28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਢਾਡੀ ਸੁਖਦੇਵ ਸਿੰਘ ਚੜਿੱਕ ਨਾਲ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 03-09-2025
ਠੱਠੀ ਭਾਈ, 2 ਸਤੰਬਰ (ਜਗਰੂਪ ਸਿੰਘ ਮਠਾੜੂ)-ਅੰਤਰਰਾਸ਼ਟਰੀ ਪੰਥ ਪ੍ਰਸਿੱਧ ਢਾਡੀ ਸੁਖਦੇਵ ਸਿੰਘ ਸਹੋਤਾ ਚੜਿੱਕ ਨੂੰ ਉਸ ਵੇਲੇ ਗਹਿਰਾ ਦੁੱਖ ਲੱਗਾ ਜਦੋਂ ਉਨ੍ਹਾਂ ਦੇ ਜਵਾਨ ਪੁੱਤਰ ਗਗਨਜੀਤ ਸਿੰਘ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਇਸ ਦੁੱਖ ਦੀ ਘੜੀ ਵਿਚ ਮਾਲਵਾ ਕਵੀਸ਼ਰ ਢਾਡੀ ਸਹਿਤ ਸਭਾ ਦੇ ਚੇਅਰਮੈਨ ਭਾਈ ਵੀਰ ਭਾਨ ਸਿੰਘ ਮੌੜ ਮਾਲਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਨੌਜਵਾਨ ਪੁੱਤਰ ਦਾ ਅਚਾਨਕ ਚਲੇ ਜਾਣਾ ਬਹੁਤ ਹੀ ਦੁਖਦਾਈ ਹੈ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਬਲਵਿੰਦਰ ਸਿੰਘ ਭਗਤਾ, ਅਵਤਾਰ ਸਿੰਘ ਮਾਨ, ਸਵਰਨ ਸਿੰਘ ਰੋਡੇ, ਜਸਵਿੰਦਰ ਸਿੰਘ ਬਾਗੀ ਪ੍ਰਧਾਨ, ਮੱਖਣ ਸਿੰਘ ਸੁਖਾਨੰਦ ਨੇ ਵੀ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਕਿ੍ਸ਼ਨ ਕਥਾ ਦਾ ਸੱਦਾ ਪੱਤਰ ਡਾ. ਸੰਜੀਵ ਸੈਣੀ ਨੂੰ ਦਿੱਤਾ <br/> ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰੇ-ਜੰਗ ਦੌਧਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।