20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਵਿਧਾਇਕ ਬਿਲਾਸਪੁਰ ਵਲੋਂ ਰਾਮੂੰਵਾਲਾ ਕਲਾਂ ਵਿਖੇ ਚੋਣ ਪ੍ਰਚਾਰ

ਅਜੀਤ ਡੈਸਕ 10-12-2025
ਮੋਗਾ, 9 ਦਸੰਬਰ (ਸੁਰਿੰਦਰਪਾਲ ਸਿੰਘ)-ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਡਾਲਾ ਦੇ ਉਮੀਦਵਾਰ ਸੁਖਦੇਵ ਸਿੰਘ ਕਿਲੀ ਚਾਹਲ ਤੇ ਰਾਮੂੰਵਾਲਾ ਨਵਾਂ ਜ਼ੋਨ ਤੋਂ ਹਰਦੀਪ ਸਿੰਘ ਜੱਸੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਇਸ ਸਮੇਂ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੀ ਹੁਣ ਤੱਕ ਦੀ ਇਕੋ ਇਕ ਭਗਵੰਤ ਮਾਨ ਸਰਕਾਰ ਹੈ ਜਿਸ ਨੇ ਪੰਜਾਬ ਵਿਚ ਵਿਕਾਸ ਦੀ ਹਨੇਰੀ ਲਿਆ ਦਿੱਤੀ ਹੈ | ਇਹ ਵਿਕਾਸ ਵਰ੍ਹਾ ਹੋਣ ਕਰ ਕੇ ਪੰਜਾਬ ਦੇ ਪਿੰਡਾਂ ਵਿਚ ਹੋਰ ਵੀ ਵਿਕਾਸ ਹੋਵੇਗਾ | ਇਸ ਸਮੇਂ ਚੇਅਰਮੈਨ ਗੁਰਮੇਲ ਸਿੰਘ ਮੱਦੋਕੇ, ਸਵਰਨ ਸਿੰਘ ਮੱਦੋਕੇ, ਸੁਖਦੇਵ ਸਿੰਘ, ਹਰਦੀਪ ਸਿੰਘ ਜੱਸੀ, ਸਰਪੰਚ ਲਖਵੀਰ ਸਿੰਘ, ਜਸਕਰਨ ਸਿੰਘ ਸਰਪੰਚ, ਗੁਰਵਿੰਦਰ ਸਿੰਘ ਰਾਮੂੰਵਾਲਾ, ਜਸਕਰਨਪ੍ਰੀਤ ਸਿੰਘ, ਜੱਸੀ, ਸੁੱਖਾ ਸਿੰਘ, ਨਾਇਬ ਸਿੰਘ, ਗੁਰਜੰਟ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਸਰਪੰਚ, ਪਵਨਦੀਪ ਸਿੰਘ ਸਰਪੰਚ, ਜਸਵਿੰਦਰ ਸਿੰਘ ਹਰਚੋਕਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ੋਨ ਮਾਣੂੰਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਉਮੀਦਵਾਰ ਤਿੰਨੇ ਔਰਤਾਂ ਇਕੋ ਪਿੰਡ ਦੀਆਂ 'ਚ ਫ਼ਸਵਾਂ ਮੁਕਾਬਲਾ ਅਗਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ ਉਮੀਦਵਾਰਾਂ ਨਾਲ ਭਰਵੀਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।