19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅਣਪਛਾਤੇ ਵਿਅਕਤੀਆਂ ਵਲੋਂ ਨੌਜਵਾਨ ਦੀ ਹੱਤਿਆ

ਅਜੀਤ ਡੈਸਕ 31-12-2025

ਪੱਟੀ (ਤਰਨ ਤਾਰਨ), 30 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹਿਰ ਪੱਟੀ ਦੇ ਨਜ਼ਦੀਕ ਪਿੰਡ ਸਭਰਾ ਦੇਰ ਸ਼ਾਮ ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਹਰਪ੍ਰੀਤ ਸਿੰਘ (30) ਪੁੱਤਰ ਵਿਰਸਾ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਜਦ ਆਪਣੇ ਪਿੰਡ ਸਭਰਾ ਤੋਂ ਸੋਨੂੰ
ਸਭਰਾ ਦੀਆਂ ਬਹਿਕਾਂ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਖੜੇ ਤਿੰਨ ਨੌਜਵਾਨਾਂ ਨੂੰ ਜਦ ਹਰਪ੍ਰੀਤ ਸਿੰਘ ਨੇ ਉੱਥੇ ਖੜਨ ਬਾਰੇ ਪੁੱਛਿਆ ਤਾਂ ਉਨ੍ਹਾਂ ਵਿਚ ਤਕਰਾਰ ਸ਼ੁਰੂ ਹੋ ਗਿਆ, ਜਿਸ 'ਤੇ ਲਾਗੇ ਦੀਆਂ ਬਹਿਕਾ ਦੇ ਵਸਨੀਕਾਂ ਨੇ ਜਦੋਂ ਰੌਲਾ ਸੁਣਿਆ ਤਾਂ ਉਹ ਮੌਕੇ 'ਤੇ ਪਹੁੰਚਣ ਲੱਗੇ ਤਾਂ ਉਨ੍ਹਾਂ ਅਣਪਛਾਤਿਆਂ ਵਿਚੋਂ ਇਕ ਨੂੰ ਹਰਪ੍ਰੀਤ ਸਿੰਘ ਨੇ ਫੜ ਲਿਆ ਤਾਂ ਉਸਦੇ ਦੂਸਰੇ ਦੋ ਸਾਥੀਆਂ ਨੇ ਹਰਪ੍ਰੀਤ ਸਿੰਘ ਦੇ ਸਿੱਧੀ ਗੋਲੀ ਮਾਰੀ, ਜੋ ਉਸ ਦੇ ਦਿਲ ਦੇ ਨਜ਼ਦੀਕ ਲੱਗੀ ਤੇ ਇਹ ਤਿੰਨੇ ਗੋਲੀਆਂ ਚਲਾਉਦੇ ਮੌਕੇ ਤੋਂ ਫਰਾਰ ਹੋ ਗਏ | ਹਰਪ੍ਰੀਤ ਸਿੰਘ ਨੂੰ ਤੁਰੰਤ ਤਰਨ ਤਰਨ ਦੇ ਇਕ ਨਿੱਜੀ ਹਸਪਤਾਲ ਵਿਖੇ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਹਰਪ੍ਰੀਤ ਸਿੰਘ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ ਤੇ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ | ਪੁਲਿਸ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈ |

ਪਿਛਲੀ ਖ਼ਬਰ ਉਤਰਾਖੰਡ 'ਚ ਬੱਸ ਖੱਡ 'ਚ ਡਿਗਣ ਨਾਲ 7 ਮੌਤਾਂ ਅਗਲੀ ਖ਼ਬਰ ਡੀ.ਜੇ. 'ਤੇ ਨੱਚਦੇ ਸਮੇਂ ਹੋਏ ਝਗੜੇ 'ਚ ਚੱਲੀ ਗੋਲੀ, ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।