04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਧੁੰਦ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਕੂਲੀ ਵੈਨਾਂ 'ਤੇ ਲਗਾਏ ਰਿਫ਼ਲੈਕਟਰ

ਅਜੀਤ ਡੈਸਕ 05-12-2025
ਮੋਗਾ, 4 ਦਸੰਬਰ (ਅਸ਼ੋਕ ਬਾਂਸਲ)-ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਗੁਰਪ੍ਰੀਤ ਸਿੰਘ ਡੀ.ਐਸ.ਪੀ ਮੋਗਾ ਤੇ ਡੀ.ਐਸ.ਪੀ. ਟਰੈਫ਼ਿਕ ਮੋਗਾ ਦੀ ਰਹਿਨੁਮਾਈ ਹੇਠ ਸੈਕਰਡ ਹਾਰਟ ਸਕੂਲ ਮੋਗਾ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਟਰੈਫ਼ਿਕ ਚਿੰਨ੍ਹਾਂ ਸਬੰਧੀ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, 112 ਹੈਲਪ ਲਾਈਨ ਨੰਬਰ ਸਬੰਧੀ, ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਤੇ ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਏ.ਐਸ.ਆਈ. ਕੇਵਲ ਸਿੰਘ ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈੱਲ ਮੋਗਾ ਨੇ ਡਰਾਈਵਰਾਂ ਨੂੰ ਧੁੰਦ ਦੇ ਮੌਸਮ ਤੋਂ ਬਚਾਓ ਕਰਨ ਲਈ ਗੱਡੀ ਚਲਾਉਣ ਸਮੇਂ ਆਉਣ ਵਾਲੀਆਂ ਪ੍ਰੇਸ਼ਾਨੀਆਂ ਸਬੰਧੀ ਜਾਗਰੂਕ ਕਰਦਿਆਂ ਕਿਹਾ ਕੀ ਡਰਾਈਵਰਾਂ ਨੂੰ ਟਰੈਫ਼ਿਕ ਚਿੰਨ੍ਹਾਂ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ | ਇਸੇ ਲੜੀ ਤਹਿਤ ਸਾਰਿਆਂ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ, ਡਰਾਈਵਿੰਗ ਲਾਇਸੈਂਸ ਬਣਵਾਉਣ, ਓਵਰ ਸਪੀਡ ਵਹੀਕਲ ਨਾ ਚਲਾਉਣ, ਦੋ ਪਈਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਕਰਨ, ਨਸ਼ਾ ਕਰਕੇ ਵਾਹਨ ਨਾ ਚਲਾਉਣ, ਵਾਹਨਾਂ ਦੇ ਡਾਕੂਮੈਂਟਸ ਪੂਰੇ ਰੱਖਣ ਸਬੰਧੀ ਤੇ 112 ਹੈਲਪ ਲਾਈਨ ਨੰਬਰ ਸਬੰਧੀ ਵੀ ਜਾਗਰੂਕ ਕੀਤਾ | ਇਸ ਮੌਕੇ ਉਨ੍ਹਾਂ ਨੇ ਧੁੰਦ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਕੂਲੀ ਵੈਨਾਂ 'ਤੇ ਰਿਫ਼ਲੈਕਟਰ ਵੀ ਲਗਾਏ | ਇਸ ਤੋਂ ਇਲਾਵਾ ਨਸ਼ਿਆਂ ਤੋਂ ਦੂਰ ਰਹਿਣ ਤੇ ਨਸ਼ਾ ਤਸਕਰਾਂ ਦੀ ਜਾਣਕਾਰੀ ਸੇਫ਼ ਪੰਜਾਬ ਐਪ ਪਰ ਦੇਣ ਦੀ ਅਪੀਲ ਕੀਤੀ | ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਸਬੰਧੀ ਤੇ ਸਾਈਬਰ ਸੈਲ ਹੈਲਪ ਲਾਈਨ ਨੰਬਰ 1930 ਸਬੰਧੀ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ ਯੂਨੀਅਨ ਪ੍ਰਧਾਨ ਰਮਿੰਦਰ ਸਿੰਘ, ਪ੍ਰਧਾਨ ਪਰਮਿੰਦਰ ਸਿੰਘ, ਪਰਮਜੀਤ ਭਿੰਡਰ ਤੇ ਵੱਡੀ ਗਿਣਤੀ ਵਿਚ ਡਰਾਈਵਰ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਦਾਰ ਮਾਹਲਾ ਦੇ ਪਿਤਾ ਸੁਖਦੇਵ ਸਿੰਘ ਸੰਧੂ ਦੀ ਮੌਤ 'ਤੇ ਹਲਕੇ ਦੀ ਅਕਾਲੀ ਲੀਡਰਸ਼ਿਪ ਨੇ ਮਾਹਲਾ ਪਰਿਵਾਰ ਨਾਲ ਕੀਤਾ ਦੁ... ਅਗਲੀ ਖ਼ਬਰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।