09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਅਜੀਤ ਡੈਸਕ 29-12-2025

ਬਟਾਲਾ, 28 ਦਸੰਬਰ (ਸਤਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਮਾਗਮ ਕਰਵਾਏ ਗਏ | ਇਸ ਮੌਕੇ ਕੀਰਤਨ ਦਰਬਾਰ ਵਿਚ ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਅੰਮਿ੍ਤਸਰ, ਮਾਤਾ ਵਿਪੁਨਪ੍ਰੀਤ ਕੌਰ, ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਕਲੇਰਾਂ ਵਾਲੇ ਤੇ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਦੇ ਕੀਰਤਨੀ ਜਥੇ ਨੇ ਹਾਜ਼ਰੀ ਭਰੀ | ਬੀਤੇ ਦਿਨ ਮਰਿਯਾਦਾ ਅਨੁਸਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਾਮ 4 ਵਜੇ ਨਗਰ ਕੀਰਤਨ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਹੁੰਦਾ ਹੋਇਆ ਰਾਤ ਨੂੰ ਤਖ਼ਤ ਸਾਹਿਬ ਵਾਪਸ ਪਹੁੰਚਿਆ | ਨਗਰ ਕੀਰਤਨ ਵਿਚ ਗੁਰੂ ਮਹਾਰਾਜ ਦੇ ਸੋਨੇ-ਚਾਂਦੀ ਜੜਤ ਕਾਠੀਆਂ ਵਾਲੇ ਸੁੰਦਰ ਘੋੜੇ, ਕੀਰਤਨੀ ਜਥੇ, ਗਤਕਾ ਪਾਰਟੀਆਂ, ਬੈਂਡ ਵਾਜਾ ਪਾਰਟੀਆਂ, ਸਕੂਲਾਂ ਦੇ ਵਿਦਿਆਰਥੀ ਤੇ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਲ ਸਨ | ਇਸ ਮੌਕੇ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦਾ ਸਮੁੱਚਾ ਜੀਵਨ ਤੇ ਸਿੱਖਿਆਵਾਂ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਭਾਈਚਾਰੇ ਲਈ ਸਰਬ ਸਾਂਝੀਵਾਲਤਾ ਤੇ ਹਰ ਖੇਤਰ ਵਿਚ ਮਾਨਵ ਬਰਾਬਰੀ ਦੀਆਂ ਲਖਾਇਕ ਹਨ | ਉਨ੍ਹਾਂ ਦੱਸਿਆ ਕਿ 25 ਦਸੰਬਰ ਤੋਂ ਮੁੰਬਈ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ ਹਨ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਮੇਂ ਬੰਗਲੌਰ-ਆਦਮਪੁਰ (ਪੰਜਾਬ), ਗਾਜੀਆਬਾਦ ਦਿੱਲੀ, ਅਹਿਮਦਾਬਾਦ, ਭੱਜ, ਪੂਨੇ ਤੇ ਹੈਦਰਾਬਾਦ ਤੋਂ ਪਹਿਲਾਂ ਹੀ ਹਵਾਈ ਸੇਵਾਵਾਂ ਹਜ਼ੂਰ ਸਾਹਿਬ ਲਈ ਚੱਲ ਰਹੀਆਂ ਹਨ | ਅੰਤ ਵਿਚ ਡਾ. ਵਿਜੇ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਬੌਬੀ ਸਲਾਹਕਾਰ ਨੇ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਕੇਂਦਰ ਨੇ ਸਪੱਸ਼ਟ ਕੀਤਾ ਹੈ ਕਿ 'ਜੀ ਰਾਮ ਜੀ' ਯੋਜਨਾ ਤਹਿਤ ਪੂਰਾ ਰੁਜ਼ਗਾਰ ਯਕੀਨੀ ਬਣਾਇਆ ਜਾਵੇਗਾ–ਜਾਖੜ <br/> ਅਗਲੀ ਖ਼ਬਰ ਸਵਦੇਸ਼ੀ ਦਾ ਨਾਅਰਾ ਦੇਣ ਵਾਲੀ ਕੇਂਦਰ ਸਰਕਾਰ ਈਸਟ ਇੰਡੀਆ ਕੰਪਨੀ ਦੇ ਰਾਹ ਪਈ–ਸੰਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।