ਅਕਾਲੀ ਦਲ ਨੇ ਚੋਣਾਂ 'ਚ ਕੇਂਦਰੀ ਬਲ ਅਤੇ ਵੀਡੀਓਗ੍ਰਾਫੀ ਕਰਾਏ ਜਾਣ ਦੀ ਕੀਤੀ ਮੰਗ
ਘਨੌਰ (ਪਟਿਆਲਾ), 4 ਦਸੰਬਰ (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸੁਰਖ਼ੀਆਂ ਦਾ ਕੇਂਦਰ ਬਣ ਚੁੱਕਿਆ ਹੈ | ਯੂਨੀਵਰਸਿਟੀ ਕਾਲਜ ਘਨੌਰ ਵਿਖੇ ਕਾਂਗਰਸੀ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਸਨ | ਪ੍ਰੰਤੂ ਜਦੋਂ ਕਾਂਗਰਸੀ ਉਮੀਦਵਾਰ ਆਪਣੀ ਫਾਈਲ ਜਮ੍ਹਾਂ ਕਰਵਾਉਣ ਲਈ ਯੂਨੀਵਰਸਿਟੀ ਕਾਲਜ ਘਨੌਰ ਵਿਚ ਦਾਖਲ ਹੁੰਦੇ ਉਸ ਤੋਂ ਪਹਿਲਾਂ ਹੀ ਇਕ ਵਿਅਕਤੀ ਦੇ ਵਲੋਂ ਕਾਂਗਰਸੀ ਉਮੀਦਵਾਰ ਜੋਨੀ ਦੇਵੀ ਜੋ ਬਲਾਕ ਸੰਮਤੀ ਮਦਨਪੁਰ ਚਲਹੇੜੀ ਤੋਂ ਆਪਣੇ ਫਾਰਮ ਦਾਖਲ ਕਰਨ ਲਈ ਪਹੁੰਚੇ ਸਨ, ਪਰੰਤੂ ਯੂਨੀਵਰਸਿਟੀ ਕਾਲਜ ਘਨੌਰ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਉਮੀਦਵਾਰ ਦੇ ਕਾਗ਼ਜ਼ ਖੋਹ ਲਏ ਗਏ | ਇਸ ਦੌਰਾਨ ਦੋ ਤਿੰਨ ਵਾਰ ਮਾਹੌਲ ਗਰਮ ਹੋਇਆ ਪਰੰਤੂ ਨਾਅਰੇਬਾਜ਼ੀ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ, ਸਮੇਤ ਵੱਖ-ਵੱਖ ਆਗੂਆਂ ਦੇ ਵਲੋਂ ਆਮ ਆਦਮੀ ਪਾਰਟੀ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਕਿ ਸਥਾਨਕ ਵਿਧਾਇਕ ਦੇ ਇਸ਼ਾਰਿਆਂ 'ਤੇ ਨਾਮਜ਼ਦਗੀਆਂ ਭਰਨ ਤੋਂ ਰੋਕਿਆ ਜਾ ਰਿਹਾ ਹੈ | ਇਸੇ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਯੂਥ ਪ੍ਰਧਾਨ ਵੀ ਯੂਨੀਵਰਸਿਟੀ ਕਾਲਜ ਘਨੌਰ ਦਾ ਗੇਟ ਟੱਪ ਕੇ ਆਪਣੇ ਸਮਰਥਕਾਂ ਨੂੰ ਅੰਦਰ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਡੀ.ਐਸ.ਪੀ. ਘਨੌਰ ਹਰਮਨਪ੍ਰੀਤ ਸਿੰਘ ਚੀਮਾ ਨੇ ਸਥਿਤੀ ਨੂੰ ਸੰਭਾਲਦਿਆਂ ਹੋਇਆਂ ਕਿਹਾ ਕਿ ਸਾਰੇ ਉਮੀਦਵਾਰਾਂ ਦੇ ਫਾਰਮ ਜਮਾਂ ਹੋਣਗੇ | ਬਹੁਜਨ ਸਮਾਜ ਪਾਰਟੀ ਦੇ ਪੰਜਾਬ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਘਨੌਰ ਦੇ ਵਿਚ ਆਮ ਆਦਮੀ ਪਾਰਟੀ ਦੇ ਵਲੋਂ ਬਣਾਇਆ ਗਿਆ ਬਹੁਤ ਹੀ ਨਿੰਦਨੀ ਯੋਗ ਹੈ ਉਹਨਾਂ ਕਿਹਾ ਕਿ ਸਾਡੇ ਉਮੀਦਵਾਰਾਂ ਨੂੰ ਫਾਈਲ ਭਰਨ ਦੇ ਲਈ ਕਈ ਕਈ ਘੰਟੇ ਲਾਈਨਾਂ ਦੇ ਵਿਚ ਖੜਨਾ ਪਿਆ ਅਤੇ ਜਦੋਂ ਮਾਹੌਲ ਗਰਮ ਹੋਇਆ ਤਾਂ ਉਸ ਤੋਂ ਬਾਅਦ ਸਾਡੇ ਉਮੀਦਵਾਰਾਂ ਨੂੰ ਅੰਦਰ ਜਾਣ ਦਿੱਤਾ ਗਿਆ |
