16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੰਮਤੀ ਚੋਣਾਂ ਸੰਬੰਧੀ ਸਮਾਣਾ 'ਚ ਨਾਮਜ਼ਦਗੀ ਪੱਤਰ ਖੋਹੇ ਤੇ ਪਾੜੇ <br/>

ਅਜੀਤ ਡੈਸਕ 05-12-2025

ਕਾਂਗਰਸੀ ਤੇ ਆਜ਼ਾਦ ਉਮੀਦਵਾਰਾਂ 'ਤੇ ਹਮਲਾ
ਸਮਾਣਾ (ਪਟਿਆਲਾ), 4 ਦਸੰਬਰ (ਸਾਹਿਬ ਸਿੰਘ)-ਪੰਚਾਇਤ ਸੰਮਤੀ ਸਮਾਣਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਸਖ਼ਤ ਪੁਲਿਸ ਸੁਰੱਖਿਆ ਦੇ ਬਾਵਜੂਦ ਧੱਕਾ-ਮੁੱਕੀ ਅਤੇ ਜ਼ੋਰ ਜ਼ਬਰਦਸਤੀ ਦੀਆਂ ਘਟਨਾਵਾਂ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ | ਭਾਰੀ ਗਿਣਤੀ 'ਚ ਤਾਇਨਾਤ ਪੁਲਿਸ ਦੀ ਹਾਜ਼ਰੀ ਵਿਚ ਗਾਜੀਪੁਰ ਹਲਕੇ (ਜ਼ੋਨ) ਤੋਂ ਕਾਂਗਰਸ ਉਮੀਦਵਾਰ ਜਗਵਿੰਦਰ ਸਿੰਘ ਬਿਸ਼ਨਪੁਰਾ ਅਤੇ ਰੰਧਾਵਾ ਹਲਕੇ ਤੋਂ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਸ਼ਰਾਰਤੀ ਅਨਸਰ ਖੋਹ ਕੇ ਭੱਜ ਗਏ ਅਤੇ ਨਾਮਜ਼ਦਗੀ ਪੱਤਰ ਪਾੜ ਕੇ ਸੁੱਟ ਦਿੱਤੇ | ਬਾਅਦ ਵਿਚ ਕਾਂਗਰਸ ਉਮੀਦਵਾਰ ਜਗਵਿੰਦਰ ਸਿੰਘ ਮੁੜ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਿਚ ਕਾਮਯਾਬ ਰਹੇ | ਅਕਾਲੀ ਦਲ (ਪੁਨਰ ਸੁਰਜੀਤੀ) ਦੇ ਵਰਕਰਾਂ ਨੇ ਸੁਰਿੰਦਰ ਕੌਰ ਦੇ ਨਾਮਜ਼ਦਗੀ ਪੱਤਰ ਖੋਹਣ ਵਾਲੇ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ | ਬਾਅਦ ਵਿਚ ਪਾਰਟੀ ਆਗੂ ਅਸ਼ੋਕ ਮੋਦਗਿਲ, ਸੁਖਵਿੰਦਰ ਸਿੰਘ ਰਾਜਲਾ, ਬਲਦੇਵ ਸਿੰਘ ਰਾਜਲਾ, ਮਨਜਿੰਦਰ ਸਿੰਘ ਅਤੇ ਜਗਜੀਤ ਸਿੰਘ ਸੋਨੀ ਆਦਿ ਨੇ ਕੁਝ ਸਮੇਂ ਲਈ ਤਹਿਸੀਲ ਚੌਂਕ ਵਿਚ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ | ਸੁਰਿੰਦਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਖੁੱਲ੍ਹਾ ਸਮਰਥਨ ਹਾਸਲ ਹੈ | ਘਟਨਾਵਾਂ ਦੀ ਨਿਖੇਧੀ ਕਰਦਿਆਂ ਸਾਬਕਾ ਵਿਧਾਇਕ ਰਜਿੰਦਰ ਸਿੰਘ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੌਖਲਾਹਟ ਵਿਚ ਆ ਗਈ ਹੈ ਅਤੇ ਗੁੰਡਾਗਰਦੀ ਦਾ ਸਹਾਰਾ ਲੈ ਕੇ ਵਿਰੋਧੀ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਵਾਹ ਲਗਾ ਰਹੀ ਹੈ |

ਪਿਛਲੀ ਖ਼ਬਰ ਨਾਭਾ ਤਹਿਸੀਲ 'ਚ ਕਾਂਗਰਸੀਆਂ ਤੋਂ ਕਾਗਜ਼ ਖੋਹ ਕੇ ਵਿਅਕਤੀ ਹੋਇਆ ਫਰਾਰ <br/> ਅਗਲੀ ਖ਼ਬਰ ਡੇਰਾ ਬਾਬਾ ਨਾਨਕ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਮੇਂ ਕਾਂਗਰਸੀ ਤੇ 'ਆਪ' ਵਰਕਰ ਭਿੜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।