16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹਾਜੀ ਤੁਫੈਲ, ਮੰਡੀਆਂ, ਮਨਸ਼ਾਂਤ, ਦਿਓਲ, ਘੁੰਮਣ ਤੇ ਮਹੋਲੀ ਨੇ ਢੀਂਡਸਾ ਦੇ ਵਿਛੋੜੇ ਨੂੰ ਪੰਥ ਲਈ ਵੱਡਾ ਘਾਟਾ ਦੱਸਿਆ <br/>

ਅਜੀਤ ਡੈਸਕ 01-06-2025
ਮਲੇਰਕੋਟਲਾ, 31 ਮਈ (ਪਾਰਸ ਜੈਨ)-ਸ਼ੋ੍ਰਮਣੀ ਅਕਾਲੀ ਦਲ ਦੇ ਦਿੱਗਜ਼ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪਦਮ ਭੂਸਣ ਸ. ਸੁਖਦੇਵ ਸਿੰਘ ਢੀਂਡਸਾ ਦੇ ਬੇਵਕਤ ਵਿਛੋੜੇ ਨੂੰ ਪੰਜਾਬ, ਪੰਥ ਅਤੇ ਖ਼ਾਸ ਕਰ ਕੇ ਜ਼ਿਲ੍ਹਾ ਮਲੇਰਕੋਟਲਾ ਨੂੰ ਨਾ ਪੂਰਿਆ ਜਾਣਾ ਵਾਲਾ ਵੱਡਾ ਘਾਟਾ ਦੱਸਦਿਆਂ ਢੀਂਡਸਾ ਪਰਿਵਾਰ ਦੇ ਅਤਿ ਨਜ਼ਦੀਕੀ ਅਕਾਲੀ ਆਗੂਆਂ ਸਾਬਕਾ ਚੇਅਰਮੈਨ ਹਾਜੀ ਮੁਹੰਮਦ ਤੁਫ਼ੈਲ ਮਲਿਕ, ਕਾਕਾ ਅਮਰਿੰਦਰ ਸਿੰਘ ਮੰਡੀਆਂ, ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਢੀਂਡਸਾ ਦੇ ਸਿਆਸੀ ਸਲਾਹਕਾਰ ਮਨਸ਼ਾਂਤ ਸਿੰਘ ਜਲਾਲਾਬਾਦ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਮਹੋਲੀ ਨੇ ਕਿਹਾ ਕਿ ਸ. ਢੀਂਡਸਾ ਦੇ ਚਲੇ ਜਾਣ ਨਾਲ ਪੰਥਕ ਸਿਆਸਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ | ਢੀਂਡਸਾ ਨੂੰ ਇਕ ਦੂਰ ਅੰਦੇਸ਼, ਵਰਕਰ ਨਿਵਾਜ਼, ਪੰਥ ਅਤੇ ਪੰਜਾਬ ਨੂੰ ਸਮਰਪਿਤ ਇਕ ਇਮਾਨਦਾਰ ਤੇ ਸਮਰੱਥਾਵਾਨ ਆਗੂ ਦਸਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਢੀਂਡਸਾ ਦੇ ਹਮੇਸ਼ਾ ਲਈ ਚਲੇ ਜਾਣ ਨਾਲ ਅੱਜ ਉਹ ਸਾਰੇ ਆਪਣੇ ਆਪ ਨੂੰ ਰਾਜਸੀ ਤੌਰ 'ਤੇ ਲਾਵਾਰਸ਼ ਹੋ ਗਏ ਮਹਿਸੂਸ ਕਰ ਰਹੇ ਹਨ | ਸ. ਢੀਂਡਸਾ ਨੂੰ ਮਲੇਰਕੋਟਲਾ ਦੇ ਵਿਕਾਸ਼ ਦਾ ਪਿਤਾਮਾ ਦਸਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਮੁਸਲਿਮ ਭਾਈਚਾਰੇ ਲਈ ਹਿਬਾਨਾਮੇ ਦੀ ਸਹੂਲਤ, ਮਲੇਰਕੋਟਲਾ ਸਹਿਰ ਦਾ ਰਾਏਕੋਟ ਰੋਡ ਰੇਲਵੇ ਫਲਾਈ ਓਵਰ, ਮਲੇਰਕੋਟਲਾ-ਲੁਧਿਆਣਾ ਚਹੁੰਮਾਰਗੀ ਟੋਲ ਫਰੀ ਸੜਕ, ਮਲੇਰਕੋਟਲਾ ਸਹਿਰ ਲਈ 200 ਕਰੋੜ ਰੁਪਏ ਦੀ ਅੰਮੁਰਿਤ ਸਕੀਮ ਦੀ ਪਰਵਾਨਗੀ, ਮਲੇਰਕੋਟਲਾ ਦੇ ਸਰਹਿੰਦੀ ਗੇਟ ਵਿਖੇ ਨਵੇਂ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਸਮੇਤ ਪੇਂਡੂ ਸੜਕਾਂ ਦੇ ਵਿਛਾਏ ਜਾਲ ਸਭ ਸ. ਢੀਂਡਸਾ ਦੀ ਹੀ ਦੇਣ ਹਨ | ਅਕਾਲੀ ਆਗੂਆਂ ਨੇ ਭਰੇ ਮਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਦੁੱਖ ਸਾਂਝਾ ਕਰਦਿਆਂ ਸਵਰਗੀ ਸ. ਢੀਂਡਸਾ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ |

ਪਿਛਲੀ ਖ਼ਬਰ 'ਆਪ' ਦੀ ਸਰਕਾਰ ਨੇ ਪੰਜਾਬ ਦਾ ਮਾਹੌਲ ਵਿਗਾੜਿਆ-ਖਹਿਰਾ <br/> ਅਗਲੀ ਖ਼ਬਰ ਮੀਂਹ, ਹਨੇਰੀ ਤੇ ਝੱਖੜ ਨਾਲ ਆਵਾਜਾਈ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।