22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਲਾਹੌਰ 'ਚ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨ ਬਾਰੇ ਪਤਨੀ ਨੇ ਕੀਤੇ ਕਈ ਖ਼ੁਲਾਸੇ <br/>

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵਲੋਂ ਸ੍ਰੀ ਨਨਕਾਣਾ ਸਾਹਿਬ ਤੋਂ ਲਗਭਗ 6 ਮਹੀਨੇ ਪਹਿਲਾਂ ਚੁੱਕ ਕੇ ਕਿਸੇ ਗੁਪਤ ਜਗ੍ਹਾ 'ਤੇ ਰੱਖਣ ਉਪਰੰਤ ਬੀਤੇ ਦਿਨ ਨਾਟਕੀ ਢੰਗ ਨਾਲ ਲਹਿੰਦੇ ਪੰਜਾਬ ਦੇ ਕਾਊਾਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ. ਟੀ. ਡੀ.) ਨੂੰ ਸੌਂਪੇ ਗਏ ਸੁਖਦੀਪ ਸਿੰਘ ਉਰਫ਼ ਨਿਹੰਗ ਬਾਰੇ ਉਸ ਦੀ ਪਤਨੀ ਅਲਿਸ਼ਬਾ ਤਰਫ਼ੋਂ ਕਈ ਮਹੱਤਵਪੂਰਨ ਖ਼ੁਲਾਸੇ ਕੀਤੇ ਗਏ ਹਨ | ਉਸ ਦੇ ਇਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਲਾਹੌਰ ਦੇ ਰਹਿਣ ਵਾਲੇ ਸੁਖਦੀਪ ਸਿੰਘ ਨੂੰ ਸ਼ੁਰੂਆਤ 'ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਵਲੋਂ ਇਕ ਸਾਬਕਾ ਪਾਕਿਸਤਾਨੀ ਸਿੱਖ ਆਗੂ 'ਤੇ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ | ਇਸ ਦੇ ਲਈ ਬਕਾਇਦਾ ਉਸ ਨੂੰ ਇਸਾਈ ਨੌਜਵਾਨ ਤੋਂ ਨਿਹੰਗ ਸਿੰਘ ਬਣਾ ਕੇ ਨਵੀਂ ਪਹਿਚਾਣ ਵੀ ਦਿੱਤੀ ਗਈ | ਬਾਅਦ 'ਚ ਖ਼ੁਫ਼ੀਆ ਏਜੰਸੀ ਵਲੋਂ ਉਸ ਨੂੰ ਪਾਕਿ ਆਉਣ ਵਾਲੇ ਵਿਦੇਸ਼ੀ ਸਿੱਖ ਜਥਿਆਂ 'ਚ ਸ਼ਾਮਿਲ ਹੋ ਕੇ ਉਨ੍ਹਾਂ ਦੀ ਜਾਸੂਸੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ | ਸੂਤਰਾਂ ਮੁਤਾਬਿਕ ਆਈ. ਐੱਸ. ਆਈ. ਦੀ ਸਰਪ੍ਰਸਤੀ ਹੇਠ ਭਾਰਤ 'ਚ ਕਾਇਮ ਕੀਤੇ ਨੈੱਟਵਰਕ ਦੀ ਮਾਰਫ਼ਤ ਸੁਖਦੀਪ ਲੰਬੇ ਸਮੇਂ ਤੱਕ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਵੀ ਭੇਜਦਾ ਰਿਹਾ ਹੈ | ਇਸ ਵੀ ਜਾਣਕਾਰੀ ਮਿਲੀ ਹੈ ਕਿ ਆਈ. ਐੱਸ. ਆਈ. ਦੇ ਇਕ ਸੀਨੀਅਰ ਅਧਿਕਾਰੀ ਵਲੋਂ ਦਿੱਤਾ ਟਾਸਕ ਪੂਰਾ ਨਾ ਕਰਨ ਅਤੇ ਅਗਾਂਹ ਏਜੰਸੀ ਲਈ ਕੰਮ ਕਰਨ ਤੋਂ ਇਨਕਾਰ ਕਰਨ 'ਤੇ ਭਾਰਤੀ 'ਆਪ੍ਰੇਸ਼ਨ ਸੰਧੂਰ' ਦੌਰਾਨ ਉਸ ਨੂੰ ਆਈ. ਐੱਸ. ਆਈ. ਨੇ ਚੁੱਕ ਲਿਆ ਅਤੇ 6 ਮਹੀਨੇ ਤੱਕ ਗ਼ੈਰਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖ ਕੇ ਕੁੱਟਮਾਰ ਕੀਤੀ | ਇਸ ਤੋਂ ਬਾਅਦ ਬੀਤੇ ਦਿਨ ਉਸ ਨੂੰ ਭਾਰਤ ਲਈ ਕਥਿਤ ਜਾਸੂਸੀ ਕਰਨ ਦੇ ਦੋਸ਼ 'ਚ ਸੀ. ਟੀ. ਡੀ. ਹਵਾਲੇ ਕਰ ਦਿੱਤਾ ਗਿਆ | ਇਹ ਵੀ ਜਾਣਕਾਰੀ ਮਿਲੀ ਹੈ ਕਿ ਲਗਾਤਾਰ ਕੀਤੇ ਗਏ ਤਸ਼ੱਦਦ ਕਾਰਨ ਸੁਖਦੀਪ ਦੀ ਹਾਲਤ ਗੰਭੀਰ ਬਣੀ ਹੋਈ ਹੈ |

ਪਿਛਲੀ ਖ਼ਬਰ ਬਿਜਲੀ ਸੋਧ ਬਿੱਲ ਸੰਸਦ 'ਚ ਪੇਸ਼ ਕੀਤਾ ਤਾਂ ਅਗਲੇ ਦਿਨ ਮਨਾਇਆ ਜਾਵੇਗਾ ਕਾਲਾ ਦਿਨ-ਐਸ.ਕੇ.ਐਮ. <br/> ਅਗਲੀ ਖ਼ਬਰ ਜਥੇ 'ਚ ਇਕੱਲੀ ਮਹਿਲਾ ਸ਼ਰਧਾਲੂ ਨਾ ਭੇਜਣ ਬਾਰੇ ਦਿੱਤੇ ਬਿਆਨ ਤੋਂ ਮੰਤਰੀ ਅਰੋੜਾ ਨੇ ਲਿਆ ਯੂ-ਟਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।