27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੰਜਾਬ ਰਾਜ ਭਵਨ ਦਾ ਬਦਲਿਆ ਨਾਂਅ, ਹੁਣ ਹੋਵੇਗਾ 'ਲੋਕ ਭਵਨ, ਪੰਜਾਬ'

ਅਜੀਤ ਡੈਸਕ 05-12-2025
ਰਾਜਪਾਲ ਵਲੋਂ ਹੁਕਮ ਜਾਰੀ, ਤੁਰੰਤ ਪ੍ਰਭਾਵ ਨਾਲ ਹੋਣਗੇ ਲਾਗੂ
ਚੰਡੀਗੜ੍ਹ, 4 ਦਸੰਬਰ (ਸੰਦੀਪ ਕੁਮਾਰ ਮਾਹਨਾ, ਅਜਾਇਬ ਸਿੰਘ ਔਜਲਾ)-ਪੰਜਾਬ ਦੇ ਗਵਰਨਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਹਾਸਲ ਪੱਤਰ ਦੇ ਆਧਾਰ 'ਤੇ ਮਹੱਤਵਪੂਰਨ ਫ਼ੈਸਲਾ ਲੈਂਦਿਆਂ 'ਰਾਜ ਭਵਨ, ਪੰਜਾਬ' ਦਾ ਨਾਂਅ ਬਦਲ ਕੇ 'ਲੋਕ ਭਵਨ, ਪੰਜਾਬ' ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ | ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ | ਰਾਜਪਾਲ ਸਕੱਤਰੇਤ ਵਲੋਂ ਜਾਰੀ ਹੁਕਮਾਂ ਮੁਤਾਬਿਕ ਇਹ ਕਦਮ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ 25 ਨਵੰਬਰ ਨੂੰ ਭੇਜੇ ਗਏ ਮੀਮੋ ਦੇ ਅਧਾਰ 'ਤੇ ਉਠਾਇਆ ਗਿਆ | ਨਵੇਂ ਨਿਰਦੇਸ਼ਾਂ ਅਨੁਸਾਰ ਹੁਣ ਸਰਕਾਰੀ ਰਿਕਾਰਡ, ਪੱਤਰਾਂ ਅਤੇ ਸਮੂਹ ਦਫ਼ਤਰੀ ਵਰਤਾਰਿਆਂ ਵਿਚ 'ਪੰਜਾਬ ਰਾਜ ਭਵਨ' ਦੀ ਥਾਂ 'ਲੋਕ ਭਵਨ ਪੰਜਾਬ' ਲਿਖਿਆ ਜਾਵੇਗਾ | ਇਹ ਸੂਚਨਾ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ, ਡਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸਾਰੇ ਵਿਭਾਗੀ ਪ੍ਰਮੁੱਖ ਅਧਿਕਾਰੀਆਂ ਸਮੇਤ 11 ਮਹੱਤਵਪੂਰਨ ਸਥਾਨਾਂ 'ਤੇ ਭੇਜੀ ਗਈ ਹੈ ਤਾਂ ਜੋ ਨਵਾਂ ਨਾਂ ਸਾਰੇ ਪ੍ਰਸ਼ਾਸਕੀ ਪੱਧਰ 'ਤੇ ਲਾਗੂ ਹੋ ਸਕੇ | ਰਾਜਪਾਲ ਦੇ ਪਿ੍ੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਵਲੋਂ ਦਸਤਖ਼ਤ ਕੀਤੇ ਇਸ ਹੁਕਮ ਦੀ ਕਾਪੀ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਵੀ ਭੇਜੀ ਗਈ ਹੈ |

ਪਿਛਲੀ ਖ਼ਬਰ ਵੋਟ ਚੋਰੀ ਦਾ ਦੋਸ਼ ਲਗਾਉਣ ਵਾਲੇ ਖ਼ੁਦ ਚੋਣ ਚੋਰੀ ਕਰਨ ਜਾ ਰਹੇ ਹਨ-ਜਾਖੜ ਅਗਲੀ ਖ਼ਬਰ ਆਪਣੀ ਹਾਰ ਦੇ ਡਰ ਕਾਰਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ 'ਆਪ' ਸਰਕਾਰ-ਸਰੀਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।