22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜਥੇ 'ਚ ਇਕੱਲੀ ਮਹਿਲਾ ਸ਼ਰਧਾਲੂ ਨਾ ਭੇਜਣ ਬਾਰੇ ਦਿੱਤੇ ਬਿਆਨ ਤੋਂ ਮੰਤਰੀ ਅਰੋੜਾ ਨੇ ਲਿਆ ਯੂ-ਟਰਨ <br/>

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਸੁਰਿੰਦਰ ਕੋਛੜ)-ਭਾਰਤੀ ਔਰਤ ਸਰਬਜੀਤ ਕੌਰ (48 ਸਾਲ) ਦੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਪਹੁੰਚਣ ਤੋਂ ਬਾਅਦ ਉੱਥੋਂ ਫ਼ਰਾਰ ਹੋ ਕੇ ਧਰਮ ਬਦਲਣ ਉਪਰੰਤ ਨਾਸਿਰ ਹੁਸੈਨ (43 ਸਾਲ) ਪੁੱਤਰ ਮੁਹੰਮਦ ਤੁਫ਼ੈਲ ਵਾਸੀ ਸ਼ੇਖ਼ੂਪੁਰਾ ਨਾਲ ਨਿਕਾਹ ਕਰਵਾਉਣ ਦੇ ਮਾਮਲੇ ਦੇ ਬਾਅਦ ਪਾਕਿ ਦੇ ਸਿੱਖ ਆਗੂਆਂ ਵਲੋਂ ਸਖ਼ਤ ਤੀਰਥ ਯਾਤਰਾ ਨੀਤੀ ਅਤੇ ਨਵੀਆਂ ਪਾਬੰਦੀਆਂ ਦੀ ਮੰਗ ਕੀਤੀ ਗਈ ਸੀ | ਇਸ 'ਤੇ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਭਵਿੱਖ 'ਚ ਭਾਰਤੀ ਜਥੇ 'ਚ ਇਕੱਲੀ ਪਾਕਿ ਆਉਣ ਵਾਲੀ ਕਿਸੇ ਵੀ ਮਹਿਲਾ ਸ਼ਰਧਾਲੂ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ | ਇਸ ਦੇ ਬਾਅਦ ਹੁਣ ਆਪਣੇ ਉਕਤ ਬਿਆਨ ਤੋਂ ਯੂ-ਟਰਨ ਲੈਂਦਿਆਂ ਮੰਤਰੀ ਅਰੋੜਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਕਿਰਨ ਬਾਲਾ ਉਰਫ਼ ਆਮਨਾ ਬੀਬੀ ਅਤੇ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਦੇ ਮਾਮਲਿਆਂ ਨਾਲ ਪਾਕਿ ਦੀ ਸਾਖ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਪਰ ਭਵਿੱਖ ਦੇ ਜਥਿਆਂ 'ਚ ਇਕੱਲੀ ਮਹਿਲਾ ਸ਼ਰਧਾਲੂ ਦੇ ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ 'ਤੇ ਰੋਕ ਲਗਾਉਣਾ ਜਾਂ ਸ਼ਰਧਾਲੂਆਂ 'ਤੇ ਸਖ਼ਤੀ ਨਾਲ ਨਜ਼ਰ ਰੱਖਣਾ ਸੰਭਵ ਨਹੀਂ ਹੈ |

ਪਿਛਲੀ ਖ਼ਬਰ ਲਾਹੌਰ 'ਚ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨ ਬਾਰੇ ਪਤਨੀ ਨੇ ਕੀਤੇ ਕਈ ਖ਼ੁਲਾਸੇ <br/> ਅਗਲੀ ਖ਼ਬਰ ਧਨੌਲਾ ਪੁਲਿਸ ਨੇ ਭਾਨਾ ਸਿੱਧੂ ਨੂੰ ਲਿਆ ਹਿਰਾਸਤ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।