ਕਿਸ਼ਨਪੁਰਾ ਕਲਾਂ, 9 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੀ ਧਰਤੀ 'ਤੇ ਅੱਜ ਖ਼ੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ, ਕਿਉਂਕਿ ਇੱਥੋਂ ਦੀ ਜੰਮਪਲ ਧੀ ਰਾਣੀ ਸ਼ਾਜ਼ੀਆ ਖਾਨ, ਪੁੱਤਰੀ ਯੂਸਫ਼ ਮੁਹੰਮਦ ਨੇ ਰਾਸ਼ਟਰੀ ਆਰਚਰੀ ਮੰਚ 'ਤੇ ਵੱਡਾ ਕਮਾਲ ਕਰ ਦਿੱਤਾ ਹੈ | ਜੈਪੁਰ 'ਚ ਹੋਈ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਾਜ਼ੀਆ ਨੇ ਸੋਨ ਤਮਗ਼ਾ ਜਿੱਤ ਕੇ ਨਾ ਸਿਰਫ਼ ਪਿੰਡ ਕਿਸ਼ਨਪੁਰਾ ਕਲਾਂ ਦਾ ਬਲਕਿ ਸਾਰੇ ਮੋਗਾ ਜ਼ਿਲੇ੍ਹ ਦਾ ਨਾਂਅ ਚਮਕਾ ਦਿੱਤਾ | ਸਾਜੀਆ ਖਾਨ ਜਦੋਂ ਅੱਜ ਕਿਸ਼ਨਪੁਰਾ ਕਲਾਂ ਦੇ ਬੱਸ ਸਟੈਂਡ 'ਤੇ ਪਹੁੰਚੀ ਤਾਂ ਨਗਰ ਦੇ ਸਰਪੰਚ ਪਿ੍ੰਸ ਚਾਵਲਾ, ਪ੍ਰਧਾਨ ਮੇਹਰ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਤੇ ਵੱਡੀ ਗਿਣਤੀ ਪਿੰਡ ਵਾਸੀਆਂ ਮਾਪਿਆਂ ਸਮੇਤ ਢੋਲ ਢਮੱਕੇ ਤੇ ਹਾਰ ਪਾ ਕੇ ਜ਼ੋਰਦਾਰ ਸ਼ਾਨਦਾਰ ਸਵਾਗਤ ਕੀਤਾ | ਸਰਪੰਚ ਪਿ੍ੰਸ ਚਾਵਲਾ ਨੇ ਕਿਹਾ ਕਿ ਸ਼ਾਜ਼ੀਆ ਖਾਨ ਨੇ ਮੁਕਾਬਲੇ ਦੇ ਅਖੀਰੀ ਰਾਊਾਡ ਵਿਚ ਉਸ ਦਾ ਧੀਰਜ, ਹਿੰਮਤ ਅਤੇ ਕੇਂਦ੍ਰਤਾ ਕਾਬਿਲ-ਤਾਰੀਫ਼ ਸੀ | ਜਿਵੇਂ ਹੀ ਸੋਨੇ ਦਾ ਤਮਗ਼ਾ ਐਲਾਨਿਆ ਗਿਆ, ਪੂਰੇ ਸਟੇਡੀਅਮ 'ਚ ਤਾੜੀਆਂ ਗੂੰਜ ਉੱਠੀਆਂ | ਪਿੰਡ ਵਾਸੀਆਂ, ਰਿਸ਼ਤੇਦਾਰਾਂ ਤੇ ਖੇਡ ਪ੍ਰੇਮੀਆਂ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ ਅਮਰੀਕਾ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਸ਼ਾਹ ਅਮਰੀਕਾ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਸਵਿੰਦਰ ਸਿੰਘ ਔਲਖ ਨੇ ਕਿਹਾ ਕਿ ਸ਼ਾਜ਼ੀਆ ਖਾਨ ਵਰਗੇ ਨੌਜਵਾਨ ਬੱਚੇ ਹੀ ਮੋਗਾ ਜ਼ਿਲੇ੍ਹ ਦੀ ਅਸਲੀ ਪਹਿਚਾਣ ਹਨ | ਪ੍ਰਧਾਨ ਜਸਵੀਰ ਸਿੰਘ ਸ਼ਾਹ ਨੇ ਦੱਸਿਆ ਕਿ ਸ਼ਾਜ਼ੀਆ ਖਾਨ ਨੌਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਜੇ ਜਜ਼ਬਾ ਦਿਲ 'ਚ ਹੋਵੇ ਤਾਂ ਮੰਜ਼ਿਲਾਂ ਖ਼ੁਦ ਰਸਤਾ ਦੇ ਦਿੰਦੀਆਂ ਹਨ | ਇਸ ਮੌਕੇ ਸਰਪੰਚ ਪਿ੍ੰਸ ਚਾਵਲਾ, ਪ੍ਰਧਾਨ ਮੇਹਰ ਸਿੰਘ, ਪੰਚ ਅਵਤਾਰ ਸਿੰਘ ਮਾਨ, ਪੰਚ ਬਾਈ ਛਿੰਦਰ, ਸਾਬਕਾ ਪ੍ਰਧਾਨ ਅਵਤਾਰ ਸਿੰਘ ਮਾਨ, ਨੰਬਰਦਾਰ ਮਨਜੀਤ ਸਿੰਘ ਮਾਨ, ਨੰਬਰਦਾਰ ਗੁਰਮੀਤ ਸਿੰਘ ਮਾਨ, ਰਿਟਾ. ਪਿ੍ੰਸੀਪਲ ਕੇਹਰ ਸਿੰਘ, ਦਰਸ਼ਨ ਸਿੰਘ ਦਰਸ਼ੀ, ਅਜੀਤ ਸਿੰਘ ਸਾਗੂ, ਰਾਜੂ ਮਾਨ, ਤੂਫੈਲ ਮੁਹੰਮਦ, ਹੰਸ ਕੁਮਾਰ ਪੱਬੀ, ਬਿੱਲੂ ਡਰਾਈਵਰ, ਬਾਵੀ ਗਿੱਲ ਆਦਿ ਹਾਜ਼ਰ ਸਨ |