ਨਵੀਂ ਦਿੱਲੀ, 4 ਦਸੰਬਰ (ਪੀ.ਟੀ.ਆਈ.)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਅਤੇ ਕੰਮਕਾਜੀ ਪੇਸ਼ੇਵਰਾਂ ਲਈ ਹੋਸਟਲ ਵਜੋਂ ਵਰਤੋਂ ਕਰਨ ਵਾਲੀ ਇਕਾਈ ਨੂੰ ਰਿਹਾਇਸ਼ੀ ਇਮਾਰਤਾਂ ਨੂੰ ਲੀਜ਼ 'ਤੇ ਦੇਣ ਨੂੰ ਜੀ.ਐਸ.ਟੀ. ਤੋਂ ਛੋਟ ਹੈ¢ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਕੇ.ਵੀ. ਵਿਸ਼ਵਨਾਥਨ ਦੇ ਬੈਂਚ ਨੇ ਕਰਨਾਟਕ ਹਾਈ ਕੋਰਟ ਦੇ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਕਿ ਵਿਦਿਆਰਥੀਆਂ ਅਤੇ ਕੰਮਕਾਜੀ ਪੇਸ਼ੇਵਰਾਂ ਲਈ ਹੋਸਟਲ ਵਜੋਂ ਵਰਤੋਂ ਕਰਨ ਵਾਲੀ ਇਕਾਈ ਨੂੰ ਰਿਹਾਇਸ਼ੀ ਇਮਾਰਤਾਂ ਨੂੰ ਲੀਜ਼ 'ਤੇ ਦੇਣਾ ਜੀ.ਐਸ.ਟੀ. ਤੋਂ ਛੋਟ ਹੈ¢ਇਸ ਮਾਮਲੇ 'ਚ ਜਾਇਦਾਦ ਦੀ ਅੰਤਮ ਵਰਤੋਂ ਰਿਹਾਇਸ਼ੀ ਵਰਤੋਂ ਵਾਂਗ ਹੀ ਰਹੇਗੀ¢ ਸੁਪਰੀਮ ਕੋਰਟ ਬੈਂਗਲੁਰੂ 'ਚ 'ਚ 42 ਕਮਰਿਆਂ ਵਾਲੀ ਰਿਹਾਇਸ਼ੀ ਜਾਇਦਾਦ ਦੇ ਸਹਿ-ਮਾਲਕ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ¢