22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਭਾਰਤ 'ਚ ਤੇਜ਼ੀ ਨਾਲ ਵਧੀ ਹੈ ਆਨਲਾਈਨ ਨਿਵੇਸ਼ਕ ਤੇ ਡੀਮੈਟ ਖਾਤਿਆਂ ਦੀ ਗਿਣਤੀ <br/>

ਅਜੀਤ ਡੈਸਕ 10-12-2025
ਗੁਰਪ੍ਰੀਤ ਸਿੰਘ ਚੱਠਾ
ਪਟਿਆਲਾ, 9 ਦਸੰਬਰ-ਭਾਰਤ 'ਚ 2019 'ਚ ਕੋਵਿਡ ਤੋਂ ਬਾਅਦ ਆਨਲਾਈਨ ਵਪਾਰ ਲਈ ਤੇਜ਼ੀ ਨਾਲ ਡੀਮੈਟ ਅਕਾਊਾਟ ਖੁੱਲ੍ਹੇ ਹਨ | ਭਾਰਤ ਵਿਚ ਬੱਚਤ ਖਾਤਿਆਂ ਤੋਂ ਬਾਅਦ ਸਭ ਤੋਂ ਜ਼ਿਆਦਾ ਨੌਜਵਾਨਾਂ ਵਲੋਂ ਨਿਵੇਸ਼ ਸ਼ੇਅਰ ਅਤੇ ਸਟਾਕ ਮਾਰਕੀਟ 'ਚ ਕੀਤਾ ਜਾਂਦਾ ਹੈ | ਇਸ ਤੋਂ ਬਾਅਦ ਐਫ.ਡੀ. ਅਤੇ ਫਿਰ ਮਿਊਚਲ ਫ਼ੰਡ ਦਾ ਨੰਬਰ ਆਉਂਦਾ ਹੈ | ਸੇਬੀ ਦੀ ਰਿਪੋਰਟ ਮੁਤਾਬਿਕ ਵਿੱਤੀ ਵਰ੍ਹੇ 2020 ਤੋਂ 2024 ਵਿਚਕਾਰ 93 ਫ਼ੀਸਦੀ ਨਿਵੇਸ਼ਕਾਂ ਨੂੰ ਭਾਵੇਂ ਘਾਟਾ ਪਿਆ ਹੈ | ਇਸ ਦੇ ਬਾਵਜੂਦ 2019 ਵਿਚ ਡੀਮੈਟ ਖਾਤਿਆਂ ਦੀ ਜੋ ਗਿਣਤੀ 3.6 ਕਰੋੜ ਸੀ ਉਹ 2025 ਵਿਚ 5 ਗੁਣਾ ਵਧ ਕੇ 19.4 ਕਰੋੜ ਤੱਕ ਪਹੁੰਚ ਗਈ ਹੈ | ਇਕ ਅੰਕੜੇ ਮੁਤਾਬਿਕ ਸ਼ੇਅਰ ਮਾਰਕੀਟ 'ਚ 44.79 ਲੱਖ ਨਿਵੇਸ਼ਕ ਪੰਜਾਬ ਦੇ ਦੱਸੇ ਗਏ ਹਨ | ਇਨ੍ਹਾਂ ਖਾਤਿਆਂ ਦੇ ਖੁੱਲ੍ਹਣ ਦਾ ਮੁੱਖ ਕਾਰਨ ਕੋਵਿਡ ਦੌਰਾਨ ਵਿਹਲੇ ਨੌਜਵਾਨਾਂ ਵਲੋਂ ਘਰਾਂ ਵਿਚ ਬੈਠ ਕੇ ਆਨਲਾਈਨ ਪ੍ਰਕਿਰਿਆ ਦੀ ਵਰਤੋਂ ਮੌਕੇ ਸੌਖਾ ਤੇ ਛੇਤੀ ਅਮੀਰ ਹੋਣ ਦੇ ਵਿਚਾਰ ਨਾਲ ਬੇਰੁਜ਼ਗਾਰੀ ਤੇ ਜਾਗਰੂਕਤਾ ਕਾਰਨ ਮੰਨੇ ਜਾ ਰਹੇ ਹਨ | ਕੋਵਿਡ ਮੌਕੇ 2019-20 ਵਿਚ ਹਰ ਮਹੀਨੇ ਔਸਤਨ 4 ਲੱਖ ਡੀਮੈਟ ਖਾਤੇ ਖੁੱਲ੍ਹੇ ਸਨ ਜਦੋਂ ਕਿ 2021-22 ਵਿਚ ਇਹ ਗਿਣਤੀ ਲਗਪਗ 26 ਲੱਖ ਪ੍ਰਤੀ ਮਹੀਨਾ 'ਤੇ ਪਹੁੰਚ ਗਈ ਸੀ | ਇਸ ਮੁਤਾਬਿਕ ਕੋਵਿਡ ਤੋਂ ਬਾਅਦ ਲਗਪਗ 16 ਕਰੋੜ ਨਵੇਂ ਨਿਵੇਸ਼ਕ ਮਾਰਕੀਟ ਵਿਚ ਆਏ | ਸੇਬੀ ਦੀ ਰਿਪੋਰਟ ਮੁਤਾਬਿਕ 1.13 ਕਰੋੜ ਵਿਅਕਤੀਗਤ ਵਪਾਰੀ, ਫਿਊਚਰ ਐਂਡ ਆਪਸ਼ਨ ਵਿਚ ਟਰੇਡ ਕਰ ਰਹੇ ਹਨ | ਇਸ ਵਿਚ ਲਗਪਗ ਚਾਰ ਸਾਲਾਂ ਵਿਚ ਫਿਊਚਰ ਐਂਡ ਆਪਸ਼ਨ ਨਿਵੇਸ਼ਕਾਂ ਦੀ ਗਿਣਤੀ ਦੁਗਣੀ ਤੋਂ ਵੀ ਵੱਧ ਗਈ ਹੈ | ਸੇਬੀ ਦੀ ਰਿਪੋਰਟ ਮੁਤਾਬਿਕ ਵਿੱਤੀ ਵਰ੍ਹੇ 2022 ਤੋਂ 2024 ਦੇ ਤਿੰਨ ਸਾਲਾ ਦੇ ਵਕਫ਼ੇ ਵਿਚ 93 ਫ਼ੀਸਦੀ 30 ਸਾਲਾ ਇੰਡੀਵਿਜੁਅਲ ਫਿਊਚਰ ਐਂਡ ਆਪਸ਼ਨ ਟਰੇਡ ਕਰਨ ਵਾਲੇ ਨੌਜਵਾਨਾਂ ਨੂੰ ਨੁਕਸਾਨ ਹੋਇਆ ਹੈ | ਜਦੋਂਕਿ ਔਸਤਨ ਘਾਟੇ ਦਾ ਅਨੁਪਾਤ 91 ਫ਼ੀਸਦੀ ਸੀ | ਇਹ ਘਾਟਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 41 ਫ਼ੀਸਦੀ ਵਧ ਹੈ | ਇਸ ਘਾਟੇ ਦਾ ਮੁੱਖ ਕਾਰਨ ਮਾਹਿਰ, ਨਿਵੇਸ਼ ਅਤੇ ਮੁੱਖ ਤੱਤਾਂ ਦੀ ਜਾਣਕਾਰੀ ਅਤੇ ਜ਼ੋਖਮ ਪ੍ਰਬੰਧਨ ਦੀ ਘਾਟ ਮੰਨ ਰਹੇ ਹਨ |

ਪਿਛਲੀ ਖ਼ਬਰ ਪੰਜਾਬ ਭਾਜਪਾ ਨੇ ਲਗਾਇਆ 'ਆਪ' ਸਰਕਾਰ 'ਤੇ 'ਟੈਕਸ ਟੈਰਰਿਜ਼ਮ' ਦਾ ਦੋਸ਼ <br/> ਅਗਲੀ ਖ਼ਬਰ ਬਿਜਲੀ ਸੋਧ ਬਿੱਲ ਸੰਸਦ 'ਚ ਪੇਸ਼ ਕੀਤਾ ਤਾਂ ਅਗਲੇ ਦਿਨ ਮਨਾਇਆ ਜਾਵੇਗਾ ਕਾਲਾ ਦਿਨ-ਐਸ.ਕੇ.ਐਮ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।