19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਡੀ.ਜੇ. 'ਤੇ ਨੱਚਦੇ ਸਮੇਂ ਹੋਏ ਝਗੜੇ 'ਚ ਚੱਲੀ ਗੋਲੀ, ਨੌਜਵਾਨ ਦੀ ਮੌਤ

ਅਜੀਤ ਡੈਸਕ 31-12-2025
ਪਟਿਆਲਾ, 30 ਦਸੰਬਰ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਸੰਜੇ ਕਾਲੋਨੀ 'ਚ ਡੀ.ਜੇ. 'ਤੇ ਨੱਚ ਰਹੇ ਨੌਜਵਾਨਾਂ ਦੀ ਆਪਸੀ 'ਚ ਕਿਸੇ ਮਾਮਲੇ ਨੂੰ ਲੈ ਕੇ ਝਗੜਾ ਹੋ ਗਿਆ ਤੇ ਇਸ ਝਗੜੇ 'ਚ ਇਕ ਲੜਕੇ ਨੇ ਗੋਲੀ ਚਲਾ ਦਿੱਤੀ | ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਨੂੰ ਜਦੋਂ ਰਾਜਿੰਦਰਾ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਮਿ੍ਤਕ ਦੀ ਪਹਿਚਾਣ ਵੀਰੂ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ | ਇਸ ਸੰਬੰਧੀ ਥਾਣਾ ਕੋਤਵਾਲੀ ਦੇ ਪੜਤਾਲੀ ਅਫ਼ਸਰ ਨੇ ਦੱਸਿਆ ਕਿ ਪ੍ਰਥਮ, ਧਰੁਵ ਤੇ ਸਚਿਨ ਸੰਜੇ ਕਾਲੋਨੀ 'ਚ ਚਲ ਰਹੀ ਪਾਰਟੀ 'ਚ ਘਰ ਦੀ ਛੱਤ 'ਤੇ ਡੀ.ਜੇ. ਲੱਗਿਆ ਹੋਇਆ ਸੀ | ਇਸ ਡੀ.ਜੇ. 'ਤੇ ਵੀਰੂ ਸਿੰਘ ਤੇ ਉਸ ਦੇ ਸਾਥੀ ਵੀ ਨੱਚ ਰਹੇ ਸਨ | ਇਸ ਦੌਰਾਨ ਦੋਨਾਂ ਦਾ ਕਿਸੇ ਮਾਮਲੇ ਨੂੰ ਲੈ ਕੇ ਝਗੜਾ ਹੋ ਗਿਆ | ਇਸ ਦੌਰਾਨ ਮੁਲਜ਼ਮਾਂ ਨੂੰ ਵੀਰੂ ਸਿੰਘ ਦੀ ਕੁੱਟਮਾਰ ਕੀਤੀ ਅਤੇ ਮੁਲਜ਼ਮ ਧਰੁਵ ਨੇ ਆਪਣੀ ਪਿਸਟਲ ਕੱਢ ਕੇ ਵੀਰੂ ਦੇ ਗੋਲੀ ਮਾਰ ਦਿੱਤੀ ਜਿਹੜੀ ਕਿ ਉਸ ਦੇ ਸੱਜੇ ਚੂਲ਼ੇ ਦੇ ਆਰ ਪਾਰ ਨਿਕਲ ਗਈ | ਜਦੋਂ ਵੀਰੂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਜਿਸ ਆਧਾਰ 'ਤੇ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਵਲੋਂ ਨੌਜਵਾਨ ਦੀ ਹੱਤਿਆ ਅਗਲੀ ਖ਼ਬਰ 5640 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ ਨਹਿਰਾਂ ਦਾ ਕੀਤਾ ਆਧੁਨਿਕੀਕਰਨ-ਬਰਿੰਦਰ ਕੁਮਾਰ ਗੋਇਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।