16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੀਂਹ, ਹਨੇਰੀ ਤੇ ਝੱਖੜ ਨਾਲ ਆਵਾਜਾਈ ਪ੍ਰਭਾਵਿਤ <br/>

ਅਜੀਤ ਡੈਸਕ 01-06-2025
ਛਾਜਲੀ, 31 ਮਈ (ਅਜਾਇਬ ਸਿੰਘ ਨੀਲੋਵਾਲ)-ਅੱਜ ਬਾਅਦ ਦੁਪਹਿਰ ਆਏ ਤੇਜ਼ ਹਨੇਰੀ ਤੂਫ਼ਾਨ ਮਗਰੋਂ ਗਰਮੀ ਤੋਂ ਰਾਹਤ ਮਿਲੀ ਹੈ, ਤੇਜ ਝੱਖੜ ਕਾਰਨ ਸੁਨਾਮ-ਜਾਖਲ ਰੋਡ 'ਤੇ ਸੜਕ ਦੇ ਕੰਡੇ ਲੱਗੇ ਦਰਖਤ ਦੇ ਟੁੱਟਣ ਨਾਲ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ | ਤੇਜ਼ ਹਨ੍ਹੇਰੀ ਕਾਰਨ ਦਰਖਤਾਂ ਦੇ ਵੱਡੇ ਟਾਹਣੇ ਟੁੱਟ ਕੇ ਸੜਕਾਂ ਦੇ ਵਿਚਾਲੇ ਡਿੱਗ ਪਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ, ਸੜਕ ਤੇ ਇਕੱਤਰ ਲੋਕਾਂ ਨੇ ਇਕੱਠੇ ਹੋ ਕੇ ਰਸਤਾ ਖੁਲ੍ਹਵਾਉਣ ਲਈ ਵੱਡੇ-ਵੱਡੇ ਟਾਹਣੇ ਸੜਕ ਤੋਂ ਹਟਾਏ ਗਏ, ਜਿਸ ਕਾਰਨ ਆਵਾਜਾਈ ਦੇ ਸਾਧਨਾਂ ਦਾ ਕਾਫ਼ਲਾ ਅੱਗੇ ਲਈ ਵਧਿਆ, ਸੜਕਾਂ ਦੇ ਉੱਪਰ ਡਿੱਗੇ ਦਰਖਤਾਂ ਦੇ ਟਾਹਣਿਆਂ ਕਾਰਨ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ, ਤੇਜ਼ ਹਨ੍ਹੇਰੀ ਤੂਫ਼ਾਨ ਦੇ ਨਾਲ-ਨਾਲ ਹੋਈ ਹਲਕੀ ਵਾਰਸ ਕਾਰਨ ਭਾਵੇਂ ਗਰਮੀ ਦੀ ਤਪਸ਼ ਤੋਂ ਬਚਾ ਹੋ ਗਿਆ, ਠੰਡੀਆਂ ਹਵਾਵਾਂ ਕਾਰਨ ਮੌਸਮ ਗਰਮੀ ਦੀ ਬਜਾਏ ਠੰਡੇ ਮਾਹੌਲ ਵਿਚ ਬਦਲ ਗਿਆ, ਪਰ ਤੇਜ ਹਨੇਰੀ ਤੂਫ਼ਾਨ ਕਾਰਨ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ |

ਪਿਛਲੀ ਖ਼ਬਰ ਹਾਜੀ ਤੁਫੈਲ, ਮੰਡੀਆਂ, ਮਨਸ਼ਾਂਤ, ਦਿਓਲ, ਘੁੰਮਣ ਤੇ ਮਹੋਲੀ ਨੇ ਢੀਂਡਸਾ ਦੇ ਵਿਛੋੜੇ ਨੂੰ ਪੰਥ ਲਈ ਵੱਡਾ ਘਾਟਾ ਦੱਸਿਆ... ਅਗਲੀ ਖ਼ਬਰ ਸੰਤ ਅਤਰ ਸਿੰਘ ਅਕਾਲ ਅਕੈਡਮੀ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਵੇਰ ਦੀ ਸਭਾ ਵਿਚ ਸ. ਢੀਂਡਸਾ ਨੂੰ ਦਿੱਤੀ ਸ਼ਰਧਾਂਜਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।