ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਦੀ ਮੀਟਿੰਗ ਕਸ਼ਮੀਰ ਸਿੰਘ ਭੇਖਾ ਦੀ ਪ੍ਰਧਾਨਗੀ ਹੇਠ ਹੋਈ
ਅਜੀਤ ਡੈਸਕ
05-12-2025
ਮੋਗਾ ਜ਼ਿਲ੍ਹੇ ਦੇ ਮੋਗਾ ਸ਼ਹਿਰ, ਬਾਘਾ ਪੁਰਾਣਾ, ਸਮਾਲਸਰ, ਸਮਾਧ ਭਾਈ, ਧਰਮਕੋਟ, ਭਿੰਡਰ ਕਲਾਂ, ਡਗਰੂ, ਅਜੀਤਵਾਲ, ਚੜਿੱਕ, ਬੱਧਨੀ ਕਲਾਂ, ਬਿਲਾਸਪੁਰ ਤੇ ਪੱਤੋ ਆਦਿ ਪਾਵਰ ਕਾਮ ਸਬ ਤਹਿਸੀਲਾਂ 'ਤੇ 12 ਤੋਂ 3 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਇਸ ਸਮੇਂ ਜਸਪਾਲ ਸਿੰਘ ਪੁਰਾਣੇ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਬੂਟਾ ਸਿੰਘ ਤਖਾਣਵੱਧ ਬਲਾਕ ਪ੍ਰਧਾਨ, ਬਲਕਰਨ ਸਿੰਘ ਢਿੱਲੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਲੱਖੋਵਾਲ, ਗੁਰਮੇਲ ਸਿੰਘ ਡਰੋਲੀ ਭਾਈ ਬਲਾਕ ਪ੍ਰਧਾਨ, ਗੁਰਬੀਰ ਸਿੰਘ ਕੋਟ ਈਸੇ ਖਾਂ, ਸੁਖਦੀਪ ਸਿੰਘ, ਗੁਰਮੇਲ ਸਿੰਘ ਨਾਹਰ, ਸੁਖਜੀਤ ਸਿੰਘ ਲੰਢੇਕੇ, ਹਰਦਿਆਲ ਸਿੰਘ ਘਾਲੀ ਕੁੱਲ ਹਿੰਦ ਕਿਸਾਨ ਸਭਾ ਆਦਿ ਹਾਜ਼ਰ ਸਨ |