05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੇਂਦਰ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਪੂਰੀ ਤਰ੍ਹਾਂ ਯਤਨਸ਼ੀਲ - ਪੂਨੀਆ

ਅਜੀਤ ਡੈਸਕ 03-09-2025
ਸੰਗਰੂਰ, 2 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਨਕਾਮੀਆਂ ਛਪਾਉਣ ਵਿਚ ਲੱਗੀ ਹੋਈ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਝੂਠੇ ਇਲਜ਼ਾਮ ਲਗਾ ਕੇ ਆਪਣਾ ਆਪ ਬਚਾਉਣ ਉੱਤੇ ਲੱਗੀ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਇਲਾਕਿਆਂ ਉੱਤੇ ਤਿੱਖੀ ਨਜ਼ਰ ਲਗਾਈ ਬੈਠੇ ਹਨ ਅਤੇ ਪਲ-ਪਲ ਦੀ ਰਿਪੋਰਟ ਲੈ ਰਹੇ ਹਨ | ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫ਼ੌਜ ਬੀ.ਐਸ.ਐਫ ਅਤੇ ਐਨ.ਡੀ.ਆਰ.ਐਫ ਦੀ ਟੀਮਾਂ ਦੀ ਤਾਇਨਾਤੀ ਵੱਡੇ ਪੱਧਰ ਉੱਤੇ ਕੀਤੀ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੇ ਬਜਟ ਵਿਚ 250 ਕਰੋੜ ਰੁਪਏ ਹੜ੍ਹਾਂ ਤੋਂ ਬਚਾਅ ਲਈ ਰੱਖੇ ਸਨ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਵਰਾਜ ਪਾਟਿਲ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਵਿਚ ਲੱਗੇ ਹੋਏ ਹਨ, ਇਸ ਲਈ 'ਆਪ' ਸਰਕਾਰ ਲੋਕਾਂ ਦੀ ਮਦਦ ਕਰ ਆਪਣੀ ਰਾਜਨੀਤੀ ਨਾ ਚਮਕਾਏ | ਇਸ ਮੌਕੇ ਜੋਗੀ ਰਾਮ ਸਾਹਨੀ, ਪਵਨ ਕੁਮਾਰ ਗਰਗ ਅਤੇ ਐਡਵੋਕੇਟ ਸੁਰਜੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਅੰਦਰ ਲੋੜੀਂਦੇ ਪ੍ਰਬੰਧ ਕਰਨ ਦੀ ਅਪੀਲ ਅਗਲੀ ਖ਼ਬਰ ਭਵਾਨੀਗੜ੍ਹ ਇਲਾਕੇ ਵਿਚ ਝੋਨੇ 'ਤੇ ਬੌਨਾ ਰੋਗ ਦਾ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।