਰ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ

ਅਜੀਤ ਡੈਸਕ 03-09-2025
ਮਲੇਰਕੋਟਲਾ, 2 ਸਤੰਬਰ (ਮਨਜਿੰਦਰ ਸਿੰਘ ਸਰੌਦ) - ਅਗਲੇ ਕੁਝ ਦਿਨਾਂ ਨੂੰ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਆੜ੍ਹਤੀਆ ਐਸੋਸੀਏਸ਼ਨ ਮਲੇਰਕੋਟਲਾ ਦੀ ਇਕ ਅਹਿਮ ਮੀਟਿੰਗ ਅੱਜ ਪ੍ਰਧਾਨ ਤਰਸੇਮ ਸਿੰਘ ਭੂਦਨ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਐਸੋਸੀਏਸ਼ਨ ਦੇ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਇਸੇ ਮਹੀਨੇ ਸ਼ੁਰੂ ਹੋਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਵਿਚਾਰ ਚਰਚਾ ਕਰਦਿਆਂ ਮਾਰਕੀਟ ਕਮੇਟੀ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਡੀਆਂ ਅੰਦਰ ਲੋੜੀਂਦੇ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਗਈ | ਪ੍ਰਧਾਨ ਭੂਦਨ ਨੇ ਦੱਸਿਆ ਕਿ ਮੀਟਿੰਗ ਸਮੇਂ ਇਹ ਫ਼ੈਸਲਾ ਕੀਤਾ ਗਿਆ ਕਿ ਜੇਕਰ ਖ਼ਰੀਦ ਏਜੰਸੀਆਂ 72 ਘੰਟਿਆਂ ਅੰਦਰ ਖਰੀਦੀ ਗਈ ਫ਼ਸਲ ਚੁੱਕ ਕੇ ਆੜ੍ਹਤੀਆਂ ਦੇ ਫੜ੍ਹ ਖਾਲੀ ਨਹੀਂ ਕਰਦੀਆਂ ਤਾਂ ਉਕਤ ਨਿਰਧਾਰਿਤ ਸਮੇਂ ਤੋਂ ਬਾਅਦ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਲਈ ਸਰਕਾਰ ਵਲੋਂ ਖਰੀਦੀ ਗਈ ਫ਼ਸਲ ਦੀ ਨਾਲੋ-ਨਾਲ ਲਿਫ਼ਟਿੰਗ ਅਤੇ ਅਦਾਇਗੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ 12 ਸਤੰਬਰ ਨੂੰ ਜਗਰਾਓਾ ਵਿਖੇ ਜਥੇਬੰਦੀ ਵਲੋਂ ਪੰਜਾਬ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਕੀਤੀ ਜਾ ਰਹੀ ਵਿਸ਼ਾਲ ਰੈਲੀ 'ਚ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ | ਇਸ ਮੌਕੇ ਪ੍ਰਧਾਨ ਤਰਸੇਮ ਭੂਦਨ, ਸਮਿੱਤ ਜੈਨ, ਹਰਜੀਤ ਸਿੰਘ ਲੱਕੀ ਭੂਦਨ, ਪਿ੍ੰਸ ਸੰਗਾਲਾ, ਕਰਮਚੰਦ, ਬਲਦੇਵ ਸਿੰਘ, ਹਸਨ ਮੁਹੰਮਦ, ਰਾਜੂ ਕੁਠਾਲਾ, ਪਿ੍ਤਪਾਲ ਸਿਕੰਦਰਪੁਰਾ, ਹਰਪਾਲ ਸਿੰਘ ਪਾਲੀ, ਹਰਿੰਦਰ ਕੁਮਾਰ ਬੱਬੂ, ਚਰਨਜੀਤ ਸਿੰਘ, ਪ੍ਰਵੇਜ਼ ਅਖ਼ਤਰ, ਹਰਦੀਪ ਸਿੰਘ, ਨਸੀਮ ਅਹਿਮਦ ਕਾਜ਼ੀ, ਬੰਟੀ, ਅਤੁੱਲ ਸਿੰਗਲਾ, ਪਰਮਿੰਦਰ ਸਿੰਘ ਸੋਨੀ, ਬਲਜੀਤ ਸਿਕੰਦਰਪੁਰਾ, ਪਵਨ ਕੁਮਾਰ ਪੱਪੂ, ਭੁਪਿੰਦਰ ਕੁਮਾਰ, ਸ਼ਨੀ, ਤੇਜਿੰਦਰ ਸਿੰਘ ਅਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐਸ. ਡੀ. ਐਮ. ਸੁਨਾਮ ਪ੍ਰਮੋਦ ਸਿੰਗਲਾ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਪੂਰੀ ਤਰ੍ਹਾਂ ਯਤਨਸ਼ੀਲ - ਪੂਨੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।