17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਫ਼ਤਹਿਗੜ੍ਹ ਸਾਹਿਬ ਦੀ 'ਜਹਾਜ਼ੀ ਹਵੇਲੀ' 2027 'ਚ ਵਿਰਾਸਤੀ ਦਿੱਖ 'ਚ ਹੋਵੇਗੀ ਸੰਗਤ ਦੇ ਸਪੁਰਦ <br/>

ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਦੀਵਾਨ ਟੋਡਰ ਮੱਲ ਦੀ ਜਹਾਜ਼ੀ ਹਵੇਲੀ ਦੀ ਮੌਜੂਦਾ ਤਸਵੀਰ | ਤਸਵੀਰ : ਮੁਕੇਸ਼ ਕੁਮਾਰ<br/> 05-12-2025

60 ਕਰੋੜ ਰੁਪਿਆ ਖ਼ਰਚ ਕਰ ਰਹੀ ਹੈ ਫਾਊਾਡੇਸ਼ਨ-ਜੰਡਾਲੀ
ਦਮਨਜੀਤ ਸਿੰਘ
ਸੰਗਰੂਰ, 4 ਦਸੰਬਰ-ਛੋਟੇ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਨਾਲ-ਨਾਲ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਲਈ 7800 ਸੋਨੇ ਦੀਆਂ ਖੜਵੀਆਂ ਮੋਹਰਾ ਵਿਛਾ ਕੇ ਚਾਰ ਗਜ ਜਗ੍ਹਾ ਖ਼ਰੀਦਣ ਵਾਲੇ ਦੀਵਾਨ ਟੋਡਰ ਮੱਲ ਦੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਜਹਾਜ਼ੀ ਹਵੇਲੀ ਦਾ 60 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰ ਕੇ ਕਰੀਬ ਡੇਢ ਸਾਲ ਉਪਰੰਤ ਸੰਗਤ ਦੇ ਸਪੁਰਦ ਹੋ ਜਾਵੇਗੀ | ਦੀਵਾਨ ਟੋਡਰ ਮੱਲ ਦੀ ਖਸਤਾ ਹੋ ਚੁੱਕੀ ਜਹਾਜ਼ੀ ਹਵੇਲੀ ਨੂੰ ਮੁੜ ਉਸੇ ਰੂਪ ਅਤੇ ਦਿੱਖ ਵਿਚ ਲਿਆਉਣ ਲਈ ਕੰਮ ਕਰ ਰਹੀ ਦੀਵਾਨ ਟੋਡਰ ਮੱਲ ਫਾੳਾੂਡੇਸ਼ਨ ਦੇ ਮੈਂਬਰ ਹਰਬੰਸ ਸਿੰਘ ਜੰਡਾਲੀ ਕਲਾਂ (ਕੈਨੇਡਾ) ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੇ ਨਾਲ-ਨਾਲ ਹੋਰਨਾਂ ਸਿੱਖ ਸੰਸਥਾਵਾਂ ਵਲੋਂ ਸਾਰ ਨਾ ਲਏ ਜਾਣ ਕਾਰਨ ਜਹਾਜ਼ ਹਵੇਲੀ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਸੀ ਅਤੇ ਕੁਝ ਲੋਕਾਂ ਵਲੋਂ ਇਸ ਹਵੇਲੀ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਕਰਨੇ ਵੀ ਸ਼ੁਰੂ ਕਰ ਦਿੱਤੇ ਸਨ | ਸਿੱਖ ਹਲਕਿਆਂ ਵਿਚ ਇਸ ਹਵੇਲੀ ਦੀ ਖਸਤਾ ਹਾਲਤ ਬਾਰੇ ਚਰਚਾਵਾਂ ਉੱਠਣ ਉਪਰੰਤ ਜਦ ਸ਼ੋ੍ਰਮਣੀ ਕਮੇਟੀ ਨੇ ਇਸ ਦਾ ਨਵੀਨੀਕਰਨ ਕਰਨਾ ਚਾਹਿਆ ਤਾਂ ਉੱਥੋਂ ਦੇ ਇਕ ਵਕੀਲ ਐਚ.ਸੀ. ਅਰੋੜਾ ਵਲੋਂ ਇਸ ਮਾਮਲੇ ਨੂੰ ਅਦਾਲਤ ਵਿਚ ਲਿਜਾ ਕੇ ਇਹ ਕਹਿੰਦਿਆਂ ਸ਼ੋ੍ਰਮਣੀ ਕਮੇਟੀ ਦਾ ਕੰਮ ਰੁਕਵਾ ਦਿੱਤਾ ਕਿ ਸ਼ੋ੍ਰਮਣੀ ਕਮੇਟੀ ਇਸ ਇਤਿਹਾਸਕ ਹਵੇਲੀ ਨੂੰ ਉਸ ਦੀ ਅਸਲ ਦਿੱਖ ਦੇਣ ਦੀ ਥਾਂ ਹੋਰਨਾਂ ਇਤਿਹਾਸਕ ਇਮਾਰਤਾਂ ਦੇ ਨਵੀਨੀਕਰਨ ਵਾਂਗ ਸੰਗਮਰਮਰ ਦੀ ਇਮਾਰਤ ਬਣਾ ਦੇਵੇਗਾ | ਉਨ੍ਹਾਂ ਦੱਸਿਆ ਕਿ ਜਦ ਇਹ ਮਾਮਲਾ ਉਨ੍ਹਾਂ ਸਮੇਤ ਉਨ੍ਹਾਂ ਦੇ ਪੰਜਾਬ ਦੇ ਨਾਲ-ਨਾਲ ਕੈਨੇਡਾ ਅਤੇ ਅਮਰੀਕਾ ਰਹਿੰਦੇ ਕੁਝ ਸਾਥੀਆਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਇਸ ਇਤਿਹਾਸਕ ਹਵੇਲੀ ਦੇ ਨਵੀਨੀਕਰਨ ਦਾ ਬਿੜਾ ਚੁੱਕਣ ਦਾ ਮਨ ਬਣਾਉਂਦਿਆਂ ਦੀਵਾਨ ਟੋਡਰ ਮੱਲ ਫਾੳਾੂਡੇਸ਼ਨ ਨਾਂਅ ਦੀ ਸੰਸਥਾ ਨੂੰ ਰਜਿਸਟਰਡ ਕਰਵਾ ਕੇ ਇਸ ਕੰਮ ਲਈ ਯਤਨ ਆਰੰਭ ਦਿੱਤੇ | ਦੀਵਨ ਟੋਡਰ ਮੱਲ ਫਾੳਾੂਡੇਸ਼ਨ ਵਲੋਂ ਇਸ ਕਾਰਜ ਦੀ ਜ਼ਿੰਮੇਵਾਰੀ ਚੁੱਕਣ ਦੀ ਕਹੀ ਗਈ ਗੱਲ ਉਪਰੰਤ ਵਕੀਲ ਐੱਚ.ਸੀ ਅਰੋੜਾ ਵਲੋਂ ਇਸ ਸਬੰਧੀ ਅਦਾਲਤ ਵਿਚ ਪਾਇਆ ਗਿਆ ਕੇਸ ਵਾਪਸ ਲੈ ਲਿਆ ਗਿਆ ਅਤੇ ਸ਼ੋ੍ਰਮਣੀ ਕਮੇਟੀ ਵਲੋਂ ਵੀ ਫਾੳਾੂਡੇਸ਼ਨ ਨੂੰ ਇਸ ਕਾਰਜ ਲਈ ਪ੍ਰਵਾਨਗੀ ਦੇ ਦਿੱਤੀ | ਹਰਬੰਸ ਸਿੰਘ ਜੰਡਾਲੀ ਨੇ ਦੱਸਿਆ ਕਿ ਫਾੳਾੂਡੇਸ਼ਨ ਲਈ ਇਸ ਹਵੇਲੀ ਦੇ ਨਵੀਨੀਕਰਨ ਲਈ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਇਸ ਹਵੇਲੀ ਦੀ ਅਸਲ ਤਸਵੀਰ ਜਾਂ ਦਿੱਖ ਨੂੰ ਲੱਭਿਆ ਜਾਵੇ ਤਾਂ ਜੋ ਇਸ ਹਵੇਲੀ ਨੂੰ ਮੁੜ ਉਸੇ ਤਰ੍ਹਾਂ ਹੀ ਤਿਆਰ ਕੀਤਾ ਜਾ ਸਕੇ | ਹਵੇਲੀ ਦੀ ਅਸਲ ਤਸਵੀਰ ਲੱਭਣ ਲਈ ਪੰਜਾਬ ਦੇ ਨਾਲ-ਨਾਲ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਸਿੱਖ ਅਜਾਇਬ ਘਰਾਂ ਤੱਕ ਪਹੁੰਚ ਕੀਤੀ ਗਈ ਪਰ ਕਿਤੋਂ ਵੀ ਇਸ ਹਵੇਲੀ ਦੀ ਤਸਵੀਰ ਨਾ ਮਿਲ ਸਕੀ | ਅੰਤ 6 ਮਹੀਨਿਆਂ ਦੀ ਸਖ਼ਤ ਮਿਹਨਤ ਉਪਰੰਤ ਇੰਗਲੈਂਡ ਦੀ ਇਕ ਲਾਇਬ੍ਰੇਰੀ 'ਚੋਂ ਸਾਲ 1912 ਦੀ ਬਣੀ ਇਸ ਹਵੇਲੀ ਦੀ ਤਸਵੀਰ ਪ੍ਰਾਪਤ ਹੋਈ ਅਤੇ ਉਸੇ ਤਸਵੀਰ ਦੇ ਆਧਾਰ ਉੱਤੇ ਇਸ ਹਵੇਲੀ ਦੇ ਨਵੀਨੀਕਰਨ ਦਾ ਕੰਮ ਆਰੰਭਿਆ ਗਿਆ | ਹਵੇਲੀ ਦੀ ਪੁਰਾਤਨ ਦਿੱਖ ਨੂੰ ਬਹਾਲ ਕਰਨ ਲਈ ਉਚੇਚੇ ਤੌਰ ਉੱਤੇ ਨਾਨਕਸ਼ਾਹੀ ਇੱਟਾਂ ਦਾ ਭੱਠਾ ਲਗਵਾਇਆ ਗਿਆ ਅਤੇ ਲੱਖਾਂ ਦੀ ਤਾਦਾਦ ਵਿਚ ਨਾਨਕਸ਼ਾਹੀ ਇੱਟਾਂ ਮੰਗਵਾ ਕੇ ਸਰਕਾਰ ਦੇ ਪੁਰਾਤਤਵ ਵਿਭਾਗ ਦੀ ਦੇਖ ਰੇਖ ਹੇਠ ਅਜਿਹੀਆਂ ਇਮਾਰਤਾਂ ਦੇ ਤਜ਼ਰਬੇਕਾਰ ਮਿਸਤਰੀਆਂ ਦੀ ਚੋਣ ਕਰ ਕੇ ਇਸ ਦਾ ਕੰਮ ਸ਼ੁਰੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਹਵੇਲੀ ਨੂੰ ਮੁੜ ਉਸੇ ਦਿੱਖ ਵਿਚ ਲਿਆਉਣ ਦੇ ਨਾਲ-ਨਾਲ ਇਸ ਦੇ ਚੁਗਿਰਦੇ ਵਿਚ ਅਜਾਇਬ ਘਰ ਅਤੇ ਲਾਇਬ੍ਰੇਰੀ ਦੇ ਨਾਲ-ਨਾਲ ਸੂਚਨਾ ਕੇਂਦਰ ਬਨਾਉਣ ਸਮੇਤ ਸਾਰੀਆਂ ਸਹੂਲਤਾਂ ਨੂੰ ਮੁਕੰਮਲ ਕਰਨ ਉੱਤੇ ਕਰੀਬ 60 ਕਰੋੜ ਰੁਪਏ ਦਾ ਖਰਚਾ ਆਵੇਗਾ ਜਿਸ ਨੂੰ ਫਾੳਾੂਡੇਸ਼ਨ ਦੇ ਮੈਂਬਰਾਂ ਵਲੋਂ ਆਪਣੀਆਂ ਜੇਬਾਂ ਵਿਚੋਂ ਹੀ ਕਰਨ ਦਾ ਫ਼ੈਸਲਾ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਇੱਕ ਏਕੜ ਦੇ ਕਰੀਬ ਰਕਬੇ ਵਿਚ ਬਣੀ ਇਸ ਹਵੇਲੀ ਦੇ ਬਿਲਕੁਲ ਨਾਲ ਲਗਦੀ ਕਰੀਬ 11 ਕਨਾਲ ਜਗ੍ਹਾ ਫਾੳਾੂਡੇਸ਼ਨ ਵਲੋਂ 6 ਕੁ ਮਹੀਨੇ ਪਹਿਲਾਂ 2 ਕਰੋੜ 70 ਲੱਖ ਰੁਪਏ ਨਾਲ ਹੋਰ ਖਰੀਦੀ ਗਈ ਹੈ ਤਾਂ ਜੋ ਇੱਥੇ ਬਣਨ ਵਾਲੀਆਂ ਅਜਾਇਬ ਘਰ, ਲਾਇਬ੍ਰੇਰੀ ਅਤੇ ਪਾਰਕਿੰਗ ਆਦਿ ਸਹੂਲਤਾਂ ਲਈ ਜਗ੍ਹਾ ਘੱਟ ਨਾ ਪਵੇ | ਹਰਬੰਸ ਸਿੰਘ ਜੰਡਾਲੀ ਨੇ ਦੱਸਿਆ ਕਿ ਇਸ ਇਤਿਹਾਸਕ ਹਵੇਲੀ ਦੇ ਨਵੀਨੀਕਰਨ ਦੇ ਨਾਲ-ਨਾਲ ਉਨ੍ਹਾਂ ਦੀ ਫਾੳਾੂਡੇਸ਼ਨ ਵਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਇਸ ਹਵੇਲੀ ਨੂੰ ਕਰੀਬ ਡੇਢ ਕਿੱਲੋਮੀਟਰ ਲੰਬਾ ਸਿੱਧਾ ਰਸਤਾ ਬਣਾਉਣ ਦੀ ਵੀ ਤਜਵੀਜ਼ ਰੱਖੀ ਗਈ ਹੈ ਅਤੇ ਇਸ ਸੰਬੰਧੀ ਜ਼ਮੀਨ ਐਕੁਆਇਰ ਕਰਨ ਲਈ ਪੰਜਾਬ ਸਰਕਾਰ ਨਾਲ ਫਾੳਾੂਡੇਸ਼ਨ ਦੀ ਮੀਟਿੰਗ ਵੀ ਹੋ ਚੁੱਕੀ ਹੈ ਅਤੇ ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਫਾੳਾੂਡੇਸ਼ਨ ਨੂੰ ਜ਼ਮੀਨ ਐਕੁਆਇਰ ਕਰਨ ਲਈ ਸਿਰਫ਼ ਮਨਜ਼ੂਰੀ ਦੇਣੀ ਹੈ ਅਤੇ ਇਸ ਉੱਤੇ ਹੋਣ ਵਾਲਾ ਸਾਰਾ ਖ਼ਰਚ ਵੀ ਫਾੳਾੂਡੇਸ਼ਨ ਵਲੋਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਮੁੱਖ ਮੰਤਰੀ ਦੀ ਜਾਪਾਨ ਫੇਰੀ ਪੰਜਾਬ ਦੇ ਭਵਿੱਖ ਨੂੰ ਨਵਾਂ ਰੂਪ ਦੇਵੇਗੀ-ਹਰਜੋਤ ਸਿੰਘ ਬੈਂਸ ਅਗਲੀ ਖ਼ਬਰ ਪੁਲਿਸ ਦੀ ਗਰੁੱਪ ਕਾਲ ਦਾ ਦਾਅਵਾ ਕਰਦਿਆਂ ਸੁਖਬੀਰ ਸਿੰਘ ਬਾਦਲ ਵਲੋਂ 'ਐਕਸ' 'ਤੇ ਆਡੀਓ ਵਾਇਰਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।