29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੁੱਖ ਸੜਕ 'ਤੇ ਵਿਚਕਾਰ ਸੀਵਰੇਜ ਦਾ ਢੱਕਣ ਖੁੱਲ੍ਹਣ ਕਾਰਨ ਹਾਦਸੇ ਦਾ ਡਰ <br/>

ਅਜੀਤ ਡੈਸਕ 03-09-2025
ਕੋਟਕਪੂਰਾ, 2 ਸਤੰਬਰ (ਮੇਘਰਾਜ)-ਕੋਟਕਪੂਰਾ ਦੇ ਨਵੇਂ ਬੱਸ ਅੱਡੇ ਦੇ ਸਾਹਮਣੇ ਬਾਰਿਸ਼ ਦਾ ਪਾਣੀ ਫੁੱਟ-ਫੁੱਟ ਖੜ੍ਹਾ ਹੈ ਜਿਸ ਦਾ ਹਾਲੇ ਤੱਕ ਨਿਕਾਸ ਨਹੀਂ ਹੋਇਆ | ਮੁੱਖ ਸੜਕ 'ਤੇ ਪਾਣੀ ਖੜ੍ਹਨ ਕਾਰਨ ਬੱਤੀਆਂ ਵਾਲਾ ਚੌਕ ਤੋਂ ਤਿੰਨਕੋਣੀ ਚੌਕ ਤੱਕ ਵੱਡੇ-ਵੱਡੇ ਟੋਏ ਪੈ ਚੁੱਕੇ ਹਨ | ਜੋ ਵੀ ਵਾਹਨ ਖੜ੍ਹੇ ਪਾਣੀ 'ਚੋਂ ਗੁਜ਼ਰਦੇ ਹਨ ਤਾਂ ਉਨ੍ਹਾਂ ਪਾਣੀ 'ਚ ਟੋਇਆਂ ਦਾ ਪਤਾ ਨਾ ਲੱਗਣ ਕਾਰਨ ਹਾਦਸਾਗ੍ਰਸਤ ਵੀ ਹੋ ਚੁੱਕੇ ਹਨ ਅਤੇ ਕਈ ਵਾਹਨ ਨੁਕਸਾਨੇ ਵੀ ਜਾ ਚੁੱਕੇ ਹਨ | ਸੜਕ 'ਤੇ ਪਏ ਵੱਡੇ ਟੋਇਆਂ 'ਚ ਆਸ ਪਾਸ ਦੇ ਦੁਕਾਨਦਾਰਾਂ ਵਲੋਂ ਖੰਭੇ, ਮੇਜ ਜਾਂ ਲੱਕੜਾਂ ਰੱਖੀਆਂ ਗਈਆਂ ਹਨ ਤਾਂ ਜੋ ਡਰਾਇਵਰ ਵਾਹਨ ਨੂੰ ਆਸੇ ਪਾਸੇ ਤੋਂ ਲੰਘਾ ਸਕੇ | ਨਵੇਂ ਬੱਸ ਅੱਡੇ ਦੇ ਗੇਟ ਦੇ ਬਿਲਕੁਲ ਸਾਹਮਣੇ ਸੜਕ ਦੇ ਐਨ ਵਿਚਕਾਰ ਵੱਡਾ ਟੋਆ ਪੈ ਚੁੱਕਾ ਹੈ ਅਤੇ ਸੀਵਰੇਜ ਦਾ ਢੱਕਣ ਵੀ ਖੁੱਲ ਗਿਆ ਹੈ ਜਿਸ ਕਾਰਨ ਅੱਜ ਕਈ ਵਾਹਨ ਹਾਦਸਾਗ੍ਰਸਤ ਹੋ ਗਏ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਨਵੇਂ ਬੱਸ ਅੱਡੇ ਦੇ ਨੇੜਲੇ ਦੁਕਾਨਦਾਰਾਂ ਵਲੋਂ ਇਕ ਮੇਜ ਰੱਖ ਕੇ ਲੋਕਾਂ ਨੂੰ ਟੋਏ ਤੋਂ ਆਸੇ ਪਾਸੇ ਦੀ ਲੰਘਣ ਲਈ ਇਸ਼ਾਰੇ ਕੀਤੇ ਜਾ ਰਹੇ ਹਨ | ਇਸ ਤੋਂ ਇਲਾਵਾ ਵਿਸ਼ਵਕਰਮਾ ਧਰਮਸ਼ਾਲਾ, ਵੈਸਟ ਪੁਆਇੰਟ ਸਕੂਲ ਦੇ ਨਜ਼ਦੀਕ ਵੀ ਸੜਕ ਦੇ ਵਿਚਕਾਰ ਵੱਡੇ ਟੋਏ ਕਿਸੇ ਹਾਦਸੇ ਨੂੰ ਸੱਦਾ ਦੇ ਰਹੇ ਹਨ | ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਵਲੋਂ ਟੋਇਆਂ ਵਾਲੀ ਥਾਂ 'ਤੇ ਕੋਈ ਸੂਚਨਾ ਬੋਰਡ ਨਹੀਂ ਲਗਾਏ ਗਏ | ਉਨ੍ਹਾਂ ਦੱਸਿਆ ਕਿ ਉਕਤ ਸੜਕ 'ਤੇ ਪਾਣੀ ਕਈ ਦੁਕਾਨਾਂ ਦੇ ਅੰਦਰ ਵੀ ਚਲਾ ਗਿਆ ਹੈ | ਬਾਰਿਸ਼ ਪੈਣ ਕਾਰਨ ਗਾਹਕਾਂ ਦੀ ਕਮੀ ਹੈ ਤੇ ਉਨ੍ਹਾਂ ਨੂੰ ਵਿਹਲੇ ਬੈਠ ਕੇ ਘਰ ਵਾਪਸ ਜਾਣਾ ਪੈ ਰਿਹਾ ਹੈ | ਪਾਣੀ ਦੀ ਨਿਕਾਸੀ ਦਾ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ | ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਜਿਨ੍ਹਾਂ ਥਾਵਾਂ 'ਤੇ ਪਾਣੀ ਖੜ੍ਹਾ ਹੈ ਉਸ ਦੀ ਨਿਕਾਸੀ ਜਲਦ ਤੋਂ ਜਲਦ ਕਰਵਾਈ ਜਾਵੇ ਅਤੇ ਸੜਕਾਂ 'ਤੇ ਪਏ ਟੋਇਆਂ ਨੂੰ ਜਲਦ ਤੋਂ ਜਲਦ ਭਰਵਾਇਆ ਜਾਵੇ |

ਪਿਛਲੀ ਖ਼ਬਰ ਦੀ ਰਿਟਾਇਰ ਰੈਵੇਨਿਊ ਕਾਨੂੰਨਗੋ ਪਟਵਾਰੀ ਐਸੋਸੀਏਸ਼ਨ ਦੀ ਮੀਟਿੰਗ 6 ਨੂੰ ਅਗਲੀ ਖ਼ਬਰ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ 2 ਸਹਿਯੋਗੀ 5 ਪਿਸਤੌਲਾਂ ਸਮੇਤ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।