30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਾਊਦੀ ਅਰਬ ਵਲੋਂ ਆਸਿਮ ਮੁਨੀਰ ਸਭ ਤੋਂ ਵੱਡੇ ਸਨਮਾਨ 'ਕਿੰਗ ਅਬਦੁਲ ਅਜ਼ੀਜ਼ ਮੈਡਲ' ਨਾਲ ਸਨਮਾਨਿਤ <br/>

ਅਜੀਤ ਡੈਸਕ 23-12-2025

ਅੰਮਿ੍ਤਸਰ, 22 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਆਰਮੀ ਚੀਫ਼ ਅਤੇ ਚੀਫ਼ ਆਫ਼ ਡਿਫੈਂਸ ਫੋਰਸਿਜ਼ (ਸੀ. ਡੀ. ਐੱਫ.) ਆਸਿਮ ਮੁਨੀਰ ਨੂੰ ਸਾਊਦੀ ਅਰਬ ਸਰਕਾਰ ਨੇ ਕਿੰਗ ਅਬਦੁਲ ਅਜ਼ੀਜ਼ ਮੈਡਲ ਨਾਲ ਸਨਮਾਨਿਤ ਕੀਤਾ ਹੈ | ਸਾਊਦੀ ਰੱਖਿਆ ਮੰਤਰੀ ਪਿ੍ੰਸ ਖ਼ਾਲਿਦ ਬਿਨ ਸਲਮਾਨ ਨੇ ਰਿਆਧ 'ਚ ਮੁਨੀਰ ਨੂੰ ਇਹ ਸਨਮਾਨ ਦਿੱਤਾ | ਇਹ ਸਾਊਦੀ ਅਰਬ ਦਾ ਸਭ ਤੋਂ ਵੱਡਾ ਰਾਸ਼ਟਰੀ ਸਨਮਾਨ ਹੈ | ਮੁਨੀਰ ਦਾ ਇਹ ਪੁਰਸਕਾਰ ਹਾਲ ਹੀ ਦੇ ਮਹੀਨਿਆਂ 'ਚ ਪਾਕਿ ਅਤੇ ਸਾਊਦੀ ਅਰਬ ਵਿਚਕਾਰ ਸੁਧਰ ਰਹੇ ਸੰਬੰਧਾਂ ਨੂੰ ਦਰਸਾਉਂਦਾ ਹੈ | ਦੋਵਾਂ ਦੇਸ਼ਾਂ ਨੇ ਇਸ ਸਾਲ ਇਕ ਦੂਜੇ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹੋਏ ਇਕ ਸਮਝੌਤੇ 'ਤੇ ਵੀ ਦਸਤਖ਼ਤ ਕੀਤੇ ਹਨ | ਇਸ ਨੂੰ ਸਾਊਦੀ ਅਰਬ ਵਲੋਂ ਪਾਕਿਸਤਾਨੀ ਫ਼ੌਜ ਨਾਲ ਨੇੜਲੇ ਸੰਬੰਧ ਬਣਾਉਣ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ | ਸਾਊਦੀ ਰੱਖਿਆ ਮੰਤਰੀ ਪਿ੍ੰਸ ਖ਼ਾਲਿਦ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਅਤੇ ਆਸਿਮ ਮੁਨੀਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ 'ਚ ਉਹ ਪਾਕਿਸਤਾਨੀ ਫ਼ੌਜ ਮੁਖੀ ਨੂੰ ਸਨਮਾਨਿਤ ਕਰ ਰਹੇ ਹਨ |

ਪਿਛਲੀ ਖ਼ਬਰ ਬਿ੍ਸਬੇਨ ਤੇ ਪੰਜਾਬ ਦਰਮਿਆਨ ਮਲੇਸ਼ੀਆ ਏਅਰਲਾਈਨਜ਼ ਵਲੋਂ ਹਵਾਈ ਸੰਪਰਕ 'ਚ ਵਾਧੇ ਨਾਲ ਹਵਾਈ ਸਫ਼ਰ ਹੋਇਆ ਹੋਰ ਸੁਖਾਲਾ... ਅਗਲੀ ਖ਼ਬਰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।