18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗਰਮੀਆਂ ਦੀਆਂ ਛੁੱਟੀਆਂ ਕਾਰਨ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ <br/>

ਅਜੀਤ ਡੈਸਕ 01-06-2025
ਸੰਗਰੂਰ, 31 ਮਈ (ਧੀਰਜ ਪਸੌਰੀਆ)-ਗਰਮੀਆਂ ਦੀਆਂ ਛੁੱਟੀਆਂ ਕਾਰਨ ਸੰਗਰੂਰ 'ਚ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ | ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਦੋ ਸ਼ਿਫ਼ਟਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ | 13, 14 ਅਤੇ 15 ਜੂਨ ਨੂੰ ਸੁਨਾਮੀ ਗੇਟ ਅਤੇ ਨਾਭਾ ਗੇਟ ਸਥਿਤ ਦੁਕਾਨਾਂ ਬੰਦ ਰਹਿਣਗੀਆਂ | 20, 21 ਅਤੇ 22 ਜੂਨ ਨੂੰ ਪਟਿਆਲਾ ਗੇਟ ਅਤੇ ਧੂਰੀ ਗੇਟ ਸਥਿਤ ਦੁਕਾਨਾਂ ਬੰਦ ਰਹਿਣਗੀਆਂ | ਸਿਵਲ ਹਸਪਤਾਲ ਦੇ ਸਾਹਮਣੇ ਵਾਲੀਆਂ ਦੁਕਾਨਾਂ ਦੋਨਾਂ ਸ਼ਿਫ਼ਟਾਂ ਵਿਚ ਅੱਧੀਆਂ ਅੱਧੀਆਂ ਬੰਦ ਰਹਿਣਗੀਆਂ, ਭਾਵ ਅੱਧੀਆਂ ਦੁਕਾਨਾਂ 13, 14 ਅਤੇ 15 ਜੂਨ ਨੂੰ ਜਦ ਬਾਕੀ ਅੱਧੀਆਂ ਦੁਕਾਨਾਂ 20, 21 ਅਤੇ 22 ਜੂਨ ਨੂੰ ਬੰਦ ਰਹਿਣਗੀਆਂ |

ਪਿਛਲੀ ਖ਼ਬਰ ਸਾਬਕਾ ਸੈਨਿਕਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ 'ਚ ਕੈਪਟਨ ਦਰਸ਼ਨ ਸਿੰਘ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਚੁਣੇ <br/... ਅਗਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਸਿੰਘ ਦੀ ਮੌਤ 'ਤੇ ਪੰਚਾਇਤਾਂ ਨੇ ਕੀਤਾ ਦੁੱਖ ਪ੍ਰਗਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।