20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਆਈ.ਐਮ.ਐਫ. ਨੇ 7 ਅਰਬ ਡਾਲਰ ਦੇ ਕਰਜ਼ ਲਈ ਪਾਕਿ ਸਾਹਮਣੇ ਰੱਖੀਆਂ ਨਵੀਆਂ ਸ਼ਰਤਾਂ <br/>

ਅਜੀਤ ਡੈਸਕ 31-12-2025
ਅੰਮਿ੍ਤਸਰ, 30 ਦਸੰਬਰ (ਸੁਰਿੰਦਰ ਕੋਛੜ)-ਕੌਮਾਂਤਰੀ ਮੁਦਰਾ ਫ਼ੰਡ (ਆਈ. ਐਮ. ਐਫ.) ਨੇ ਪਾਕਿਸਤਾਨ ਲਈ 7 ਅਰਬ ਡਾਲਰ ਦਾ ਕਰਜ਼ਾ ਜਾਰੀ ਕਰਨ ਤੋਂ ਪਹਿਲਾਂ ਕਈ ਹੋਰ ਨਵੀਆਂ ਸ਼ਰਤਾਂ ਰੱਖੀਆਂ ਹਨ, ਜੋ ਪਾਕਿ ਦੇ ਵਧ ਰਹੇ ਇਲੈਕਟਿ੍ਕ ਅਤੇ ਹਾਈਬਿ੍ਡ ਵਾਹਨ ਉਦਯੋਗ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਆਈ. ਐਮ. ਐਫ. ਨੇ ਪਾਕਿ 'ਚ ਨਿਰਮਿਤ ਇਲੈਕਟਿ੍ਕ ਚਾਰ ਪਹੀਆ ਵਾਹਨਾਂ ਅਤੇ ਬਾਈਕਾਂ 'ਤੇ ਵਿਕਰੀ ਟੈਕਸ ਛੋਟਾਂ ਨੂੰ ਖ਼ਤਮ ਕਰਨ ਦੀ ਸ਼ਰਤ ਰੱਖੀ ਹੈ | ਪਾਕਿ ਸਰਕਾਰ ਵਲੋਂ ਅਜੇ ਤੱਕ ਇਨ੍ਹਾਂ ਵਾਹਨਾਂ ਨੂੰ ਪੂਰੀ ਤਰ੍ਹਾਂ ਟੈਕਸ-ਮੁਕਤ ਰੱਖਿਆ ਗਿਆ ਸੀ | ਇਸ ਤੋਂ ਇਲਾਵਾ 2026-27 ਵਿੱਤੀ ਸਾਲ ਤੋਂ ਮਿਆਰੀ 18 ਫ਼ੀਸਦੀ ਜਨਰਲ ਸੇਲਜ਼ ਟੈਕਸ (ਜੀ. ਐੱਸ. ਟੀ.) ਲਗਾਉਣ ਦੀ ਵੀ ਸ਼ਰਤ ਰੱਖੀ ਗਈ ਹੈ | ਇਸ ਦੇ ਨਾਲ ਹੀ ਗਲੋਬਲ ਰਿਣਦਾਤਾ ਨੇ ਵਿਕਰੀ ਟੈਕਸ ਐਕਟ ਦੇ ਅੱਠਵੇਂ ਸ਼ਡਿਊਲ ਤੋਂ ਵਿਕਰੀ ਟੈਕਸ ਛੋਟਾਂ ਨੂੰ ਹਟਾਉਣ ਅਤੇ ਉਨ੍ਹਾਂ ਨੂੰ ਆਮ ਟੈਕਸ ਪ੍ਰਣਾਲੀ 'ਚ ਸ਼ਾਮਲ ਕਰਨ ਦੀ ਵੀ ਸ਼ਰਤ ਰੱਖੀ ਹੈ |

ਪਿਛਲੀ ਖ਼ਬਰ 4 ਨੂੰ ਕਰਵਾਈ ਜਾ ਰਹੀ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਲਈ ਸਾਰੇ ਪ੍ਰਬੰ... ਅਗਲੀ ਖ਼ਬਰ 'ਪਾਕਿ ਦਾ ਭਾਰਤ ਤੇ ਅਫ਼ਗਾਨਿਸਤਾਨ ਨਾਲ ਟਕਰਾਅ 2026 'ਚ ਹਥਿਆਰਬੰਦ ਝੜਪਾਂ 'ਚ ਬਦਲ ਸਕਦਾ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।