ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਕਰੀ ਕਲਾਂ ਵਿਖੇ ਲਗਾਈ ਗਈ ਜਿੱਥੇ ਜ਼ਿਲ੍ਹੇ ਦੇ 6 ਬਲਾਕਾਂ ਦੇ ਜੇਤੂ ਵਿਦਿਆਰਥੀਆਂ ਵਲੋਂ ਭਾਗ ਲਿਆ ਜਿਸ 'ਚ ਐਲੀਮੈਂਟਰੀ ਤੇ ਸੈਕੰਡਰੀ ਪੱਧਰ 'ਤੇ ਵੱਖ-ਵੱਖ 7 ਥੀਮ ਸਨ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਦੇ ਵਿਦਿਆਰਥੀਆਂ ਦੇ ਇੰਚਾਰਜ ਪਿ੍ੰਸੀਪਲ ਜਤਿੰਦਰਪਾਲ ਸਿੰਘ ਦੀ ਅਗਵਾਈ 'ਚ ਸਾਇੰਸ ਮਾਸਟਰ ਰਾਜਿੰਦਰ ਕੁਮਾਰ ਸ਼ਰਮਾ, ਸਾਇੰਸ ਮਾਸਟਰ ਲਖਵਿੰਦਰ ਸਿੰਘ ਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਐਲੀਮੈਂਟਰੀ ਪੱਧਰ 'ਤੇ ਅਭਿਨੂਰ ਕੌਰ ਨੇ ਪਹਿਲੀ, ਸੁਖਵੀਰ ਕੌਰ ਤੇ ਸਿਮਰਨਦੀਪ ਕੌਰ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ | ਸੈਕੰਡਰੀ ਵਰਗ 'ਚ ਜਮਾਤ ਦਸਵੀਂ ਦੀ ਨਵਨੀਤ ਕੌਰ ਨੇ ਪਹਿਲੀ, ਹਰਜੋਤ ਕੌਰ ਤੇ ਲਖਵਿੰਦਰ ਕੌਰ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ | ਜ਼ਿਕਰਯੋਗ ਹੈ ਕਿ ਖੋਸਾ ਕੋਟਲਾ ਦੇ ਵਿਦਿਆਰਥੀਆਂ ਨੇ ਐਲੀਮੈਂਟਰੀ ਪੱਧਰ 'ਤੇ ਤਿੰਨ ਪੁਜ਼ੀਸ਼ਨ ਤੇ ਸੈਕੰਡਰੀ ਪੱਧਰ 'ਤੇ ਵੀ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ | ਸਕੂਲ ਪਹੁੰਚਣ 'ਤੇ ਇੰਚਾਰਜ ਪਿ੍ੰਸੀਪਲ, ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਜੇਤੂ ਵਿਦਿਆਰਥੀਆਂ ਤੇ ਗਾਈਡ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ | ਇੰਚਾਰਜ ਪਿ੍ੰਸੀਪਲ ਜਤਿੰਦਰਪਾਲ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ-ਅਫ਼ਜ਼ਾਈ ਕੀਤੀ | ਇਸ ਮੌਕੇ ਲੈਕਚਰਾਰ ਬਲਵਿੰਦਰ ਸਿੰਘ, ਤੇਜਿੰਦਰਪਾਲ ਸਿੰਘ, ਮੈਡਮ ਹਰਪ੍ਰੀਤ ਕੌਰ, ਮੈਡਮ ਮੋਨਿਕਾ, ਮਾਸਟਰ ਕੇਡਰ ਵਿਚ ਮੈਡਮ ਕਰਮਜੀਤ ਕੌਰ, ਵਰਜੀਤ ਕੌਰ, ਰਵਿੰਦਰ ਕੌਰ, ਮਮਤਾ ਰਾਣੀ, ਪ੍ਰਦੀਪ ਕੌਰ, ਸੀਮਾ ਰਾਣੀ, ਰਮਨਦੀਪ ਕੌਰ ਨੇਹਾ, ਮਨਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਜਰਨੈਲ ਸਿੰਘ ਹਾਜ਼ਰ ਸਨ |