25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੀ.ਐਸ.ਯੂ. ਵਲੋਂ ਢੁੱਡੀਕੇ ਕਾਲਜ 'ਚ ਜੇਤੂ ਰੈਲੀ

ਅਜੀਤ ਡੈਸਕ 04-12-2025
ਅਜੀਤਵਾਲ, 3 ਦਸੰਬਰ (ਹਰਦੇਵ ਸਿੰਘ ਮਾਨ)-ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੋਰਚਾ ਫ਼ਤਿਹ ਹੋਣ 'ਤੇ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਵਿਚ ਜੇਤੂ ਰੈਲੀ ਕਰਦਿਆਂ ਕਾਲਜ ਦੇ ਗੇਟ ਅੱਗੇ ਇਕੱਠੇ ਹੋ ਕੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੋਰਚੇ ਸਬੰਧੀ ਗੱਲਬਾਤ ਕੀਤੀ | ਪੀ.ਐਸ.ਯੂ. ਦੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਢੁੱਡੀਕੇ ਨੇ ਦੱਸਿਆ ਕਿ ਯੂਨੀਵਰਸਿਟੀ ਮੋਰਚਾ ਕਿਸਾਨ ਅੰਦੋਲਨ ਤੋਂ ਬਾਅਦ ਦੂਸਰਾ ਅਜਿਹਾ ਅੰਦੋਲਨ ਬਣਿਆ, ਜਿਸ ਨੇ ਕੇਂਦਰ ਸਰਕਾਰ ਨੂੰ ਉਸ ਦੇ ਦਿੱਤੇ ਹੋਏ ਫ਼ੈਸਲੇ ਵਾਪਸ ਲੈਣ ਲਈ ਮਜਬੂਰ ਕੀਤਾ ਹੈ | ਇਹ ਮੋਰਚਾ ਵੱਧ ਰਹੇ ਫਾਸੀਵਾਦ ਦੇ ਰਾਹ ਵਿਚ ਇਕ ਵੱਡੀ ਵਿਰੋਧੀ ਤਾਕਤ ਸਾਬਤ ਹੋਇਆ ਹੈ | ਜਸਪ੍ਰੀਤ ਰਾਜੇਆਣਾ ਅਤੇ ਸਾਹਿਲ ਮੋਗਾ ਨੇ ਆਖਿਆ ਕਿ ਇਹ ਜਿੱਤ ਸਿਰਫ਼ ਯੂਨੀਵਰਸਿਟੀ ਦੀ ਨਹੀਂ ਸਗੋਂ ਉਸ ਦੇ ਅਧੀਨ ਆਉਂਦੇ ਸਾਰੇ ਕਾਲਜਾਂ ਅਤੇ ਪੂਰੀ ਵਿਦਿਆਰਥੀ ਲਹਿਰ ਦੀ ਜਿੱਤ ਹੈ | ਇੱਥੇ ਕਿਰਤੀ ਕਿਸਾਨ ਯੂਨੀਅਨ ਵਲੋਂ ਚਮਕੌਰ ਸਿੰਘ, ਗ਼ਦਰੀ ਬਾਬੇ ਯਾਦਗਾਰ ਕਮੇਟੀ ਵਲੋਂ ਮਾਸਟਰ ਗੁਰਚਰਨ ਸਿੰਘ ਤੇ ਜੀਤਾ ਢੁੱਡੀਕੇ ਨੇ ਵੀ ਵਿਚਾਰ ਸਾਂਝੇ ਕੀਤੇ | ਲੇਖਕ ਪਾਠਕ ਮੰਚ ਵਲੋਂ ਮਾਸਟਰ ਹਰੀ ਸਿੰਘ ਦਾ ਇਤਿਹਾਸਕ ਨਾਵਲ ਚੰਦਰ ਸ਼ੇਖਰ ਆਜ਼ਾਦ ਪੀ.ਐਸ.ਯੂ. ਦੀ ਕਮੇਟੀ ਨੂੰ ਭੇਟ ਕੀਤੀ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਾਲਜ ਕਮੇਟੀ ਦੇ ਆਗੂ ਜਸ਼ਨਪ੍ਰੀਤ ਸਿੰਘ ਮਾਝਾ ਵਲੋਂ ਨਿਭਾਈ ਗਈ | ਪੀ.ਐਸ.ਯੂ. ਵਲੋਂ ਕਰਨ ਰਾਜੇਆਣਾ ਤੇ ਸਨੀ ਠੱਠੀ ਭਾਈ ਨੇ ਸੰਬੋਧਨ ਕੀਤਾ |
ਅੰਤ 'ਚ ਜਗਸੀਰ ਸਿੰਘ ਚਕਰ ਨੇ ਆਏ ਹੋਏ ਵਿਦਿਆਰਥੀਆਂ ਤੇ ਬਾਕੀ ਸਾਥੀਆਂ ਦਾ ਧੰਨਵਾਦ ਕੀਤਾ | ਕਾਲਜ ਕਮੇਟੀ ਵਲੋਂ ਕਨਵੀਨਰ ਗੁਰਜੋਤ ਸਿੰਘ, ਸੁਖਮਨੀ ਸਿੰਘ, ਕੋਮਲਪ੍ਰੀਤ ਕੌਰ ਬੁੱਟਰ, ਅਜ਼ਰਾ, ਰਮਨ ਅਜੀਤਵਾਲ, ਨੰਦਿਨੀ, ਹੁਸਨ, ਕਰਮਜੀਤ ਮੀਨੀਆ, ਕਮਲ ਕਲੇਰਾਂ, ਸੁਮਨ, ਗਗਨਦੀਪ ਸਿੰਘ, ਆਕਾਸ਼ ਮੀਨੀਆ, ਜਨਤੇਜ਼ਵੀਰ, ਰਾਜ ਗਗੜਾ, ਅਰਸ਼ ਰਸੂਲਪੁਰ, ਕਰਨ ਚਕਰ, ਪ੍ਰਦੀਪ ਝੰਡੇਆਣਾ, ਜੋਤ ਕੋਕਰੀ, ਰਮਨ ਬੁੱਟਰ, ਰਾਜਦੀਪ ਸਿੰਘ ਢੁੱਡੀਕੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੂ.ਕੇ. ਇੰਟਰਨੈਸ਼ਨਲ ਸਕੂਲ ਧਰਮਕੋਟ 'ਚ ਸਪੀਕਿੰਗ ਕੰਪੀਟੀਸ਼ਨ ਦਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸਿਵਲ ਸਰਜਨ ਮੋਗਾ ਦਾ ਰਾਜ ਪੱਧਰੀ ਸਮਾਗਮ 'ਚ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।