30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੋਧੇ ਵਾਲਾ ਸਟੇਡੀਅਮ ਵਿਖੇ ਚੱਲ ਰਹੀ ਖੇਡ ਨਰਸਰੀ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 22-10-2025
ਮੋਗਾ, 21 ਅਕਤੂਬਰ (ਸੁਰਿੰਦਰਪਾਲ ਸਿੰਘ)-ਗੋਧੇ ਵਾਲਾ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਨਵਦੀਪ ਜਿੰਦਲ ਦੀ ਰਹਿਨੁਮਾਈ ਹੇਠ ਚੱਲ ਰਹੇ ਐਥਲੈਟਿਕਸ ਸੈਂਟਰ ਦੇ ਖਿਡਾਰੀਆਂ ਦਾ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈ ਗਈ ਜ਼ਿਲ੍ਹਾ ਐਥਲੈਟਿਕਸ ਮੀਟ ਜੋ ਬਿਲਾਸਪੁਰ ਵਿਖੇ ਕਰਵਾਈ ਗਈ ਵਿਚ ਸੈਂਟਰ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ ਜਿਸ ਵਿਚ ਅੰਡਰ-17 ਵਰਗ ਵਿਚ ਗੁਰਸ਼ਾਨ ਸਿੰਘ ਡਿਸਕਸ ਥੋ੍ਰ ਪਹਿਲਾ ਸਥਾਨ, ਪ੍ਰਭਸਿਮਰਨ ਕੌਰ ਅੰਡਰ-19 ਜੈਵਲਿਨ ਥੋ੍ਰ ਪਹਿਲਾ ਸਥਾਨ, ਅਰਮਾਨ ਸਿੰਘ ਡਿਸਕਸ ਥੋ੍ਰ ਦੂਜਾ ਸਥਾਨ, ਚਰਨਜੋਤ ਸਿੰਘ ਡਿਸਕਸ ਥੋ੍ਰ ਦੂਸਰਾ ਸਥਾਨ, ਸ਼ਾਟ-ਪੁੱਟ ਵਿਚ ਤੀਜਾ ਸਥਾਨ, ਖੁਸ਼ਦੀਪ ਸਿੰਘ ਸ਼ਾਟ-ਪੁੱਟ ਦੂਸਰਾ ਸਥਾਨ, ਰਿਸ਼ਾਨ ਸ਼ਰਮਾ ਅੰਡਰ-14 ਡਿਸਕਸ ਥੋ੍ਰ ਦੂਸਰਾ ਸ਼ਾਟ-ਪੁੱਟ ਦੂਸਰਾ ਪ੍ਰਾਪਤ ਕਰਨ ਤੇ ਸੈਂਟਰ ਸੰਚਾਲਕ ਜਸਕਰਨ ਸਿੰਘ ਵਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਹਾਜ਼ਰ ਲੈਕਚਰਾਰ ਦੀਪਕ ਸ਼ਰਮਾ, ਮੈਡਮ ਜਸਪਾਲ ਕੌਰ ਜਨਰਲ ਸਕੱਤਰ ਮੋਗਾ ਜ਼ੋਨ, ਦਵਿੰਦਰ ਸਿੰਘ ਸੰਘਾ ਲੈਕਚਰਾਰ, ਜਗਰਾਜ ਸਿੰਘ ਮਾਸਟਰ ਅਥਲੀਟ ਅਤੇ ਪਿ੍ੰਸੀਪਲ ਸੁਖਚੈਨ ਸਿੰਘ ਹੀਰਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ | ਜ਼ਿਲ੍ਹਾ ਸਪੋਰਟ ਅਫ਼ਸਰ ਸ਼੍ਰੀਮਤੀ ਨਵਦੀਪ ਜਿੰਦਲ ਵਲੋਂ ਮੋਗਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਗੋਧੇ ਵਾਲਾ ਸਟੇਡੀਅਮ ਵਿਖੇ ਚੱਲ ਰਹੀ ਐਥਲੈਟਿਕਸ ਨਰਸਰੀ ਵਿਚ ਆਪਣੇ ਬੱਚਿਆਂ ਨੂੰ ਭੇਜ ਕੇ ਵੱਧ ਤੋਂ ਵੱਧ ਫ਼ਾਇਦਾ ਲਿਆ ਜਾਵੇ |

ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਵਿਧਵਾਵਾਂ ਤੇ ਅੰਗਹੀਣਾਂ ਨੂੰ ਪੈਨਸ਼ਨਾਂ ਦੀ ਕੀਤੀ ਵੰਡ <br/> ਅਗਲੀ ਖ਼ਬਰ ਮੋਗਾ ਜ਼ਿਲ੍ਹੇ ਦੇ ਪੰਜ ਸਾਇੰਸ ਅਧਿਆਪਕਾਂ ਨੂੰ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਵਿਖੇ ਟਰੇਨਿੰਗ ਲਈ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।