22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

— ਮਾਮਲਾ ਅਕਿਲ ਅਖ਼ਤਰ ਦੀ ਮੌਤ ਦਾ — ਚੌਧਰੀ ਸ਼ਮਸ਼ੂਦੀਨ ਵਲੋਂ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੂੰ ਖੁੱਲ੍ਹੀ ਬਹਿਸ ਦਾ ਸੱਦਾ <br/>

ਅਜੀਤ ਡੈਸਕ 10-12-2025
ਮਲੇਰਕੋਟਲਾ, 9 ਦਸੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਬੀਤੇ ਦਿਨੀਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬੀਬਾ ਰਜ਼ੀਆ ਸੁਲਤਾਨਾ ਅਤੇ ਸੇਵਾ ਮੁਕਤ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਆਕਿਲ ਅਖ਼ਤਰ ਦੀ ਮੌਤ ਹੋ ਗਈ ਸੀ | ਅਕਿਲ ਅਖ਼ਤਰ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਸੁਲਝਣ ਦੀ ਬਜਾਏ ਆਏ ਦਿਨ ਹੋਰ ਉਲਝਦਾ ਜਾ ਰਿਹਾ ਹੈ ਤੇ ਆਏ ਦਿਨ ਨਵੀਂ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ | ਇਸ ਅਹਿਮ ਮਾਮਲੇ ਸੰਬੰਧੀ ਅੱਜ ਸ਼ਮਸ਼ੂਦੀਨ ਚੌਧਰੀ ਵਲੋਂ ਮਲੇਰਕੋਟਲਾ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਸਾਬਕਾ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਖ਼ਿਲਾਫ਼ ਭੇਜੇ ਗਏ ਕਾਨੂੰਨੀ ਨੋਟਿਸ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵੰਡਣ ਸਮੇਂ ਕਿਹਾ ਕਿ ਮੈਂ ਆਪਣਾ ਕੱਫਣ ਆਪਣੇ ਨਾਲ ਲੈ ਕੇ ਤੁਰਦਾ ਹਾਂ, ਤੇ ਉਹ ਇਨਸਾਫ਼ ਦੀ ਲੜਾਈ ਜਾਰੀ ਰੱਖਣਗੇ | ਚੌਧਰੀ ਸ਼ਮਸ਼ੂਦੀਨ ਨੇ ਮੁਹੰਮਦ ਮੁਸਤਫ਼ਾ ਤੇ ਵੱਖ-ਵੱਖ ਭਾਈਚਾਰਿਆਂ ਅੰਦਰ ਦੁਫਾੜ ਪੈਦਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਇੱਕ ਹੱਥ-ਲਿਖਤ ਪੇਪਰ ਵਿਖਾਉਂਦੇ ਹੋਏ ਆਖਿਆ ਕਿ ਉਨ੍ਹਾਂ ਨੇ ਮੁਹੰਮਦ ਮੁਸਤਫ਼ਾ ਵਲੋਂ ਮੀਡੀਆ ਅਤੇ ਵੱਖ-ਵੱਖ ਮੰਚਾਂ ਤੋਂ ਕੀਤੀਆਂ ਗਈਆਂ ਵਿਵਾਦਿਤ ਟਿੱਪਣੀਆਂ ਨੂੰ ਨੁਕਤਿਆਂ ਦੇ ਰੂਪ 'ਚ ਪੇਪਰ ਅੰਦਰ ਦਰਜ ਕੀਤਾ ਗਿਆ ਹੈ | ਸ਼ਮਸ਼ੂਦੀਨ ਨੇ ਮੁਹੰਮਦ ਮੁਸਤਫ਼ਾ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦਿਆਂ ਦਾਅਵਾ ਕੀਤਾ ਕਿ ਮੁਹੰਮਦ ਮੁਸਤਫ਼ਾ ਵਲੋਂ ਉਨ੍ਹਾਂ ਦੀ ਸ਼ਖ਼ਸੀਅਤ 'ਤੇ ਚਿੱਕੜ ਉਛਾਲਦਿਆਂ, ਪਰਿਵਾਰਕ ਮਸਲਿਆਂ ਨੂੰ ਜਨਤਕ ਤੌਰ 'ਤੇ ਮੀਡੀਆ ਸਾਹਮਣੇ ਗਲਤ ਤੱਥ ਪੇਸ਼ ਕੀਤੇ ਗਏ, ਜੋ ਬਿਲਕੁਲ ਗਲਤ ਹਨ | ਉਨ੍ਹਾਂ ਦੱਸਿਆ ਕਿ ਮੈਂ ਆਪਣੇ ਵਕੀਲ ਰਾਹੀਂ ਭੇਜੇ ਗਏ ਕਾਨੂੰਨੀ ਨੋਟਿਸ ਰਾਹੀਂ ਮੁਹੰਮਦ ਮੁਸਤਫ਼ਾ ਨੂੰ 15 ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਮੰਗਣ, ਸਾਰੇ ਭੰਡਣ ਵਾਲੇ ਬਿਆਨ ਵਾਪਸ ਲੈਣ ਅਤੇ ਭਵਿੱਖ 'ਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਾ ਕਰਨ ਸਬੰਧੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਵਲਟੋਹਾ ਨੇ ਲੱਗੀ ਤਨਖ਼ਾਹ ਤਹਿਤ ਦਰਬਾਰ ਸਾਹਿਬ ਵਿਖੇ ਕੀਤੀ ਬਰਤਨ ਤੇ ਜੋੜੇ ਸਾਫ਼ ਕਰਨ ਦੀ ਸੇਵਾ <br/> ਅਗਲੀ ਖ਼ਬਰ ਪੰਜਾਬ ਭਾਜਪਾ ਨੇ ਲਗਾਇਆ 'ਆਪ' ਸਰਕਾਰ 'ਤੇ 'ਟੈਕਸ ਟੈਰਰਿਜ਼ਮ' ਦਾ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।