05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਾਰਿਸ਼ ਕਾਰਨ ਪਸ਼ੂਆਂ ਵਾਲਾ ਵਾਰਡਾਂ ਹੋਇਆ ਢਹਿ-ਢੇਰੀ

ਅਜੀਤ ਡੈਸਕ 03-09-2025
ਚੀਮਾ ਮੰਡੀ, 2 ਸਤੰਬਰ (ਜਗਰਾਜ ਮਾਨ) - ਲਗਾਤਾਰ ਪੈ ਰਹੀ ਬਰਸਾਤ ਕਾਰਨ ਪੰਜਾਬ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ | ਪੰਜਾਬ ਦਾ ਆਰਥਿਕ ਤੇ ਜਾਨੀ ਨੁਕਸਾਨ ਹੋ ਰਿਹਾ ਹੈ | ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਲੱਗੀਆਂ ਹਨ | ਇਸੇ ਤਰ੍ਹਾਂ ਹੀ ਪਿੰਡ ਤੋਲਾਵਾਲ ਵਿਖੇ ਬਾਰਿਸ਼ ਕਾਰਨ ਇੱਕ ਗਰੀਬ ਕਿਸਾਨ ਦਾ ਪਸ਼ੂਆਂ ਵਾਲਾ ਵਰਾਂਡਾ ਢਹਿ ਢੇਰੀ ਹੋ ਗਿਆ | ਪੀੜਤ ਕਿਸਾਨ ਹਰੀ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਉਨ੍ਹਾਂ ਦਾ ਇੱਟ ਬਾਲਿਆਂ ਦੀ ਛੱਤ ਵਾਲਾ ਘਰ ਬੁਰੀ ਤਰ੍ਹਾਂ ਚੋ ਰਿਹਾ ਹੈ ਤੇ ਉਹ ਬੜੀ ਮੁਸ਼ਕਿਲ ਨਾਲ ਘਰ ਵਿਚ ਰਹਿ ਰਹੇ ਹਨ ਅਤੇ ਪਿਛਲੀ ਰਾਤ ਉਨ੍ਹਾਂ ਦਾ ਪਸ਼ੂਆਂ ਵਾਲਾ ਸੱਤ ਖਣਾਂ ਦਾ ਵਰਾਂਡਾ ਬਾਰਿਸ਼ ਦੇ ਪਾਣੀ ਦੀ ਮਾਰ ਕਾਰਨ ਡਿਗ ਕੇ ਤਬਾਹ ਹੋ ਗਿਆ | ਇਸ ਵਰਾਂਡੇ ਦੇ ਡਿੱਗਣ ਸਮੇਂ ਇਸ ਵਿਚ ਪਸ਼ੂ ਨਹੀਂ ਸਨ, ਜਿਸ ਕਾਰਨ ਪਸ਼ੂਆਂ ਦਾ ਬਚਾਅ ਹੋ ਗਿਆ | ਪਿੰਡ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਸ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਕਿਸਾਨ ਪਸ਼ੂਆਂ ਲਈ ਥਾਂ ਬਣਾ ਸਕੇ |
ਪਿਛਲੀ ਖ਼ਬਰ ਮੀਂਹ ਕਾਰਨ ਡਿਗੀਆਂ ਘਰਾਂ ਦੀਆਂ ਛੱਤਾਂ ਅਗਲੀ ਖ਼ਬਰ ਮਾਰਕਿਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।