09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਲਾਨੌਰ ਦੇ ਪਿੰਡ ਜੀਓ ਜੁਲਾਈ 'ਚ ਅਦਾਰਾ 'ਅਜੀਤ' ਦੀ ਬਟਾਲਾ ਟੀਮ ਨੇ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ

ਅਜੀਤ ਡੈਸਕ 29-12-2025

ਬਟਾਲਾ, 28 ਦਸੰਬਰ (ਸਤਿੰਦਰ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਲੈ ਕੇ ਹੜ੍ਹ ਪੀੜਤ ਖੇਤਰ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਦਰਿਆ ਰਾਵੀ ਦੀ ਮਾਰ ਹੇਠ ਆਏ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਬਾਂਹ ਫੜਨ ਲਈ 'ਅਜੀਤ' ਉਪ ਦਫਤਰ ਬਟਾਲਾ ਦੀ ਟੀਮ ਵਲੋਂ ਸਹਾਇਤਾ ਕਾਰਜਾਂ ਦੀ ਲੜੀ ਚਲਾਈ ਜਾ ਰਹੀ ਹੈ | ਇਸੇ ਤਹਿਤ 26ਵੇਂ ਗੇੜ ਵਿਚ ਸਰਹੱਦੀ ਖੇਤਰ ਨਾਲ ਲਗਦੇ ਕਲਾਨੌਰ ਨੇੜੇ ਪਿੰਡ ਜੀਓ ਜੁਲਾਈ ਵਿਖੇ ਕਿਸਾਨਾਂ ਨੂੰ 200 ਬੋਰੀਆਂ ਯੂਰੀਆ ਖਾਦ ਵੰਡੀ ਗਈ | ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਇਸ ਖੇਤਰ ਵਿਚ ਹੜ੍ਹ ਦੇ ਪਾਣੀ ਨੇ ਵੱਡੀ ਤਬਾਹੀ ਮਚਾਈ ਸੀ, ਜਿਸ ਕਰਕੇ ਸਮੁੱਚਾ ਖੇਤਰ ਆਰਥਿਕ ਪੱਖੋਂ ਬਹੁਤ ਥੱਲੇ ਚਲਾ ਗਿਆ ਸੀ | ਹੁਣ ਜਦੋਂ ਕਣਕ ਅਤੇ ਹੋਰ ਨਵੀਆਂ ਫਸਲਾਂ ਬੀਜਣ ਲਈ ਵੱਡੇ ਖਰਚਿਆਂ ਦਾ ਸਾਹਮਣਾ ਕਰਨਾ ਪੈਣਾ ਸੀ ਤਾਂ ਇਹ ਕੁਝ ਦੇਖਦਿਆਂ ਅਦਾਰਾ 'ਅਜੀਤ' ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹੋਏ ਜਿੱਥੇ ਪਹਿਲਾਂ ਕਣਕ ਦਾ ਬੀਜ, ਡਾਇਆ ਖਾਦ, ਖੇਤਾਂ ਦੀ ਵਹਾਈ ਕਰਨ ਲਈ ਡੀਜ਼ਲ ਅਤੇ ਜੋ ਵੀ ਲੋਕਾਂ ਦੀਆਂ ਮੁੱਖ ਲੋੜਾਂ ਸਨ, ਉਨ੍ਹਾਂ ਨੂੰ ਪੂਰਾ ਕਰਦਿਆਂ ਰਾਹਤ ਸਮੱਗਰੀ ਵੰਡੀ ਗਈ ਸੀ | ਅੱਜ ਵੀ ਇਥੇ ਪਹੁੰਚ ਕੇ ਕਿਸਾਨਾਂ ਨੂੰ ਲੋੜ ਅਨੁਸਾਰ ਯੂਰੀਆ ਖਾਦ ਵੰਡੀ ਗਈ ਹੈ | ਇਸ ਮੌਕੇ ਬਟਾਲਾ ਦਫਤਰ ਤੋਂ ਡਾ. ਕਾਹਲੋਂ, ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਕੁਲਦੀਪ ਸਿੰਘ ਨਾਗਰਾ, ਸਰਪੰਚ ਦਵਿੰਦਰ ਸਿੰਘ ਲੱਡੂ, ਸਾਬਕਾ ਸਰਪੰਚ ਹਰਬੰਸ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਅਕਾਲੀ ਦਲ, ਮਲਕੀਅਤ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਮਨਦੀਪ ਸਿੰਘ, ਤੇਜਪਾਲ ਸ਼ਰਮਾ, ਸੁਵਿੰਦਰ ਸਿੰਘ, ਜਗਦੀਸ਼ ਰਾਜ ਸ਼ਰਮਾ, ਹਰਦੀਪ ਸ਼ਰਮਾ, ਬੀਬੀ ਸ਼ੈਲੀ, ਕੁਲਦੀਪ ਕੌਰ, ਜਸਵਿੰਦਰ ਸਿੰਘ, ਰਛਪਾਲ ਸਿੰਘ, ਸੁਖਵਿੰਦਰ ਸਿੰਘ, ਤਰਲੋਕ ਸਿੰਘ, ਅੰਮਿ੍ਤਪਾਲ ਸਿੰਘ, ਕੁਲਵਿੰਦਰ ਸਿੰਘ, ਦਲੀਪ ਸਿੰਘ, ਪੂਰਨ ਸਿੰਘ, ਮਨਪ੍ਰੀਤ ਸਿੰਘ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਰਾਸ਼ਟਰਪਤੀ ਕੋਲੋਂ ਪੁਰਸਕਾਰ ਲੈਣ ਉਪਰੰਤ ਪਿੰਡ ਪੁੱਜੇ ਸਰਵਨ ਸਿੰਘ ਦਾ ਹੋਇਆ ਨਿੱਘਾ ਸਵਾਗਤ ਅਗਲੀ ਖ਼ਬਰ ਸੰਤ ਕਿਸ਼ਨ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ 'ਚ ਤਿੰਨ ਦਿਨਾ ਸਮਾਗਮ ਕੱਲ੍ਹ ਤੋਂ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।