14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗੁਰਦੁਆਰਾ ਪਾਕਾ ਸਾਹਿਬ ਪਿੰਡ ਮਧੇਕੇ ਤੋਂ ਦੀਨਾ ਸਾਹਿਬ ਤੱਕ ਨਗਰ ਕੀਰਤਨ 5 ਨੂੰ

ਅਜੀਤ ਡੈਸਕ 31-12-2025
ਨਿਹਾਲ ਸਿੰਘ ਵਾਲਾ, 30 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਮਾਲਵੇ ਦੇ ਇਤਿਹਾਸਕ ਸਥਾਨ ਪਿੰਡ ਦੀਨਾਂ ਸਾਹਿਬ ਵਿਖੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ 22 ਪੋਹ (5 ਜਨਵਰੀ) ਦੇ ਦਿਨ ਵਿਸ਼ੇਸ਼ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪਾਕਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਮਧੇਕੇ ਤੋਂ ਅਰੰਭ ਹੋ ਕੇ ਪਾਤਸ਼ਾਹੀ ਦਸਵੀਂ ਗੁਰਦੁਆਰਾ ਲੋਹਗੜ੍ਹ ਸਾਹਿਬ (ਜ਼ਫ਼ਰਨਾਮਾ ਸਾਹਿਬ) ਦੀਨਾ ਸਾਹਿਬ ਵਿਖੇ ਪੁੱਜੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਚਰਨਜੀਤ ਸਿੰਘ ਦੀਨਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ 22 ਪੋਹ 1704 ਦੇ ਦਿਨ ਪਿੰਡ ਦੀਨਾ ਸਾਹਿਬ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਪਿੰਡ ਮਧੇਕੇ ਤੋਂ ਇੱਥੇ ਪੱੁਜੇ ਸਨ ਅਤੇ ਇਸ ਸਥਾਨ 'ਤੇ ਲਗਾਤਾਰ 3 ਮਹੀਨੇ ਤੋਂ ਉੱਪਰ ਦਾ ਸਮਾਂ ਬਤੀਤ ਕਰਦਿਆਂ ਖ਼ਾਲਸਾ ਪੰਥ ਨੂੰ ਮੁੜ ਸੰਗਠਨ ਕੀਤਾ ਸੀ | ਉਨ੍ਹਾਂ ਦੱਸਿਆ ਕਿ ਇਸ ਮਹਾਨ ਦਿਵਸ ਨੂੰ ਸਮਰਪਿਤ 22 ਪੋਹ (5 ਜਨਵਰੀ 2026) ਦਿਨ ਸੋਮਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ੇਸ਼ ਨਗਰ ਕੀਰਤਨ ਪਿੰਡ ਮਧੇਕੇ ਦੇ ਗੁਰਦੁਆਰਾ ਪਾਕਾ ਸਾਹਿਬ ਤੋਂ ਅਰੰਭ ਹੋ ਕੇ ਗਾਜੀਆਣਾ ਅਤੇ ਬੁਰਜ ਹਮੀਰਾ ਪਿੰਡਾਂ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਲੋਹਗੜ੍ਹ ਸਾਹਿਬ (ਜ਼ਫ਼ਰਨਾਮਾ ਸਾਹਿਬ) ਦੀਨਾ ਸਾਹਿਬ ਵਿਖੇ ਪੁੱਜੇਗਾ |
ਪਿਛਲੀ ਖ਼ਬਰ ਟਰੱਸਟ ਵਲੋਂ ਡਾ. ਮਲਕੀਤ ਸਿੰਘ ਕਿੰਗਰਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮਿ੍ਤਕ ਅਧਿਆਪਕ ਜੋੜੇ ਦੇ ਪਰਿਵਾਰ ਪ੍ਰਤੀ ਦਿਖਾਈ ਗੈਰ ਸੰਵੇਦਨਸ਼ੀਲਤਾ ਅਤੇ ਗੈਰ ਸੰਜੀਦਗੀ ਦੇ ਵਿਰੋਧ 'ਚ ਕੱਢਿਆ ਮੋਮਬੱਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।