18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਾਬਕਾ ਸੈਨਿਕਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਕੈਪਟਨ ਦਰਸ਼ਨ ਸਿੰਘ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਚੁਣੇ <br/>

ਅਜੀਤ ਡੈਸਕ 01-06-2025
ਮਲੇਰਕੋਟਲਾ, 31 ਮਈ (ਮੁਹੰਮਦ ਹਨੀਫ਼ ਥਿੰਦ)-ਇੰਡੀਅਨ ਐਕਸ ਸਰਵਿਸਸ ਲੀਗ ਇਕਾਈ ਜ਼ਿਲ੍ਹਾ ਮਲੇਰਕੋਟਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੈਪਟਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲੀਗ ਦੇ ਦਫ਼ਤਰ ਵਿਖੇ ਹੋਈ | ਜਿਸ ਵਿਚ ਲੀਗ ਦੇ ਸਾਬਕਾ ਸੈਨਿਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸੁਣੀਆਂ ਗਈਆਂ | ਕੈਪਟਨ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿਚ ਕਈ ਸਾਬਕਾ ਸੈਨਿਕਾਂ ਵਲੋਂ ਪਿੰਡਾਂ ਵਿਚ ਉਨ੍ਹਾਂ ਨਾਲ ਹੋ ਰਹੇ ਧੱਕੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਜ਼ਿਲ੍ਹਾ ਮਲੇਰਕੋਟਲਾ ਵਿਚ ਲੀਗ ਵਲੋਂ ਆਪਣੇ ਦਫ਼ਤਰ ਲਈ ਥਾਂ ਖ਼ਰੀਦਣ ਲਈ ਮਤਾ ਪਾਸ ਕੀਤਾ ਗਿਆ | ਮੀਟਿੰਗ ਉਪਰੰਤ ਸੀਨੀਅਰ ਮੀਤ ਪ੍ਰਧਾਨ ਦੀ ਹੋਈ ਚੋਣ ਵਿਚ ਕੈਪਟਨ ਦਰਸ਼ਨ ਸਿੰਘ ਨੂੰ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਲੀਗ ਦੇ ਪ੍ਰਧਾਨ ਕੈਪਟਨ ਬਲਦੇਵ ਸਿੰਘ, ਕੈਪਟਨ ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ, ਕੈਪਟਨ ਸ਼ਮਸ਼ੇਰ ਸਿੰਘ ਮੀਤ ਪ੍ਰਧਾਨ, ਸੂਬੇਦਾਰ ਹਰਬੰਸ ਸਿੰਘ ਜਨਰਲ ਸਕੱਤਰ, ਹੌਲਦਾਰ ਜਸਵੰਤ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਅਬਦੁੱਲਾ ਫ਼ੌਜੀ ਮਲੇਰਕੋਟਲਾ, ਹੌਲਦਾਰ ਚਰਨ ਸਿੰਘ ਭੈਣੀ, ਹੌਲਦਾਰ ਬਲਵੰਤ ਸਿੰਘ ਕਲਿਆਣ, ਖ਼ਜ਼ਾਨਚੀ ਸੂਬੇਦਾਰ ਸਰਦੂਲ ਸਿੰਘ ਕਸਬਾ ਭੁਰਾਲ, ਹੌਲਦਾਰ ਸੁਖਦੇਵ ਸਿੰਘ ਮੰਡੀ ਅਹਿਮਦਗੜ੍ਹ ਅਤੇ ਰਾਜਵੰਤ ਕੌਰ ਹਥਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੀਰ ਬਾਬਾ ਚਿਰੰਗੀ ਸ਼ਾਹ ਦਾ 49 ਵਾਂ ਵਿਸ਼ਾਲ ਮੇਲਾ 4 ਤੇ 5 ਜੂਨ ਨੂੰ… <br/> ਅਗਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ ਕਾਰਨ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।