14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਟਰੱਸਟ ਵਲੋਂ ਡਾ. ਮਲਕੀਤ ਸਿੰਘ ਕਿੰਗਰਾ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 31-12-2025
ਸਮਾਧ ਭਾਈ, 30 ਦਸੰਬਰ (ਜਗਰੂਪ ਸਿੰਘ ਸਰੋਆ)-ਸਮਾਧ ਭਾਈ ਵਿਖੇ ਭਾਈ ਰੂਪ ਚੰਦ ਟਰੱਸਟ ਵਲੋਂ ਪ੍ਰਵਾਸੀ ਪੰਜਾਬੀ ਡਾ. ਮਲਕੀਤ ਸਿੰਘ ਕਿੰਗਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਟਰੱਸਟ ਪ੍ਰਧਾਨ ਅਵਤਾਰ ਸਿੰਘ ਨੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਬਾਬਾ ਭਾਈ ਰੂਪ ਚੰਦ ਦੀ ਬਰਸੀ ਮਨਾਉਣ ਮੌਕੇ ਯੂ.ਐਸ.ਏ. ਵਿਖੇ ਉੱਥੋਂ ਦੇ ਪ੍ਰਵਾਸੀ ਪੰਜਾਬੀਆਂ ਵਲੋਂ ਰਲ ਮਿਲ ਕੇ ਕੀਤੇ ਧਾਰਮਿਕ ਸਮਾਗਮ ਲਈ ਉੱਥੋਂ ਦੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ ਵਿਸ਼ੇਸ਼ ਉਪਰਾਲੇ ਲਈ ਡਾ. ਮਲਕੀਤ ਸਿੰਘ ਕਿੰਗਰਾ ਦਾ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਯੂ.ਐਸ.ਏ. ਤੋਂ ਬਿਨਾਂ ਕੈਨੇਡਾ ਦੀਆਂ ਸੰਗਤਾਂ ਵਲੋਂ ਵੀ ਬਾਬਾ ਜੀ ਦੀ ਬਰਸੀ ਮਨਾਈ ਗਈ ਸੀ ਇਸ ਕਰਕੇ ਟਰੱਸਟ ਪੂਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ | ਇਸ ਮੌਕੇ ਡਾ. ਕਿੰਗਰਾ ਨੇ ਟਰੱਸਟ ਵਲੋਂ ਧਾਰਮਿਕ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਹੁਤ ਘੱਟ ਖਰਚੇ 'ਤੇ ਚਲਾਏ ਜਾ ਰਹੇ ਸਕੂਲ ਵਿਚ ਲੋੜਵੰਦ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਜੋ ਕਿ ਮਨੁੱਖੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿਚ ਸਭ ਤੋਂ ਵੱਧ ਸਹਾਈ ਹੋਵੇਗੀ | ਇਸ ਮੌਕੇ ਨਛੱਤਰ ਸਿੰਘ ਭਾਈ, ਪੰਚ ਸੁਖਬੀਰ ਸਿੰਘ ਖੋਖਰ, ਬਿੱਕਰ ਸਿੰਘ ਭਾਈ, ਖਜ਼ਾਨਚੀ ਗੁਰਮੀਤ ਸਿੰਘ, ਗੁਰਦੇਵ ਭਾਈ, ਚਰਨ ਸਿੰਘ ਭਾਈ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਰੇਗਾ ਮਜ਼ਦੂਰਾਂ ਵਲੋਂ 8 ਜਨਵਰੀ ਨੂੰ ਬਰਨਾਲਾ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ ਅਗਲੀ ਖ਼ਬਰ ਗੁਰਦੁਆਰਾ ਪਾਕਾ ਸਾਹਿਬ ਪਿੰਡ ਮਧੇਕੇ ਤੋਂ ਦੀਨਾ ਸਾਹਿਬ ਤੱਕ ਨਗਰ ਕੀਰਤਨ 5 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।