28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਕਿ੍ਸ਼ਨ ਕਥਾ ਦਾ ਸੱਦਾ ਪੱਤਰ ਡਾ. ਸੰਜੀਵ ਸੈਣੀ ਨੂੰ ਦਿੱਤਾ <br/>

ਅਜੀਤ ਡੈਸਕ 03-09-2025
ਮੋਗਾ, 2 ਸਤੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 16 ਤੋਂ 20 ਸਤੰਬਰ ਤੱਕ ਸ੍ਰੀ ਕਿ੍ਸ਼ਨ ਕਥਾ ਕਰਵਾਈ ਜਾ ਰਹੀ ਹੈ | ਇਸ ਅਵਸਰ ਤੇ ਦਿਵਿਆ ਗੁਰੂ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸੁਆਮੀ ਨੀਰਜਾ ਨੰਦ ਜੀ ਨੇ ਚੇਅਰਮੈਨ ਬੀ.ਬੀ.ਐਸ. ਗਰੁੱਪ ਸਮਾਜ ਸੇਵੀ ਡਾ. ਸੰਜੀਵ ਕੁਮਾਰ ਸੈਣੀ ਅਤੇ ਬਲੂਮਿੰਗ ਬਡਜ਼ ਸਕੂਲ ਦੀ ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਨੂੰ ਵਿਸ਼ੇਸ਼ ਸੱਦਾ ਪੱਤਰ ਦਿੱਤਾ | ਸੁਆਮੀ ਨੇ ਡਾ. ਸੰਜੀਵ ਸੈਣੀ ਨੂੰ ਕਥਾ ਦੇ ਨਾਲ-ਨਾਲ ਆਯੁਰਵੈਦਿਕ ਕੈਂਪ ਦੇ ਬਾਰੇ ਵੀ ਜਾਣਕਾਰੀ ਦਿੱਤੀ | ਸੰਜੀਵ ਸੈਣੀ ਨੇ ਇਸ ਪਾਵਨ ਕਾਰਜ ਵਿਚ ਪੂਰਾ ਸਹਿਯੋਗ ਦਾ ਵਾਅਦਾ ਕਰਦੇ ਕਿਹਾ ਕਿ ਸ੍ਰੀ ਕਿ੍ਸ਼ਨ ਕਥਾ ਮਾਨਵਤਾ ਨੂੰ ਅਧਿਆਤਮਿਕ ਗਿਆਨ ਅਤੇ ਨੈਤਿਕ ਕਦਰਾਂ ਦੇ ਨਾਲ ਜੋੜਨ ਦਾ ਮਾਧਿਅਮ ਹੈ | ਸੰਸਥਾਨ ਦੇ ਇਸ ਪਾਵਨ ਕਾਰਜ ਵਿਚ ਯਤਨ 'ਚ ਸੁਭਾਗੀ ਬਣਨਾ ਮੇਰੇ ਲਈ ਮਾਣ ਦੀ ਗੱਲ ਹੈ | ਸੁਆਮੀ ਨੇ ਕਿਹਾ ਕਿ ਸ਼੍ਰੀ ਕਿ੍ਸ਼ਨ ਕਥਾ ਦੇ ਦੁਆਰਾ ਸਮਾਜ 'ਚ ਨੈਤਿਕ ਸ਼ਾਂਤੀ ਅਤੇ ਆਤਮ ਗਿਆਨ ਦਾ ਪ੍ਰਸਾਰ ਕੀਤਾ ਜਾਵੇਗਾ |

ਪਿਛਲੀ ਖ਼ਬਰ ਮੂਰਤੀ ਵਿਸਰਜਨ ਮੌਕੇ ਵੱਖ-ਵੱਖ ਸਥਾਨਾਂ 'ਤੇ ਲਗਾਏ ਲੰਗਰ <br/> ਅਗਲੀ ਖ਼ਬਰ ਢਾਡੀ ਸੁਖਦੇਵ ਸਿੰਘ ਚੜਿੱਕ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।