16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਯੂ.ਪੀ. 'ਚ ਸੜਕ ਹਾਦਸੇ ਦੌਰਾਨ ਐਮ.ਬੀ.ਬੀ.ਐਸ. ਦੇ ਚਾਰ ਵਿਦਿਆਰਥੀਆਂ ਦੀ ਮੌਤ

ਅਜੀਤ ਡੈਸਕ 05-12-2025
ਅਮਰੋਹਾ (ਯੂ.ਪੀ), 4 ਦਸੰਬਰ (ਪੀ.ਟੀ.ਆਈ)-ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿਚ ਰਾਸ਼ਟਰੀ ਰਾਜਮਾਰਗ 9 'ਤੇ ਵਾਪਰੇ ਇਕ ਹਾਦਸੇ 'ਚ ਐਮ.ਬੀ.ਬੀ.ਐਸ ਦੇ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਰਾਤ ਨੂੰ ਗਜਰੌਲਾ 'ਚ ਸ੍ਰੀ ਵੈਂਕਟੇਸ਼ਵਰ ਯੂਨੀਵਰਸਿਟੀ ਤੋਂ ਲਗਭਗ ਸੱਤ ਕਿੱਲੋਮੀਟਰ ਦੂਰ ਰਾਜਬਪੁਰ ਥਾਣਾ ਖੇਤਰ ਦੇ ਅਤਰਸੀ ਪਿੰਡ ਦੇ ਨੇੜੇ ਵਾਪਰਿਆ | ਪੀੜਤ ਵਿਅਕਤੀ ਇਕ ਕਾਰ 'ਚ ਇੱਕ ਪਾਰਟੀ ਤੋਂ ਵਾਪਸ ਆ ਰਹੇ ਸਨ, ਤਾਂ ਡਰਾਈਵਰ ਨੇ ਗੱਡੀ 'ਤੇ ਸੰਤੁਲਨ ਗੁਆ ਦਿੱਤਾ ਤੇ ਕਾਰ ਗੱਦਿਆਂ ਨਾਲ ਭਰੇ ਖੜ੍ਹੇ ਟਰੱਕ ਨਾਲ ਟਕਰਾ ਗਈ | ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਕੋਲਕਾਤਾ ਦੇ ਅਰਨਬ ਚੱਕਰਵਰਤੀ, ਦਿੱਲੀ ਦੇ ਆਯੂਸ਼ ਸ਼ਰਮਾ, ਦਿੱਲੀ ਦੇ ਸ਼੍ਰੇਸ਼ਠ ਪੰਚੋਲੀ ਅਤੇ ਤਿ੍ਪੁਰਾ ਦੇ ਸਪਤਰਿਸ਼ੀ ਵਜੋਂ ਹੋਈ ਹੈ ਅਤੇ ਉਹ ਵੈਂਕਟੇਸ਼ਵਰ ਯੂਨੀਵਰਸਿਟੀ 'ਚ ਐਮ.ਬੀ.ਬੀ.ਐਸ ਦੇ ਵਿਦਿਆਰਥੀ ਸਨ | ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਮਿ੍ਤਕ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ |

ਪਿਛਲੀ ਖ਼ਬਰ ਇੰਡੀਗੋ ਮਦੀਨਾ-ਹੈਦਰਾਬਾਦ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਅਹਿਮਦਾਬਾਦ ਮੋੜਿਆ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ 20 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।