05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੀਂਹ ਕਾਰਨ ਡਿਗੀਆਂ ਘਰਾਂ ਦੀਆਂ ਛੱਤਾਂ

ਅਜੀਤ ਡੈਸਕ 03-09-2025
ਜਖੇਪਲ, 2 ਸਤੰਬਰ (ਸਿੱਧੂ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਜਿੱਥੇ ਪੰਜਾਬ ਅੰਦਰ ਹੜ੍ਹਾਂ ਦੇ ਹਾਲਤ ਬਣੇ ਹੋਏ ਹਨ ਉੱਥੇ ਆਮ ਲੋਕਾਂ ਦੇ ਘਰਾਂ ਅਤੇ ਫ਼ਸਲਾਂ ਦੇ ਨੁਕਸਾਨ ਵੀ ਹੋ ਰਹੇ ਹਨ ਜਿਸ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਬਾਰਸ਼ ਦੇ ਚੱਲਦਿਆਂ ਪਿੰਡ ਹੰਬਲਵਾਸ ਦੇ ਗਰੀਬ ਕਿਸਾਨ ਸਤਨਾਮ ਸਿੰਘ ਪੁੱਤਰ ਜਗਿੰਦਰ ਸਿੰਘ ਦਾ ਪਸ਼ੂਆਂ ਵਾਲਾ ਬਰਾਂਡਾ ਡਿਗ ਗਿਆ ਜਿਸ ਵਿਚ ਇੱਕ ਲਵੇਰੀ ਗਾਂ ਉਸ ਦੀ ਵੱਛੀ ਅਤੇ ਗੱਭਣ ਗਾਂ ਇਸ ਦੇ ਨੀਚੇ ਦੱਬ ਕੇ ਫੱਟੜ ਹੋ ਗਈਆਂ ਜਿਸ ਨੂੰ ਲੋਕਾਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ | ਇਸੇ ਤਰਾਂ ਚਾਓੁਬਾਸ ਦੇ ਕਿਸਾਨ ਕਰਨੈਲ ਸਿੰਘ ਦਾ ਪਸ਼ੂਆਂ ਵਾਲਾ ਬਰਾਂਡਾ ਡਿੱਗਣ ਨਾਲ ਦੋ ਮੱਝਾਂ ਅਤੇ ਇੱਕ ਗਾਂ ਜ਼ਖਮੀ ਹੋ ਗਈਆਂ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਦਰਸ਼ਨ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਹਰਭਜਨ ਸਿੰਘ ਸਿੱਧੂ ਬਾਬੇ ਕਾ.ਸਤਨਾਮ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਅਜੈਬ ਸਿੰਘ, ਅਰਸ਼ਦੀਪ ਸਿੰਘ, ਪ੍ਰੀਤਮ ਸਿੰਘ, ਅਜੈਬ ਖਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੁਲਦੀਪ ਸਿੰਘ 'ਆਪ' ਕਿਸਾਨ ਵਿੰਗ ਦੇ ਕੋਆਰਡੀਨੇਟਰ ਨਿਯੁਕਤ <br/> ਅਗਲੀ ਖ਼ਬਰ ਬਾਰਿਸ਼ ਕਾਰਨ ਪਸ਼ੂਆਂ ਵਾਲਾ ਵਾਰਡਾਂ ਹੋਇਆ ਢਹਿ-ਢੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।