15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ 'ਆਪ' ਤੇ ਕਾਂਗਰਸੀ ਵਰਕਰਾਂ ਵਲੋਂ ਇਕ-ਦੂਜੇ ਖ਼ਿਲਾਫ਼ ਧਰਨਾ <br/>

ਅਜੀਤ ਡੈਸਕ 05-12-2025

ਭੀੜ ਨੂੰ ਖਦੇੜਨ ਲਈ ਪੁਲਿਸ ਨੂੰ ਕਰਨਾ ਪਿਆ ਹਲਕਾ ਲਾਠੀਚਾਰਜ
ਜ਼ੀਰਾ (ਫ਼ਿਰੋਜ਼ਪੁਰ), 4 ਦਸੰਬਰ (ਰਜਨੀਸ਼ ਕਥੂਰੀਆ)-ਬਲਾਕ ਸੰਮਤੀ ਚੋਣਾਂ ਵਿਚ ਆਪਣੇ ਸਮਰਥਕਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਨੂੰ ਲੈ ਕੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਵਲੋਂ ਬੀਤੇ ਦਿਨ ਦੇਰ ਸ਼ਾਮ ਚੋਣ ਰਿਟਰਨਿੰਗ ਅਫਸਰ ਦਫਤਰ ਜ਼ੀਰਾ ਦੇ ਬਾਹਰ ਲਗਾਏ ਗਏ ਧਰਨੇ ਤੋਂ ਬਾਅਦ ਤਹਿਸੀਲਦਾਰ ਜ਼ੀਰਾ ਸਤਵਿੰਦਰਪਾਲ ਸਿੰਘ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸੰਬੰਧੀ ਲਿਖਤੀ ਤੌਰ 'ਤੇ ਦਿੱਤੇ ਗਏ ਭਰੋਸੇ ਤੋਂ ਬਾਅਦ ਦੇਰ ਰਾਤ ਕੁਲਬੀਰ ਸਿੰਘ ਜ਼ੀਰਾ ਨੇ ਧਰਨਾ ਵਾਪਸ ਲੈ ਲਿਆ ਸੀ | ਇਸ ਤੋਂ ਬਾਅਦ ਅੱਜ ਕੁਲਬੀਰ ਸਿੰਘ ਜ਼ੀਰਾ ਦੇ ਸਮਰਥਕ ਕਾਂਗਰਸ ਪਾਰਟੀ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਤਹਿਸੀਲ ਦਫਤਰ ਜ਼ੀਰਾ ਵਿਖੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਵੱਡੀ ਗਿਣਤੀ ਵਿਚ ਲਾਈਨਾਂ ਲਗਾ ਕੇ ਖੜੇ ਸਨ | ਪ੍ਰਸ਼ਾਸਨ ਵਲੋਂ ਏ.ਡੀ.ਸੀ. ਫਿਰੋਜ਼ਪੁਰ ਅਰਵਿੰਦ ਕੁਮਾਰ ਅਤੇ ਪੁਲਿਸ ਵਲੋਂ ਐਸ.ਪੀ.(ਡੀ.) ਫਿਰੋਜ਼ਪੁਰ ਬਰਜਿੰਦਰ ਸਿੰਘ, ਡੀ.ਐਸ.ਪੀ.(ਡੀ.) ਮਨਜੀਤ ਸਿੰਘ ਡੀ.ਐਸ.ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ ਅਤੇ ਸੀ.ਆਈ.ਏ.ਇੰਚਾਰਜ ਫਿਰੋਜ਼ਪੁਰ ਮੋਹਿਤ ਧਵਨ ਨੇ ਕਮਾਨ ਸੰਭਾਲੀ ਹੋਈ ਸੀ | ਇਸ ਦੌਰਾਨ ਪ੍ਰਸ਼ਾਸਨ ਵਲੋਂ ਨਾਮਜ਼ਦਗੀ ਪੱਤਰ ਭਰਨ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਇਕ ਪਾਸੇ ਬਿਠਾ ਲਿਆ ਗਿਆ ਅਤੇ ਤਹਿਸੀਲਦਾਰ ਜ਼ੀਰਾ ਸਤਵਿੰਦਰਪਾਲ ਸਿੰਘ ਨੇ ਉਨ੍ਹਾਂ ਨੂੰ ਟੋਕਨ ਵੰਡਦਿਆਂ ਨਾਮਜ਼ਦਗੀ ਪੱਤਰ ਭਰਨ ਲਈ ਉਨ੍ਹਾਂ ਨੂੰ ਲਾਈਨ ਵਿਚ ਲੱਗਣ ਲਈ ਕਿਹਾ | ਜਿਸ ਦਾ ਆਮ ਆਦਮੀ ਪਾਰਟੀ ਦੇ ਟੋਕਨਾ ਤੋਂ ਵਾਂਝੇ ਲਾਈਨ ਵਿਚ ਲੱਗੇ ਉਮੀਦਵਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਇਸ 'ਤੇ ਰੋਸ ਵਜੋਂ ਕਾਂਗਰਸੀ ਉਮੀਦਵਾਰਾਂ ਨੇ ਧਰਨਾ ਲਗਾ ਦਿੱਤਾ | ਦੂਸਰੇ ਪਾਸੇ ਟੋਕਨ ਨਾ ਮਿਲਣ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਲਗਾਏ ਧਰਨੇ ਦੇ ਸਾਹਮਣੇ ਬਰਾਬਰ ਧਰਨਾ ਲਗਾ ਦਿੱਤਾ | ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵੀ ਚੋਣ ਲੜਨ ਦੇ ਚਾਹਵਾਨ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਲੈ ਕੇ ਪਹੁੰਚ ਗਏ | ਜਿਨ੍ਹਾਂ ਨੂੰ ਵੀ ਏ.ਡੀ.ਸੀ.ਫ਼ਿਰੋਜ਼ਪੁਰ ਅਰਵਿੰਦ ਕੁਮਾਰ ਨੇ ਟੋਕਨ ਦੇ ਕੇ ਨਾਮਜ਼ਦਗੀ ਪੱਤਰ ਭਰਨ ਲਈ ਲਾਈਨ ਵਿਚ ਲਗਾ ਦਿੱਤਾ | ਇਸ ਸਭ ਦੇ ਬਾਵਜੂਦ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਅੜਿੱਕਾ ਡਾਹ ਰਹੀ ਭੀੜ ਨੂੰ ਖਦੇੜਣ ਲਈ ਪੁਲਿਸ ਨੂੰ 2-3 ਵਾਰ ਹਲਕਾ ਲਾਠੀਚਾਰਜ ਕਰਨਾ ਪਿਆ |

ਪਿਛਲੀ ਖ਼ਬਰ ਅਕਾਲੀ ਤੇ ਕਾਂਗਰਸੀਆਂ ਸਮੇਤ ਵਿਰੋਧੀ ਪਾਰਟੀਆਂ ਨੂੰ ਨਹੀਂ ਮਿਲ ਰਹੇ ਉਮੀਦਵਾਰ-ਬਰਸਟ ਅਗਲੀ ਖ਼ਬਰ ਨਾਭਾ ਤਹਿਸੀਲ 'ਚ ਕਾਂਗਰਸੀਆਂ ਤੋਂ ਕਾਗਜ਼ ਖੋਹ ਕੇ ਵਿਅਕਤੀ ਹੋਇਆ ਫਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।