20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

'ਪਾਕਿ ਦਾ ਭਾਰਤ ਤੇ ਅਫ਼ਗਾਨਿਸਤਾਨ ਨਾਲ ਟਕਰਾਅ 2026 'ਚ ਹਥਿਆਰਬੰਦ ਝੜਪਾਂ 'ਚ ਬਦਲ ਸਕਦਾ' <br/>

ਅਜੀਤ ਡੈਸਕ 31-12-2025
ਅੰਮਿ੍ਤਸਰ, 30 ਦਸੰਬਰ (ਸੁਰਿੰਦਰ ਕੋਛੜ)-ਇਕ ਅਮਰੀਕੀ ਥਿੰਕ ਟੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਅਤੇ ਅਫ਼ਗਾਨਿਸਤਾਨ ਨਾਲ ਪਾਕਿਸਤਾਨ ਦਾ ਵਧਦਾ ਟਕਰਾਅ ਸਾਲ 2026 'ਚ ਇਕ ਵਾਰ ਫਿਰ ਹਥਿਆਰਬੰਦ ਝੜਪਾਂ 'ਚ ਬਦਲ ਸਕਦਾ ਹੈ, ਜਿਸ ਨਾਲ ਦੱਖਣੀ ਏਸ਼ੀਆ ਦੁਨੀਆ ਦੇ ਸਭ ਤੋਂ ਖ਼ਤਰਨਾਕ ਟਕਰਾਅ ਬਿੰਦੂਆਂ 'ਚ ਸ਼ਾਮਿਲ ਹੋ ਸਕਦਾ ਹੈ | ਇਹ ਚਿਤਾਵਨੀ ਕੌਂਸਲ ਆਨ ਫਾਰੇਨ ਰਿਲੇਸ਼ਨਜ਼ (ਸੀ. ਐੱਫ. ਆਰ.) ਨੇ ਆਪਣੇ ਸੈਂਟਰ ਫ਼ਾਰ ਪ੍ਰੀਵੈਂਟਿਵ ਐਕਸ਼ਨ ਦੁਆਰਾ ਪ੍ਰਕਾਸ਼ਿਤ 'ਕਾਨਫ਼ਲਿਕਟਸ ਟੂ ਵਾਚ ਇਨ 2026' ਸਿਰਲੇਖ ਵਾਲੀ ਆਪਣੀ ਤਾਜ਼ਾ ਰਿਪੋਰਟ 'ਚ ਜਾਰੀ ਕੀਤੀ ਹੈ | ਰਿਪੋਰਟ ਅਨੁਸਾਰ ਪਾਕਿ ਅਤੇ ਭਾਰਤ ਵਿਚਕਾਰ ਨਵੇਂ ਸਿਰਿਓਾ ਸ਼ੁਰੂ ਹੋਣ ਵਾਲੇ ਹਥਿਆਰਬੰਦ ਟਕਰਾਅ ਦਾ ਭਾਰਤੀ ਜੰਮੂ-ਕਸ਼ਮੀਰ ਅਤੇ ਪੀ. ਓ. ਕੇ. (ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ) 'ਤੇ ਵਧੇਰੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ, ਜੋ ਦੋਵਾਂ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਨੂੰ ਫ਼ੌਜੀ ਟਕਰਾਅ ਵੱਲ ਵਾਪਸ ਧੱਕ ਸਕਦਾ ਹੈ | ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨੀ ਫ਼ੌਜ ਦੀ ਸਰਪ੍ਰਸਤੀ ਹੇਠ ਅੱਤਵਾਦੀਆਂ ਦੀਆਂ ਕਸ਼ਮੀਰ 'ਚ ਵਧਦੀਆਂ ਸਰਗਰਮੀਆਂ ਅਤੇ ਪਾਕਿ 'ਚ ਅੱਤਵਾਦੀ ਸਮੂਹਾਂ ਵਲੋਂ ਬਣਾਏ ਜਾ ਰਹੇ ਸਿਖਲਾਈ ਕੇਂਦਰ ਇਕ ਵਾਰ ਫਿਰ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚਕਾਰ ਸਿੱਧੀਆਂ ਫ਼ੌਜੀ ਝੜਪਾਂ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਖੇਤਰੀ ਸਥਿਰਤਾ ਲਈ ਗੰਭੀਰ ਜੋਖ਼ਮ ਪੈਦਾ ਹੋ ਸਕਦੇ ਹਨ |

ਪਿਛਲੀ ਖ਼ਬਰ ਆਈ.ਐਮ.ਐਫ. ਨੇ 7 ਅਰਬ ਡਾਲਰ ਦੇ ਕਰਜ਼ ਲਈ ਪਾਕਿ ਸਾਹਮਣੇ ਰੱਖੀਆਂ ਨਵੀਆਂ ਸ਼ਰਤਾਂ <br/> ਅਗਲੀ ਖ਼ਬਰ ਪੰਥਕ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਵਿਸ਼ਵ ਪੱਧਰ 'ਤੇ ਪੰਥਕ ਕਨਵੈਨਸ਼ਨ ਬੁਲਾਉਣ ਦੀ ਪਹਿਲਕਦਮੀ ਕਰੇ-ਚੰਦੂਮਾਜਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।