ਘਨੌਰ 'ਚ ਲੋਕਤੰਤਰ ਨਹੀਂ, ਡੰਡਾਤੰਤਰ ਹਾਵੀ-ਝਿੰਜਰ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਉਨ੍ਹਾਂ ਦੇ ਉਮੀਦਵਾਰਾਂ ਨੂੰ ਕੱਲ ਇਨ੍ਹਾਂ ਕੁ ਪਰੇਸ਼ਾਨ ਕੀਤਾ ਗਿਆ ਕਿ ਉਹ ਤਿੰਨ ਉਮੀਦਵਾਰਾਂ ਨੂੰ ਤਾਂ ਆਪਣੇ ਘਰ ਤੱਕ ਲੈ ਕੇ ਗਏ | ਇਸ ਤੋਂ ਇਲਾਵਾ ਉਨ੍ਹਾਂ ਦੇ 8 ਤੋਂ 9 ਉਮੀਦਵਾਰ ਅਜਿਹੇ ਸੀ ਜਿਨ੍ਹਾਂ ਨੂੰ ਨਾਮਜਦਗੀਆਂ ਦਾਖਲ ਕਰਨ ਵਾਲੇ ਸੈਂਟਰ ਤੱਕ ਆਉਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ |
ਨਾਮਜ਼ਦਗੀਆਂ ਭਰਨ ਗਏ ਦੋ ਉਮੀਦਵਾਰ ਹੀ ਨਹੀਂ ਲੱਭੇ-ਮਦਨ ਲਾਲ ਜਲਾਲਪੁਰ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਅੱਜ ਘਨੌਰ ਦੇ ਵਿਚ ਲੋਕਤੰਤਰ ਨਹੀਂ ਬਲਕਿ ਗੁੰਡਾਰਾਜ ਚੱਲਿਆ ਹੈ | ਉਨ੍ਹਾਂ ਕਿਹਾ ਕਿ ਦੋ ਸਾਡੇ ਉਮੀਦਵਾਰ ਨਾਮਜਦਗੀਆਂ ਭਰਨ ਲਈ ਗਏ ਉਸ ਤੋਂ ਬਾਅਦ ਸਾਨੂੰ ਉਹ ਉਮੀਦਵਾਰ ਨਹੀਂ ਲੱਭੇ ਜਦਕਿ ਸਾਡੇ ਦੋ ਉਮੀਦਵਾਰਾਂ ਦੀਆਂ ਫਾਈਲਾਂ ਤੱਕ ਪਾੜ ਦਿੱਤੀਆਂ ਗਈਆਂ ਅਤੇ ਫਾਈਲਾਂ ਖੋਹ ਲਏ ਗਏ |
'ਆਪ' ਦੇ ਗੁੰਡਿਆਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ- ਵਿਕਾਸ ਸ਼ਰਮਾ
ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਕਿਹਾ ਕਿ ਅੱਜ ਤਕਰੀਬਨ ਉਨਾਂ ਦੇ ਕਈ ਉਮੀਦਵਾਰਾਂ ਦੇ ਫਾਰਮ ਭਰੇ ਗਏ ਹਨ ਪ੍ਰੰਤੂ ਸਰਕਾਰ ਇੰਨਾ ਕੁ ਬੁਖਲਾਹਟ ਵਿਚ ਆ ਗਈ ਹੈ ਕਿ ਭਾਰਤ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਫਾਰਮ ਤੱਕ ਪੜਵਾ ਦਿੱਤੇ ਗਏ ਹਨ |
ਘਨੌਰ 'ਚ ਨਾਮਜ਼ਦਗੀਆਂ ਭਰਨ ਸਮੇਂ ਕਾਂਗਰਸੀ ਤੇ ਭਾਜਪਾ ਸਮਰਥਕਾਂ ਦੀਆਂ ਖੋਹੀਆਂ ਫਾਈਲਾਂ <br/>
ਅਜੀਤ ਡੈਸਕ
05-12-2025