30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਜਲੰਧਰ ਨੇੜੇ ਫੈਕਟਰੀ 'ਚ ਵੱਡਾ ਹਾਦਸਾ 3 ਮਜ਼ਦੂਰ ਔਰਤਾਂ ਦੀ ਮੌਤ-5 ਜ਼ਖ਼ਮੀ <br/>

ਅਜੀਤ ਡੈਸਕ 23-12-2025
ਆਦਮਪੁਰ (ਜਲੰਧਰ), 22 ਦਸੰਬਰ (ਹਰਪ੍ਰੀਤ ਸਿੰਘ, ਰਮਨ ਦਵੇਸ਼ਰ)-ਥਾਣਾ ਆਦਮਪੁਰ ਅਧੀਨ ਆਉਂਦਾ ਪਿੰਡ ਧੋਗੜੀ ਵਿਖੇ ਚੱਲ ਰਹੀ ਇਕ ਫੈਕਟਰੀ ਵਿਚ ਵੱਡਾ ਹਾਦਸਾ ਵਾਪਰਿਆਂ ਜਿਸ 'ਚ ਤਿੰਨ ਮਜ਼ਦੂਰਾਂ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਵਲੋਂ ਦੱਸਿਆ ਗਿਆ ਕਿ ਅੱਜ ਦੁਪਹਿਰ ਲਗਭਗ 2:00 ਵਜੇ ਪਿੰਡ ਧੋਗੜੀ, ਥਾਣਾ ਆਦਮਪੁਰ ਦੇ ਅਧੀਨ ਸਥਿਤ ਇਕ ਔਜ਼ਾਰ ਨਿਰਮਾਣ ਯੂਨਿਟ ਵਿਚ ਮੰਦਭਾਗਾ ਉਦਯੋਗਿਕ ਹਾਦਸਾ ਵਾਪਰਿਆ | ਹਾਦਸੇ ਦੌਰਾਨ ਯੂਨਿਟ ਅੰਦਰ ਲੱਗਿਆ ਇਕ ਸਟੀਲ-ਫਰੇਮ ਸਟੋਰੇਜ ਰੈਕ ਅਚਾਨਕ ਢਹਿ ਗਿਆ, ਜਿਸ ਕਾਰਨ ਲਗਭਗ 15 ਫੁੱਟ ਦੀ ਉਚਾਈ 'ਤੇ ਸਟੋਰ ਕੀਤੇ ਗਏ ਲੋਹੇ ਦੇ ਔਜ਼ਾਰਾਂ ਦੇ ਕਰੀਬ 60-70 ਡੱਬੇ ਹੇਠਾਂ ਡਿੱਗ ਪਏ ਅਤੇ ਇਹ ਸਮੱਗਰੀ ਮੌਕੇ 'ਤੇ ਕੰਮ ਕਰ ਰਹੀਆਂ ਕਈ ਔਰਤ ਕਾਮਿਆਂ 'ਤੇ ਆ ਡਿੱਗੀ | ਹਾਦਸੇ 'ਚ ਗੰਭੀਰ ਜ਼ਖ਼ਮੀ ਹੋਈਆਂ ਤਿੰਨ ਮਹਿਲਾ ਕਾਮਿਆਂ ਨੂੰ ਤੁਰੰਤ ਇਲਾਜ ਲਈ ਫੋਰਟਿਸ ਹਸਪਤਾਲ, ਜਲੰਧਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ, ਜਿਨ੍ਹਾਂ ਦੀ ਪਛਾਣ ਚੰਚਲ ਰਾਣੀ (ਉਮਰ 56 ਸਾਲ), ਪਤਨੀ ਸਵਰਗੀ ਚਰਨ ਦਾਸ ਭੰਡਾਰੀ, ਨਿਵਾਸੀ ਸੰਤੋਖਪੁਰਾ ਜਲੰਧਰ , ਸਿੰਮੀ (ਉਮਰ 35 ਸਾਲ), ਪਤਨੀ ਸਵਰਗੀ ਰਾਕੇਸ਼ ਕੁਮਾਰ, ਨਿਵਾਸੀ ਧੋਗੜੀ, ਥਾਣਾ ਆਦਮਪੁਰ ਅਤੇ ਅਨੀਤਾ ਦੇਵੀ, ਪਤਨੀ ਕੈਲੇਸ਼ ਪਾਸਵਾਨ, ਨਿਵਾਸੀ ਫੋਕਲ ਪੁਆਇੰਟ, ਜਲੰਧਰ ਵਜੋਂ ਹੋਈ ਹੈ | ਇਸ ਤੋਂ ਇਲਾਵਾ, ਪੰਜ ਹੋਰ ਮਹਿਲਾ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਮੌਕੇ 'ਤੇ ਹੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ | ਮਿ੍ਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਰਿਸ਼ਤੇਦਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ | ਮਾਮਲੇ ਸੰਬੰਧੀ ਜ਼ਰੂਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪੰਜ ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ <br/> ਅਗਲੀ ਖ਼ਬਰ ਸੰਘਣੀ ਧੁੰਦ 'ਚ ਪਾਕਿ ਤੋਂ ਡਰੋਨ ਨੇ ਭਾਰਤੀ ਖੇਤਰ 'ਚ ਸੁੱਟੀ 60 ਕਰੋੜ ਦੀ ਹੈਰੋਇਨ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।