29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਰੀਬ 400 ਪ੍ਰਵਾਸੀ ਬੱਚਿਆਂ ਨੂੰ ਨਿਰਧਾਰਤ ਹੱਦ ਤੋਂ ਵੱਧ ਸਮੇਂ ਲਈ ਹਿਰਾਸਤ 'ਚ ਰੱਖਿਆ ਗਿਆ-ਆਈਸ

ਅਜੀਤ ਡੈਸਕ 10-12-2025
ਮੈਕਐਲਨ (ਅਮਰੀਕਾ), 9 ਦਸੰਬਰ (ਏਜੰਸੀ)-ਇਸ ਸਾਲ ਗਰਮੀਆਂ 'ਚ ਦੇਸ਼ ਭਰ 'ਚ ਸੈਂਕੜੇ ਪ੍ਰਵਾਸੀ ਬੱਚਿਆਂ ਨੂੰ ਕਾਨੂੰਨੀ ਹੱਦ ਤੋਂ ਵੱਧ ਸਮੇਂ ਲਈ ਹਿਰਾਸਤ 'ਚ ਰੱਖਿਆ ਗਿਆ ਸੀ | ਇਸ ਗੱਲ ਦਾ ਖ਼ੁਲਾਸਾ ਯੂ.ਐਸ. ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੀ ਰਿਪੋਰਟ 'ਚ ਹੋਇਆ ਹੈ | ਇਹ ਰਿਪੋਰਟ 1985 'ਚ ਸ਼ੁਰੂ ਕੀਤੇ ਗਏ ਇਕ ਚੱਲ ਰਹੇ ਸਿਵਲ ਮੁਕੱਦਮੇ ਦੇ ਹਿੱਸੇ ਵਜੋਂ ਦਾਇਰ ਕੀਤੀ ਗਈ ਸੀ, ਜਿਸ ਕਾਰਨ 1990 ਦੇ ਦਹਾਕੇ 'ਚ 'ਫਲੋਰਸ ਸੈਟਲਮੈਂਟ ਐਗਰੀਮੈਂਟ' ਨੀਤੀ ਨੂੰ ਅਪਣਾਇਆ ਗਿਆ ਸੀ, ਜੋ ਬੱਚਿਆਂ ਨੂੰ ਸੰਘੀ ਹਿਰਾਸਤ 'ਚ ਰੱਖਣ ਦੇ ਸਮੇਂ ਨੂੰ ਸੀਮਤ ਕਰਦੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਾਫ਼ ਸੁਥਰੀਆਂ ਥਾਵਾਂ 'ਤੇ ਰੱਖਣ ਦੀ ਵਕਾਲਤ ਕਰਦੀ ਹੈ ਪਰ ਹੁਣ ਟਰੰਪ ਪ੍ਰਸ਼ਾਸਨ ਸਮਝੌਤੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਆਈ.ਸੀ.ਈ. ਦੀ 1 ਦਸੰਬਰ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਗਸਤ ਤੋਂ ਸਤੰਬਰ ਤੱਕ ਦੀ ਮਿਆਦ ਦੌਰਾਨ ਲਗਭਗ 400 ਪ੍ਰਵਾਸੀ ਬੱਚਿਆਂ ਨੂੰ 20 ਦਿਨਾਂ ਦੀ ਹੱਦ ਤੋਂ ਵੱਧ ਸਮੇਂ ਲਈ ਹਿਰਾਸਤ 'ਚ ਰੱਖਿਆ ਗਿਆ ਸੀ |

ਪਿਛਲੀ ਖ਼ਬਰ ਭਾਰਤ ਦਾ ਆਦਿਤਿਆ-ਐਲ1 ਇਤਿਹਾਸਕ ਸੂਰਜੀ ਤੂਫਾਨ ਅਧਿਐਨ ਵਿਚ ਸ਼ਾਮਿਲ ਹੋਇਆ: ਇਸਰੋ <br/> ਅਗਲੀ ਖ਼ਬਰ ਇੰਡੀਗੋ ਘਟਨਾ ਵੱਡਾ ਘੁਟਾਲਾ, ਕੇਂਦਰ ਸਰਕਾਰ ਦੀ ਸ਼ਮੂਲੀਅਤ-ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।