09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਫਾਇਰਿੰਗ ਰੇਂਜ 'ਤੇ ਧਮਾਕੇ ਦÏਰਾਨ ਚਾਰ ਜਵਾਨ ਜ਼ਖ਼ਮੀ

ਅਜੀਤ ਡੈਸਕ 29-12-2025
ਸਹਾਰਨਪੁਰ, 28 ਦਸੰਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਰਾਖਵੀਂ ਬਡਕਲਾ ਫਾਇਰਿੰਗ ਰੇਂਜ 'ਚ ਗੋਲੀਬਾਰੀ ਦੇ ਅਭਿਆਸ ਦÏਰਾਨ ਹੋਏ ਇਕ ਧਮਾਕੇ 'ਚ ਭਾਰਤੀ ਫ਼Ïਜ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ | ਪੁਲਿਸ ਸੁਪਰਡੈਂਟ (ਦਿਹਾਤੀ) ਸਾਗਰ ਜੈਨ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸਨਿਚਰਵਾਰ ਸ਼ਾਮ ਨੂੰ ਵਾਪਰੀ ਜਦੋਂ ਰੋਜ਼ਾਨਾ ਦੀ ਤਰ੍ਹਾਂ ਫਾਇਰਿੰਗ ਅਭਿਆਸ ਚੱਲ ਰਿਹਾ ਸੀ | ਧਮਾਕੇ ਤੋਂ ਤੁਰੰਤ ਬਾਅਦ ਮਿਰਜ਼ਾਪੁਰ ਤੇ ਬੇਹਟ ਦੀਆਂ ਪੁਲਿਸ ਟੀਮਾਂ ਮÏਕੇ 'ਤੇ ਪਹੁੰਚੀਆਂ ਅਤੇ ਜ਼ਖ਼ਮੀ ਜਵਾਨਾਂ ਨੂੰ ਬੇਹਟ ਦੇ ਪ੍ਰਾਇਮਰੀ ਹੈਲਥ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ | ਜ਼ਖਮੀਆਂ ਦੀ ਪਛਾਣ ਸੁਰੇਸ਼ (45), ਪਵਿੱਤਰ (35), ਦੀਪਕ (27) ਅਤੇ ਪ੍ਰਵੀਨ (30) ਵਜੋਂ ਹੋਈ, ਜਿਨ੍ਹਾਂ 'ਚੋਂ ਸੁਰੇਸ਼ ਅਤੇ ਦੀਪਕ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਤਬਦੀਲ ਕਰ ਦਿੱਤਾ ਗਿਆ | ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ |

ਪਿਛਲੀ ਖ਼ਬਰ ਕਿਸਾਨ ਨਵੇਂ ਬਾਗ ਲਗਾਉਣ ਲਈ 40 ਫੀਸਦੀ ਤੱਕ ਸਬਸਿਡੀ ਪ੍ਰਾਪਤ ਕਰ ਸਕਦੇ ਹਨ-ਮੋਹਿੰਦਰ ਭਗਤ ਅਗਲੀ ਖ਼ਬਰ ਅਕਾਲ ਤਖ਼ਤ ਸਾਹਿਬ ਵਿਖੇ ਕੈਬਨਿਟ ਮੰਤਰੀ ਸੌਂਦ, ਦਿੱਲੀ ਕਮੇਟੀ ਦੇ ਅਹੁਦੇਦਾਰਾਂ ਅਤੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।